ਪ੍ਰਸ਼ਾਂਤ ਮਹਾਸਾਗਰ ਖੇਤਰ ਵਿੱਚ ਕੈਨੇਡਾ ਦੀ ਕੂਟਨੀਤਿਕ ਮੌਜੂਦਗੀ ਮਜ਼ਬੂਤ
ਕੈਨੇਡਾ ਨੇ ਫਿਜੀ ਵਿੱਚ ਆਪਣਾ ਹਾਈ ਕਮਿਸ਼ਨ ਖੋਲ੍ਹ ਕੇ ਪ੍ਰਸ਼ਾਂਤ ਮਹਾਸਾਗਰ ਖੇਤਰ ਵਿੱਚ ਆਪਣੀ ਕੂਟਨੀਤਿਕ ਮੌਜੂਦਗੀ ਨੂੰ ਮਜ਼ਬੂਤ ਕੀਤਾ ਹੈ। ਇਹ ਕਦਮ ਤਿੰਨ ਸਾਲ ਤੋਂ ਵੱਧ ਸਮੇਂ ਦੇ ਐਲਾਨ ਤੋਂ ਬਾਅਦ ਚੁੱਕਿਆ ਗਿਆ, ਜਦੋਂ 2022 ਦੇ ਅਖੀਰ ਵਿੱਚ ਓਟਵਾ ਨੇ ਫਿਜੀ ਵਿੱਚ ਕੂਟਨੀਤਿਕ ਮਿਸ਼ਨ ਖੋਲ੍ਹਣ ਦਾ ਐਲਾਨ ਕੀਤਾ ਸੀ। ਗਲੋਬਲ ਅਫੇਅਰਜ਼ ਕੈਨੇਡਾ ਨੇ ਸੋਸ਼ਲ ਮੀਡੀਆ ਰਾਹੀਂ ਇਸਦੀ ਜਾਣਕਾਰੀ ਦਿੱਤੀ।ਪਿਛਲੇ ਹਫ਼ਤੇ ਅੰਤਰਰਾਸ਼ਟਰੀ ਵਿਕਾਸ ਦੇ ਸਕੱਤਰ ਰਾਜ ਅਤੇ ਐਮਪੀ ਰੰਦੀਪ ਸਰਾਏ ਨੇ ਇਸ ਮਿਸ਼ਨ ਦੀ ਰਸਮੀ ਸ਼ੁਰੂਆਤ ਕੀਤੀ। ਇਹ ਮਿਸ਼ਨ ਪ੍ਰਸ਼ਾਂਤ ਖੇਤਰ ਦੇ 14 ਟਾਪੂ ਦੇਸ਼ਾਂ ਨਾਲ ਕੈਨੇਡਾ ਦੇ ਆਰਥਿਕ, ਸੁਰੱਖਿਆ ਅਤੇ ਵਿਕਾਸੀ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਖੋਲ੍ਹਿਆ ਗਿਆ।ਸਾਥ ਹੀ, ਕੈਨੇਡਾ ਛੋਟੇ ਟਾਪੂ ਦੇਸ਼ਾਂ ਨੂੰ ਜਲਵਾਯੂ ਤਬਦੀਲੀ ਦੇ ਪ੍ਰਭਾਵਾਂ ਨਾਲ ਨਜਿੱਠਣ ਲਈ ਵਿੱਤੀ ਅਤੇ ਸੰਸਥਾਗਤ ਸਹਾਇਤਾ ਮੁਹੱਈਆ ਕਰਵਾਉਣ ਦੇ ਯਤਨਾਂ ਨੂੰ ਅੱਗੇ ਵਧਾਉਣਾ ਚਾਹੁੰਦਾ ਹੈ।ਫਿਜੀ ਕਾਮਨਵੈਲਥ ਦਾ ਮਹੱਤਵਪੂਰਨ ਮੈਂਬਰ ਹੈ ਅਤੇ ਦੱਖਣੀ ਪ੍ਰਸ਼ਾਂਤ ਖੇਤਰ ਵਿੱਚ ਇਸਦਾ ਖਾਸ ਪ੍ਰਭਾਵ ਹੈ। ਇਸ ਖੇਤਰ ਵਿੱਚ ਅਮਰੀਕਾ, ਚੀਨ ਅਤੇ ਫਰਾਂਸ ਵਰਗੇ ਦੇਸ਼ਾਂ ਦੀ ਵਧਦੀ ਦਿਲਚਸਪੀ ਦੇ ਮੱਦੇਨਜ਼ਰ, ਕੈਨੇਡਾ ਦਾ ਇਹ ਕਦਮ ਰਣਨੀਤਕ ਤੌਰ ‘ਤੇ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।
Posted By: Daily Suraj Bureau