Daily Suraj

ਪੰਜਾਬੀ

14 ਸਾਲਾ ਲੜਕੀਆਂ ਲਈ ਦੇਸ਼ ਭਰ ਵਿੱਚ HPV ਟੀਕਾਕਰਨ ਮੁਹਿੰਮ ਦੀ ਸ਼ੁਰੂਆਤ

28 Feb, 2026 05:00 PM

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜਸਥਾਨ ਦੇ ਅਜਮੇਰ ਤੋਂ 14 ਸਾਲਾ ਲੜਕੀਆਂ ਲਈ ਦੇਸ਼ ਵਿਆਪੀ ਹਿਊਮਨ ਪੈਪੀਲੋਮਾ ਵਾਇਰਸ (HPV) ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ। ਸਰਵਾਈਕਲ ਕੈਂਸਰ ਵਿਰੁੱਧ ਇਹ ਮੁਹਿੰਮ ਰਸਮੀ ਤੌਰ 'ਤੇ ਅਜਮੇਰ ਦੇ ਕਾਇਆਡ ਵਿੱਚ ਰੱਖੇ ਇੱਕ ਪ੍ਰੋਗਰਾਮ ਦੌਰਾਨ ਸ਼ੁਰੂ ਕੀਤੀ ਗਈ, ਜਿੱਥੇ ਕਈ ਲੜਕੀਆਂ ਨੂੰ ਇਹ ਟੀਕਾ ਲਗਾਇਆ ਗਿਆ। ਇਸ ਮੌਕੇ ਪ੍ਰਧਾਨ ਮੰਤਰੀ ਨੇ ਵੈਕਸੀਨ ਲਗਵਾਉਣ ਵਾਲਿਆਂ ਨਾਲ ਗੱਲਬਾਤ ਵੀ ਕੀਤੀ। ਅਧਿਕਾਰੀਆਂ ਅਨੁਸਾਰ, ਇਸ ਮੁਹਿੰਮ ਤਹਿਤ ਸਿੰਗਲ-ਡੋਜ਼ 'ਗਾਰਡਾਸਿਲ 4' (Gardasil 4) ਵੈਕਸੀਨ, ਜੋ ਕਿ ਇੱਕ ਕਵਾਡਰੀਵੈਲੈਂਟ HPV ਵੈਕਸੀਨ ਹੈ, ਦੀ ਵਰਤੋਂ ਕੀਤੀ ਜਾਵੇਗੀ। ਇਹ ਇੰਜੈਕਸ਼ਨ HPV ਟਾਈਪ 16 ਅਤੇ 18 ਤੋਂ ਸੁਰੱਖਿਆ ਪ੍ਰਦਾਨ ਕਰਦਾ ਹੈ, ਜੋ ਸਰਵਾਈਕਲ ਕੈਂਸਰ ਲਈ ਜ਼ਿੰਮੇਵਾਰ ਹਨ, ਨਾਲ ਹੀ ਟਾਈਪ 6 ਅਤੇ 11 ਤੋਂ ਵੀ ਬਚਾਅ ਕਰਦਾ ਹੈ। ਕੇਂਦਰੀ ਸਿਹਤ ਮੰਤਰਾਲੇ ਨੇ 25 ਫਰਵਰੀ ਨੂੰ ਸਾਰੇ ਸੂਬਿਆਂ ਨੂੰ ਭੇਜੀ ਇੱਕ ਅਧਿਕਾਰਤ ਸੂਚਨਾ ਵਿੱਚ ਕਿਹਾ, "ਦੇਸ਼ ਭਰ ਦੀਆਂ ਸਾਰੀਆਂ 14 ਸਾਲਾ ਲੜਕੀਆਂ ਨੂੰ ਸਰਕਾਰੀ ਸਿਹਤ ਸਹੂਲਤਾਂ ਵਿੱਚ 'ਗਾਰਡਾਸਿਲ 4' ਵੈਕਸੀਨ ਦੀ ਇੱਕ ਡੋਜ਼ ਦਿੱਤੀ ਜਾਵੇਗੀ, ਜਿਸ ਵਿੱਚ ਆਯੁਸ਼ਮਾਨ ਅਰੋਗਿਆ ਮੰਦਰ (ਪ੍ਰਾਇਮਰੀ ਹੈਲਥ ਸੈਂਟਰ), ਕਮਿਊਨਿਟੀ ਹੈਲਥ ਸੈਂਟਰ, ਸਬ-ਡਿਸਟ੍ਰਿਕਟ ਅਤੇ ਜ਼ਿਲ੍ਹਾ ਹਸਪਤਾਲ ਅਤੇ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਸ਼ਾਮਲ ਹਨ।"

Posted By: Daily Suraj Bureau

Latest News