ਬਾਟਲਾ ਹਾਊਸ ਮਾਮਲੇ ’ਚ ਸੁਪਰੀਮ ਕੋਰਟ ਨੇ ਸੁਣਵਾਈ ਜੁਲਾਈ ਤੱਕ ਕੀਤੀ ਮੁਲਤਵੀ
ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਜਾਮੀਆ ਨਗਰ ਦੇ ਬਾਟਲਾ ਹਾਊਸ ਵਿਖੇ ਜਾਇਦਾਦ ਮਾਲਕਾਂ ਨੂੰ ਜਾਰੀ ਕੀਤੇ ਗਏ ਢਾਹੁਣ ਦੇ ਨੋਟਿਸਾਂ ਵਿਚ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਪਟੀਸ਼ਨਕਰਤਾਵਾਂ ਨੂੰ ਉਚਿਤ ਅਧਿਕਾਰੀਆਂ ਨਾਲ ਸੰਪਰਕ ਕਰਨ ਲਈ ਕਿਹਾ ਹੈ। ਬਾਟਲਾ ਹਾਊਸ ਵਿਚ ਜਾਇਦਾਦਾਂ ਦੇ ਮਾਲਕ 40 ਨਿਵਾਸੀਆਂ ਨੇ ਢਾਹੁਣ ਦੇ ਹੁਕਮ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ। ਸੁਪਰੀਮ ਕੋਰਟ ਨੇ ਮਾਮਲੇ ਨੂੰ ਜੁਲਾਈ ਵਿਚ ਅਗਲੀ ਸੁਣਵਾਈ ਲਈ ਮੁਲਤਵੀ ਕਰ ਦਿੱਤਾ ਹੈ।
#BatlaHouseCase #SupremeCourtIndia #JudicialUpdate #BatlaHouseEncounter #IndianJudiciary #CourtHearing #JusticeDelayed
Posted By: Daily Suraj Bureau