ਐੱਨ.ਐੱਸ.ਐੱਸ.ਦਾ ਸੱਤ ਰੋਜਾ ਕੈਂਪ ਸਫਲਤਾਪੂਰਵਕ ਸਮਾਪਤ
ਸੰਗਰੂਰ, (ਜਗਸੀਰ ਸਿੰਘ)-ਸਰਕਾਰੀ ਰਣਬੀਰ ਕਾਲਜ, ਸੰਗਰੂਰ ਦੇ ਪ੍ਰਿੰਸੀਪਲ ਪ੍ਰੋ.ਰੋਮੀ ਗਰਗ ਜੀ ਦੀ ਰਹਿਨੁਮਾਈ ਹੇਠ ਅਤੇ ਐੱਨ.ਐੱਸ.ਐੱਸ.ਯੁਨਿਟ ਇੱਕ ਦੇ ਪ੍ਰੋਗਰਾਮ ਅਫ਼ਸਰ ਅਸਿਸਟੈਂਟ ਪ੍ਰੋ. ਡਾ. ਰੁਪਿੰਦਰ ਕੁਮਾਰ ਸ਼ਰਮਾ ਅਤੇ ਐੱਨ.ਐੱਸ.ਐੱਸ.ਯੁਨਿਟ ਦੋ ਦੇ ਪ੍ਰੋਗਰਾਮ ਅਫ਼ਸਰ ਅਸਿਸਟੈਂਟ ਪ੍ਰੋ. ਸੁਧਾ ਰਾਣੀ ਸ਼ਰਮਾ ਦੀ ਅਗਵਾਈ ਹੇਠ ਐੱਨ.ਐੱਸ.ਐੱਸ. ਦਾ ਸੱਤ ਦਿਨ ਅਤੇ ਰਾਤ ਦਾ ਕੈਂਪ ਸਫਲਤਾਪੂਰਵਕ ਸਮਾਪਤ ਹੋ ਗਿਆ ਹੈ।ਇਸ ਕੈਂਪ ਦੀ ਉਦਘਾਟਨ ਪਿੰਡ ਸੋਹੀਆਂ ਕਲਾਂ ਵਿਖੇ ਹੋਇਆ, ਜਿਸ ਵਿੱਚ ਪਿੰਡ ਦੇ ਸਰਪੰਚ ਸ੍ਰੀਮਤੀ ਕੁਲਵੰਤ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਕੈਂਪ ਦਾ ਥੀਮ "ਯੂਥ ਫਾਰ ਮਾਈ ਭਾਰਤ ਅਤੇ ਡਿਜੀਟਲ ਲਿਟਰੇਸੀ" ਸੀ।ਇਸ ਕੈਂਪ ਦੀ ਸ਼ੁਰੂਆਤ ਮੌਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਵਰ੍ਹੇਗੰਢ ਨੂੰ ਸਮਰਪਿਤ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ।ਇਸ ਕੈਂਪ ਦੌਰਾਨ ਵੱਖ ਵੱਖ ਗਤੀਵਿਧੀਆਂ ਕਰਵਾਈਆਂ ਗਈਆਂ ਜਿਨ੍ਹਾਂ ਵਿੱਚ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਰੈਲੀ ਕੱਢਣਾ,ਨੈਸ਼ਨਲ ਵੋਟਰ ਦਿਵਸ ਮਨਾਉਣਾ, ਗਣਤੰਤਰਤਾ ਦਿਵਸ ਮਨਾਉਣਾ, ਯੋਗਾ ਦੀ ਟ੍ਰੇਨਿੰਗ,ਰੋਡ ਸੇਫਟੀ ਦੀ ਟ੍ਰੇਨਿੰਗ,ਫਸਟ ਏਡ ਦੀ ਟ੍ਰੇਨਿੰਗ, ਬੇਕਿੰਗ ਦੀ ਟ੍ਰੇਨਿੰਗ, ਲੀਡਰਸ਼ਿਪ ਨੂੰ ਵਧਾਉਣ ਦੀ ਟ੍ਰੇਨਿੰਗ, ਵਿਆਹ-ਪਰਿਵਾਰ ਸਬੰਧੀ ਸਰਵੇ, ਪਰਾਲੀ ਨੂੰ ਸਾੜਨ ਵਿਰੁੱਧ ਰੈਲੀ,ਆਦਿ ਮੁੱਖ ਸਨ।