Daily Suraj

ਪੰਜਾਬੀ

ਦੱਖਣੀ ਇਜ਼ਰਾਈਲ ਦੇ ਹਸਪਤਾਲ 'ਤੇ ਈਰਾਨੀ ਮਿਜ਼ਾਈਲ ਹਮਲਾ, ਕਈ ਜ਼ਖਮੀ

19 Jun, 2025 08:57 PM

ਬੇਰਸ਼ੇਬਾ : ਅੱਜ ਇਕ ਈਰਾਨੀ ਮਿਜ਼ਾਈਲ ਦੱਖਣੀ ਇਜ਼ਰਾਈਲ ਦੇ ਮੁੱਖ ਹਸਪਤਾਲ 'ਤੇ ਡਿੱਗੀ, ਜਿਸ ਨਾਲ ਨੁਕਸਾਨ ਹੋਇਆ ਪਰ ਕੋਈ ਗੰਭੀਰ ਸੱਟਾਂ ਨਹੀਂ ਲੱਗੀਆਂ। ਹੋਰ ਮਿਜ਼ਾਈਲਾਂ ਤੇਲ ਅਵੀਵ ਦੇ ਨੇੜੇ ਘੱਟੋ-ਘੱਟ ਦੋ ਥਾਵਾਂ 'ਤੇ ਇਕ ਉੱਚੀ ਇਮਾਰਤ ਉਤੇ ਡਿੱਗੀਆਂ ਤੇ ਕਈ ਰਿਹਾਇਸ਼ੀ ਇਮਾਰਤਾਂ ਵੀ ਨੁਕਸਾਨੀਆਂ ਲੱਗੀਆਂ। ਹਮਲਿਆਂ ਵਿਚ ਘੱਟੋ-ਘੱਟ 40 ਲੋਕ ਜ਼ਖਮੀ ਹੋ ਗਏ। ਇਕ ਸਥਾਨਕ ਪੁਲਿਸ ਕਮਾਂਡਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹਮਲੇ ਵਿਚ ਕਈ ਲੋਕ ਜ਼ਖਮੀ ਹੋਏ ਹਨ। ਉਨ੍ਹਾਂ ਕਿਹਾ ਕਿ ਛੇ ਮੰਜ਼ਿਲਾ ਇਮਾਰਤ ਵਿਚ ਅੱਗ ਲੱਗ ਗਈ ਸੀ, ਜਿਥੋਂ ਤੱਕ ਪਹੁੰਚਣਾ ਮੁਸ਼ਕਿਲ ਸੀ ਅਤੇ ਮਰੀਜ਼ਾਂ ਨੂੰ ਹਸਪਤਾਲ ਦੇ ਸੁਰੱਖਿਅਤ ਖੇਤਰਾਂ ਵਿਚ ਭੇਜ ਦਿੱਤਾ ਹੈ।

#IranIsraelConflict #MissileAttack #HospitalStrike #SouthernIsrael #InjuredCivilians #HumanitarianCrisis #GenevaConvention #WarCrimes

Posted By: Daily Suraj Bureau

Latest News