ਫ਼ੌਜ ਭਰਤੀ ਘੋਟਾਲਾ : ਸੀ.ਬੀ.ਆਈ. ਨੇ 5 ਲੈਫ਼ਟੀਨੈਂਟ ਕਰਨਲ, ਦੋ ਮੇਜਰ ਸਮੇਤ 23 ਲੋਕਾਂ ਖਿਲਾਫ ਮਾਮਲਾ ਕੀਤਾ ਦਰਜ
ਨਵੀਂ ਦਿੱਲੀ, 16 ਮਾਰਚ - ਸੀ.ਬੀ.ਆਈ. ਨੇ ਸੇਵਾ ਚੋਣ ਬੋਰਡ ਕੇਂਦਰਾਂ ਰਾਹੀਂ ਫ਼ੌਜ ਵਿਚ ਅਫ਼ਸਰਾਂ ਦੀਆਂ ਭਰਤੀਆਂ ਵਿਚ ਕਥਿਤ ਭ੍ਰਿਸ਼ਟਾਚਾਰ ਨੂੰ ਲੈ ਕੇ 23 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਇਨ੍ਹਾਂ ਵਿਚ 17 ਫ਼ੌਜ ਦੇ ਕਰਮਚਾਰੀ ਸ਼ਾਮਲ ਹਨ। ਜਿਨ੍ਹਾਂ ਵਿਚ 5 ਲੈਫ਼ਟੀਨੈਂਟ ਕਰਨਲ ਰੈਂਕ ਦੇ ਅਫ਼ਸਰ, ਦੋ ਮੇਜਰ, ਮੇਜਰ ਦਾ ਇਕ ਰਿਸ਼ਤੇਦਾਰ, ਪਤਨੀ ਸਮੇਤ ਕੁੱਝ ਨਾਇਬ ਸੂਬੇਦਾਰ, ਹਵਲਦਾਰ ਤੇ ਸਿਪਾਹੀ ਰੈਂਕ ਦੇ ਕਰਮਚਾਰੀ ਸ਼ਾਮਲ ਹਨ। ਇਨ੍ਹਾਂ ਖਿਲਾਫ ਰਿਸ਼ਵਤ ਲੈਣ ਤੇ ਦਿਵਾਉਣ ਦੇ ਗੰਭੀਰ ਦੋਸ਼ ਹਨ।
Posted By: Daily Suraj Bureau