ਇਸ ਤੋਂ ਇਲਾਵਾ ਵੱਖ ਵੱਖ ਵਿਸ਼ਿਆਂ ਜਿਵੇਂ ਨਾਰੀ ਸਸ਼ਕਤੀਕਰਨ, ਆਜ਼ਾਦੀ ਦੇ ਸੰਘਰਸ਼,ਫ਼ੇਕ ਮੀਡੀਆ, ਡਿਜੀਟਲ ਲਿਟਰੇਸੀ,ਸਾਇਬਰ ਕਰਾਇਮ, ਪਰਸਨੈਲਿਟੀ ਡਿਵੈਲਪਮੈਂਟ, ਬਿਜ਼ਨਸ ਸਟਾਰਟਅੱਪ, ਸੈਕਸ ਐਜੂਕੇਸ਼ਨ, ਨੈਸ਼ਨਲ ਵੋਟਰ ਦਿਵਸ ਦੀ ਮਹੱਤਤਾ ਆਦਿ ਬਾਰੇ ਲੈਕਚਰ ਕਰਵਾਏ ਗਏ।ਕਾਲਜ ਦੇ ਪ੍ਰਿੰਸੀਪਲ ਪ੍ਰੋ.ਰੋਮੀ ਗਰਗ ਨੇ ਵੀ ਕੈਂਪ ਵਿੱਚ ਸ਼ਮੂਲੀਅਤ ਕੀਤੀ ਅਤੇ ਉਨ੍ਹਾਂ ਵਲੰਟੀਅਰਜ਼ ਨੂੰ ਐੱਨ.ਐੱਸ.ਐੱਸ. ਦੀ ਮਹੱਤਤਾ ਸਬੰਧੀ ਭਾਸ਼ਣ ਦਿੰਦੇ ਕਿਹਾ ਕਿ ਇਹਨਾਂ ਕੈਂਪਾਂ ਵਿੱਚ ਵਲੰਟੀਅਰਜ਼ ਆਪਸੀ ਮਿਲਵਰਤਣ, ਭਾਈਚਾਰਿਕ ਸਾਂਝ, ਲੀਡਰਸ਼ਿਪ,ਸਮਾਜ ਸੇਵਾ, ਸਮਾਜਿਕ ਜ਼ਿੰਮੇਵਾਰੀ ਆਦਿ ਸਿੱਖਦੇ ਹਨ।ਇਸ ਕੈਂਪ ਦੌਰਾਨ ਪਿੰਡ ਸੋਹੀਆਂ ਕਲਾਂ ਵਿਖੇ ਸਵੱਛ ਭਾਰਤ ਮੁਹਿੰਮ ਤਹਿਤ ਸਾਫ਼ ਸਫ਼ਾਈ ਕੀਤੀ ਗਈ। ਪਿੰਡ ਦੇ ਸਕੂਲ ਵਿੱਚ ਲਗਭਗ 25 ਫ਼ਲਦਾਰ ਅਤੇ ਫੁੱਲਦਾਰ ਬੂਟੇ ਲਗਾਏ ਗਏ।ਇਸ ਤੋਂ ਇਲਾਵਾ ਵਲੰਟੀਅਰਜ਼ ਵਿੱਚ ਵੱਖ ਵੱਖ ਮੁਕਾਬਲੇ ਜਿਵੇਂ ਡੀਬੇਟ, ਭਾਸ਼ਣ ਪ੍ਰਤੀਯੋਗਤਾ, ਮਿਊਜ਼ਿਕਲ ਚੇਅਰ ਮੁਕਾਬਲਾ, ਕ੍ਰਿਕਟ ਮੁਕਾਬਲੇ, ਡਾਂਸ ਕੰਪੀਟੀਸ਼ਨ ਆਦਿ ਕਰਵਾਏ ਗਏ।ਇਸ ਕੈਂਪ ਵਿੱਚ ਪ੍ਰਿੰਸੀਪਲ ਰੋਮੀ ਗਰਗ,ਸਰਪੰਚ ਸ੍ਰੀਮਤੀ ਕੁਲਵੰਤ ਕੌਰ, ਸ੍ਰੀ ਰਣਜੀਤ ਸਿੰਘ,ਪੰਚ ਚਰਨਜੀਤ ਕੌਰ,ਪੰਚ ਪੂਜਾ ਰਾਣੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਕੈਂਪ ਪ੍ਰਬੰਧਕਾਂ ਵੱਲੋਂ ਸੋਹੀਆਂ ਕਲਾਂ ਦੀ ਸਮੂਹ ਪੰਚਾਇਤ ਦਾ ਉਹਨਾਂ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ ਗਿਆ।
Posted By: Daily Suraj Bureau