Daily Suraj

ਪੰਜਾਬੀ

ਭਿਆਨਕ ਬਰਫ਼ੀਲਾ ਤੂਫ਼ਾਨ ਅਮਰੀਕਾ 'ਚ: 30 ਤੋਂ ਵੱਧ ਮੌਤਾਂ

27 Jan, 2026 05:38 PM

ਅਮਰੀਕਾ ਦੇ ਵੱਡੇ ਹਿੱਸੇ ਨੂੰ ਸੋਮਵਾਰ ਨੂੰ ਭਿਆਨਕ ਬਰਫ਼ੀਲੇ ਤੂਫ਼ਾਨ ਨੇ ਆਪਣੀ ਜ਼ੋਰਦਾਰ ਮਾਰ ਦਿੱਤੀ। ਉੱਤਰੀ-ਪੂਰਬੀ ਇਲਾਕਿਆਂ ਵਿੱਚ ਭਾਰੀ ਬਰਫ਼ ਅਤੇ ਦੱਖਣੀ ਰਾਜਾਂ ਵਿੱਚ ਫ੍ਰੀਜ਼ਿੰਗ ਰੇਨ ਕਾਰਨ ਬਰਫ਼ ਦੀ ਮੋਟਾ ਪਰਤ ਬਣ ਗਈ, ਜਿਸ ਨੇ ਲੱਖਾਂ ਲੋਕਾਂ ਨੂੰ ਬਿਜਲੀ ਬੰਦ ਹੋਣ ਕਾਰਨ ਠੰਢ ਵਿੱਚ ਘਰਾਂ ਵਿਚ ਰਹਿਣ ਲਈ ਮਜਬੂਰ ਕਰ ਦਿੱਤਾ। ਵੱਖ-ਵੱਖ ਰਾਜਾਂ ਤੋਂ ਮਿਲੀਆਂ ਰਿਪੋਰਟਾਂ ਮੁਤਾਬਕ, ਇਸ ਤੂਫ਼ਾਨ ਨਾਲ ਘੱਟੋ-ਘੱਟ 30 ਲੋਕਾਂ ਦੀ ਮੌਤ ਹੋ ਚੁੱਕੀ ਹੈ। ਤੂਫ਼ਾਨ ਨੇ ਆਰਕੰਸਾਸ ਤੋਂ ਨਿਊ ਇੰਗਲੈਂਡ ਤੱਕ ਲਗਭਗ 2,100 ਕਿਲੋਮੀਟਰ ਖੇਤਰ ਨੂੰ ਪ੍ਰਭਾਵਿਤ ਕੀਤਾ। ਕਈ ਥਾਵਾਂ ‘ਤੇ ਇੱਕ ਫੁੱਟ ਤੋਂ ਵੱਧ ਬਰਫ਼ ਜੰਮ ਗਈ, ਜਿਸ ਕਾਰਨ ਟ੍ਰੈਫਿਕ ਠੱਪ ਹੋ ਗਿਆ ਅਤੇ ਹਜ਼ਾਰਾਂ ਉਡਾਨਾਂ ਰੱਦ ਹੋ ਗਈਆਂ। ਸਕੂਲ ਅਤੇ ਸਰਕਾਰੀ ਦਫ਼ਤਰ ਵੀ ਵੱਡੇ ਪੈਮਾਨੇ ‘ਤੇ ਬੰਦ ਰਹੇ। ਨੈਸ਼ਨਲ ਵੇਦਰ ਸਰਵਿਸ (NSW) ਦੇ ਅਨੁਸਾਰ, ਪਿਟਸਬੁਰਗ ਦੇ ਉੱਤਰ ਵਿੱਚ 20 ਇੰਚ ਤੱਕ ਬਰਫ਼ ਜੰਮ ਗਈ, ਜਦਕਿ ਤਾਪਮਾਨ ਸੋਮਵਾਰ ਰਾਤ ਤੋਂ ਮੰਗਲਵਾਰ ਤੱਕ ਮਾਈਨਸ 31 ਡਿਗਰੀ ਸੈਲਸੀਅਸ ਤੱਕ ਥੱਲੇ ਗਿਆ। ਨਿਊਯਾਰਕ ਸਿਟੀ ਦੇ ਸੈਂਟਰਲ ਪਾਰਕ ਵਿੱਚ 11 ਇੰਚ ਬਰਫ਼ ਦਰਜ ਕੀਤੀ ਗਈ, ਜੋ ਕਈ ਸਾਲਾਂ ਵਿੱਚ ਸਭ ਤੋਂ ਵੱਧ ਹੈ। ਮੌਸਮ ਵਿਗਿਆਨੀਆਂ ਨੇ ਲੋਕਾਂ ਨੂੰ ਸੁਰੱਖਿਅਤ ਰਹਿਣ ਦੀ ਸਲਾਹ ਦਿੱਤੀ ਹੈ ਅਤੇ ਆਗਾਮੀ ਦਿਨਾਂ ਵਿੱਚ ਹੋਰ ਬਰਫ਼ ਅਤੇ ਤਾਪਮਾਨ ਵਿੱਚ ਵੱਡੇ ਫਰਕ ਦੀ ਸੰਭਾਵਨਾ ਵਾਰੇ ਚੇਤਾਵਨੀ ਜਾਰੀ ਕੀਤੀ ਹੈ।

Latest News