Daily Suraj

ਪੰਜਾਬੀ

ਬਾਲ ਮਜ਼ਦੂਰੀ

18 Nov, 2020 05:30 AM

ਛੇਵੀ 'ਚ ਪੜਦੇ ਬੱਚੇ ਨੂੰ ਜਦੋਂ ਮੈਂ ਪੁੱਛਿਆ ਕਿ ਓਹ ਤਿੰਨ ਦਿਨ ਸਕੂਲ ਕਿਉਂ ਨਹੀਂ ਆਇਆ, ਤਾਂ ਓਸ ਨੇ ਨੀਵੀਂ ਪਾਕੇ ਦੱਸਿਆ ਕਿ ਓਹ ਆਪਣੀ ਮਾਂ ਨਾਲ ਖੇਤਾਂ ਚ ਆਲੂ ਪੱਟਣ ਜਾਂਦਾ ਸੀ।ਮੈਂ ਉਸਦੀ ਮਾਂ ਨੂੰ ਬੁਲਾ ਲਿਆ, ਪੁੱਛਣ ਤੇ ਦੱਸਣ ਲੱਗੀ ਕਿ ਉਸਦਾ ਪਤੀ ਤਾਂ ਸ਼ਰਾਬੀ ਤੇ ਨਸ਼ਈ ਹੈ। ਉਸਨੇ ਮੈਨੂੰ ਇਹ ਸਵਾਲ ਵੀ ਕੀਤਾ ਕਿ ਮਾਸਟਰ ਤੂੰ ਸਾਡੇ ਘਰ ਕਣਕ ਦੀ ਇੱਕ ਬੋਰੀ ਭੇਜ ਸਕਦਾ ਹੈਂ? ਮੇਰੇ ਕੋਲ ਕੋਈ ਜਵਾਬ ਨਹੀਂ ਸੀ। ਜਾਂਦੇ ਹੋਏ ਔਰਤ ਕਹਿ ਗਈ ਮਾਸਟਰ ਕੱਲ ਤੋਂ ਮੇਰਾ ਮੁੰਡਾ ਰੋਜ਼ ਸਕੂਲ ਆਵੇਗਾ ਮੇਰੀ ਗੱਲ ਤੇ ਗੌਰ ਕਰੀਂ ਮੈਂ ਬਾਲ ਮਜ਼ਦੂਰੀ ਵਾਰੇ ਸੋਚਦਾ ਹੀ ਰਹਿ ਗਿਆ।ਹਰਮੇਸ਼ ਸਿੰਘ ਸਾਹਾਬਣਾ8195982006

Latest News