Daily Suraj

ਪੰਜਾਬੀ

ਗੁਰਦੀਪ ਦੀ ਭਾਰੀ ਪੁਸ਼ਾਕ

06 Oct, 2018 05:30 AM

ਕਲਰਜ਼ ਚੈਨਲ ਦਾ ਆਗਾਮੀ ਸ਼ੋਅ ‘ਦਾਸਤਾਨ-ਏ-ਮੁਹੱਬਤ ਸਲੀਮ ਅਨਾਰਕਲੀ’ 1 ਅਕਤੂਬਰ ਤੋਂ ਸ਼ੁਰੂ ਹੋ ਗਿਆ ਹੈ। ਇਸ ਵਿੱਚ ਨਾਮਵਰ ਕਲਾਕਾਰ ਸ਼ਹੀਰ ਸ਼ੇਖ, ਸੋਨਾਰਿਕਾ ਭਡੋਰਿਆ, ਗੁਰਦੀਪ ਕੋਹਲੀ ਅਤੇ ਸ਼ਾਹਬਾਜ਼ ਖ਼ਾਨ ਆਦਿ ਸ਼ਾਮਲ ਹਨ। ਸ਼ੋਅ ਦੇ ਜ਼ਿਆਦਾਤਰ ਪਾਤਰ ਅਸਲ ਮੁਗ਼ਲ ਅਵਤਾਰ ਵਿੱਚ ਦਿਖਾਈ ਦੇ ਰਹੇ ਹਨ। ਗੁਰਦੀਪ ਕੋਹਲੀ ਇਸ ਵਿੱਚ ਅਕਬਰ ਦੀ ਪਤਨੀ ਜੋਧਾ ਦੀ ਭੂਮਿਕਾ ਨਿਭਾ ਰਹੀ ਹੈ। ਇਸ ਵਿੱਚ ਉਹ ਭਾਰੀ ਲਹਿੰਗੇ ਵਿੱਚ ਨਜ਼ਰ ਆ ਰਹੀ ਹੈ। ਸਮੁੱਚੇ ਕਲਾਕਾਰਾਂ ਵਿਚੋਂ ਉਸਦੀ ਪੁਸ਼ਾਕ ਸਭ ਤੋਂ ਜ਼ਿਆਦਾ ਭਾਰੀ ਹੈ। ਉਸਦਾ ਵਜ਼ਨ ਲਗਪਗ 10 ਕਿਲੋਗ੍ਰਾਮ ਹੈ ਅਤੇ ਇਸ ਲਈ ਉਸਨੂੰ ਤਿਆਰ ਹੋਣ ਲਈ ਡੇਢ ਘੰਟਾ ਲੱਗਦਾ ਹੈ, ਪਰ ਫਿਰ ਵੀ ਉਹ ਇਸਦਾ ਭਰਪੂਰ ਆਨੰਦ ਲੈ ਰਹੀ ਹੈ। ਉਹ ਕਹਿੰਦੀ ਹੈ, ‘ਇਤਿਹਾਸਕ ਨਾਟਕ ਮੈਨੂੰ ਬਹੁਤ ਚੰਗੇ ਲੱਗਦੇ ਹਨ, ਤਾਂ ਹੀ ਮੈਂ ਇਸ ਸ਼ੋਅ ਨੂੰ ਕਰਨ ਲਈ ਤਿਆਰ ਹੋਈ ਹਾਂ। ਮੈਨੂੰ ਉਮੀਦ ਹੈ ਕਿ ਦਰਸ਼ਕ ਇਸਨੂੰ ਕਾਫ਼ੀ ਪਸੰਦ ਕਰਨਗੇ।’

Latest News