Daily Suraj

ਪੰਜਾਬੀ

ਪੀ.ਆਈ.ਐਮ.ਟੀ. ਕਾਲਜ ਵਿਖੇ ਲਗਾਏ ਰੋਜ਼ਗਾਰ ਮੇਲੇ ਵਿੱਚ 78 ਉਮੀਦਵਾਰਾਂ ਦੀ ਚੋਣ

12 Mar, 2026 04:57 PM

( ਮੁਖ਼ਤਿਆਰ ਸਿੰਘ) ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਪੰਜਾਬ ਇੰਸਟੀਚਿਊਟ ਆਫ ਮੈਨੇਜਮੈਂਟ ਐਡ ਟੈਕਨਾਲੋਜੀ ਕਾਲਜ ਮੰਡੀ ਗੋਬਿੰਦਗੜ੍ਹ ਵਿਖੇ ਇੱਕ ਵਿਸ਼ਾਲ ਰੋਜ਼ਗਾਰ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਰੋਜਗਾਰ ਅਫਸਰ ਸ੍ਰੀ ਹਰਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਰੋਜਗਾਰ ਮੇਲੇ ਵਿੱਚ ਐਕਸਿਸ ਬੈਂਕ,ਬਰਗਰ ਕਿੰਗ, ਡੀਮਾਰਟ, ਮਾਧਵ ਸਟੀਲ, ਰਾਈਜ ਤੇ ਸ਼ਾਈਨ ਅਤੇ ਐਲ ਆਈ ਸੀ, ਕੰਪਨੀ ਵੱਲੋਂ ਸ਼ਿਰਕਤ ਕੀਤੀ ਗਈ। ਉਨ੍ਹਾਂ ਦੱਸਿਆ ਕਿ ਰੋਜਗਾਰ ਮੇਲੇ ਦੌਰਾਨ ਲਗਭਗ 240 ਪ੍ਰਾਰਥੀਆਂ ਨੇ ਵੱਖ-ਵੱਖ ਅਸਾਮੀਆਂ ਲਈ ਆਪਣੀ ਰਜਿਸਟ੍ਰੇਸ਼ਨ ਕਰਵਾਈ ਅਤੇ ਇੰਟਰਵਿਊ ਦਿੱਤੀ। ਜਿਸ ਵਿੱਚੋਂ 78 ਨੌਜਵਾਨਾਂ ਦੀ ਨੋਕਰੀ ਲਈ ਚੋਣ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਮੇਲੇ ਵਿੱਚ ਇਲਾਕੇ ਦੇ ਨੌਜਵਾਨਾਂ ਨੇ ਭਾਰੀ ਉਤਸ਼ਾਹ ਦਿਖਾਇਆ ਅਤੇ ਨਾਮੀ ਕੰਪਨੀਆਂ ਵਿੱਚ ਨੌਕਰੀ ਪ੍ਰਾਪਤ ਕਰਨ ਲਈ ਇੰਟਰਵਿਊ ਦਿੱਤੀ। ਇਸ ਮੌਕੇ ਜ਼ਿਲ੍ਹਾ ਰੋਜ਼ਗਾਰ ਬਿਊਰੋ ਤੋਂ ਪਲੇਸਮੈਂਟ ਅਫ਼ਸਰ ਜਸਵਿੰਦਰ ਸਿੰਘ ਬੱਲ ਅਤੇ ਕਰੀਅਰ ਕੌਂਸਲਰ ਹਰਮਨਦੀਪ ਸਿੰਘ ਨੇ ਵਿਦਿਆਰਥੀਆਂ ਨੂੰ ਰੋਜ਼ਗਾਰ ਦੇ ਨਵੇਂ ਮੌਕਿਆਂ ਅਤੇ ਕੈਰੀਅਰ ਦੀ ਚੋਣ ਬਾਰੇ ਮਹੱਤਵਪੂਰਨ ਨੁਕਤੇ ਸਾਂਝੇ ਕੀਤੇ। ਕਾਲਜ ਪ੍ਰਬੰਧਕਾਂ ਨੇ ਆਏ ਹੋਏ ਅਧਿਕਾਰੀਆਂ ਅਤੇ ਸਾਰੀਆਂ ਕੰਪਨੀਆਂ ਦੇ ਨੁਮਾਇੰਦਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਵੀ ਅਜਿਹੇ ਮੇਲੇ ਜਾਰੀ ਰਹਿਣਗੇ

Latest News