Daily Suraj

ਪੰਜਾਬੀ

ਜਥੇਦਾਰ ਅਕਾਲੀ ਫੂਲਾ ਸਿੰਘ ਨਸ਼ਾ ਛੁਡਾਓ ਦਸਤਾਰ ਸਜਾਓ ਸੰਗਠਨ ਦਾ ਕੀਤਾ ਵਿਸਥਾਰ

08 Feb, 2026 06:47 PM

ਜਥੇਦਾਰ ਭੋਲਾ ਸਿੰਘ ਹਲਕਾ ਦਿੜ੍ਹਬਾ ਦੇ ਪ੍ਰਧਾਨ ਨਿਯੁਕਤਸੰਗਰੂਰ (ਜਗਸੀਰ ਸਿੰਘ)-ਅੱਜ ਹਲਕਾ ਦਿੜ੍ਹਬਾ ਵਿਖੇ ਜਥੇਦਾਰ ਅਕਾਲੀ ਫੂਲਾ ਸਿੰਘ ਨਸਾ ਛੁਡਾਓ ਦਸਤਾਰ ਸਜਾਓ ਸੰਯੁਕਤ ਸਮਾਜ ਸੰਗਠਨ ਪੰਜਾਬ ਦੀ ਅਹਿਮ ਮੀਟਿੰਗ ਹੋਈ ਜਿਸ ਵਿਚ ਸੰਗਠਨ ਦੇ ਪ੍ਰਧਾਨ ਜਗਸੀਰ ਸਿੰਘ ਖੇੜੀ ਚੰਦਵਾ ਵੱਲੋਂ ਆਪਣੀ ਪੂਰੀ ਟੀਮ ਨਾਲ ਵਿਚਾਰ ਵਟਾਂਦਰਾ ਕਰਕੇ ਜਥੇਦਾਰ ਭੋਲਾ ਸਿੰਘ ਨੂੰ ਹਲਕਾ ਦਿੜ੍ਹਬਾ ਦਾ ਪ੍ਰਧਾਨ ਨਿਯੁਕਤ ਕੀਤਾ ਅਤੇ ਉਨ੍ਹਾਂ ਨੂੰ ਗੁਰੂ ਸਾਹਿਬ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨ ਕੀਤਾ। ਇਸ ਸਮੇਂ ਜਥੇਦਾਰ ਭੋਲਾ ਸਿੰਘ ਨੇ ਦੱਸਿਆ ਕਿ ਉਹ ਸੰਗਠਨ ਦੇ ਵਿਸਥਾਰ ਲਈ ਦਿਨ ਰਾਤ ਮਿਹਨਤ ਕਰਨਗੇ ।ਇਸ ਮੌਕੇ ਸੰਗਠਨ ਦੇ ਸੀਨੀਅਰ ਮੀਤ ਪ੍ਰਧਾਨ ਸ੍ਰ ਨਿਰਭੈ ਸਿੰਘ ਛੰਨਾ, ਖਜਨਚੀ ਸ.ਪਾਲੀ ਸਿੰਘ ਕਮਲ ਸਾਬਕਾ ਸਰਪੰਚ ਪਿੰਡ ਉਭਾਵਾਲ ,ਜਰਨਲ ਸਕੱਤਰ ਸ. ਹਰਵਿੰਦਰ ਸਿੰਘ ਬਡਰੁੱਖਾ, ਬਾਰੂ ਸਿੰਘ, ਗੁਰਤੇਜ ਸਿੰਘ ਤੇਜੀ ਘਨੌੜ ਰਾਜਪੂਤਾ ,ਜਗਜੀਤ ਸਿੰਘ, ਰਿੰਕੀ ਸਿੰਘ, ਭਾਨ ਸਿੰਘ ਛੰਨਾ, ਚਰਨ ਸਿੰਘ ਕਾਹਨਗੜ੍ਹ ਤੋਂ ਇਲਾਵਾ ਹੋਰ ਵੀ ਕਈ ਆਗੂ ਸਹਿਬਾਨ ਹਾਜ਼ਰ ਸਨ।

Posted By: Daily Suraj Bureau

Latest News