Daily Suraj

ਪੰਜਾਬੀ

Kitsilano ਘਰ ਦੇ ਬੇਸਮੈਂਟ ਵਿੱਚ ਧਮਾਕਾ, ਦੋ ਲੋਕਾਂ ਨੂੰ ਘਰ ਛੱਡਣਾ ਪਿਆ

27 Jan, 2026 05:19 PM

ਵੈਨਕੂਵਰ ਦੇ ਕਿਟਸਿਲਾਨੋ ਇਲਾਕੇ ਵਿੱਚ ਸੋਮਵਾਰ ਸ਼ਾਮ ਇੱਕ ਘਰ ਦੇ ਬੇਸਮੈਂਟ ਵਿੱਚ ਧਮਾਕਾ ਹੋਣ ਦੀ ਘਟਨਾ ਸਾਹਮਣੇ ਆਈ। ਵੈਨਕੂਵਰ ਫਾਇਰ ਰੈਸਕਿਊ ਸਰਵਿਸਿਜ਼ ਮੁਤਾਬਕ ਇਹ ਘਟਨਾ ਮੈਕਡੋਨਾਲਡ ਸਟ੍ਰੀਟ ਅਤੇ ਵੈਸਟ 6 ਐਵਿਨਿਊ ਦੇ ਨੇੜੇ ਸ਼ਾਮ 4 ਵਜੇ ਤੋਂ ਥੋੜ੍ਹੀ ਦੇਰ ਪਹਿਲਾਂ ਵਾਪਰੀ। ਸਹਾਇਕ ਫਾਇਰ ਚੀਫ਼ ਪੀਅਰ ਮੋਰਿਨ ਨੇ ਦੱਸਿਆ ਕਿ ਸ਼ੁਰੂਆਤੀ ਸੂਚਨਾ ਵਿੱਚ ਇਹ ਸਮਝਿਆ ਗਿਆ ਸੀ ਕਿ ਬਿਲਡਿੰਗ ਡਿੱਗਣ ਦੀ ਘਟਨਾ ਵਾਪਰੀ, ਪਰ ਮੌਕੇ ’ਤੇ ਪੁੱਜ ਕੇ ਪਤਾ ਲੱਗਾ ਕਿ ਘਰ ਦੇ ਬੇਸਮੈਂਟ ਵਿੱਚ ਧਮਾਕਾ ਹੋ ਗਿਆ ਹੈ ਅਤੇ ਅੱਗ ਲੱਗੀ ਸੀ। ਫਾਇਰਫਾਈਟਰਾਂ ਨੇ ਤੁਰੰਤ ਪਾਣੀ ਅਤੇ ਬਿਜਲੀ ਦੀ ਸਪਲਾਈ ਰੋਕ ਕੇ ਇਮਾਰਤ ਨੂੰ ਸੁਰੱਖਿਅਤ ਬਣਾਇਆ ਅਤੇ ਅੱਗ ’ਤੇ ਕਾਬੂ ਪਾ ਲਿਆ। ਖੁਸ਼ਕਿਸਮਤੀ ਨਾਲ ਘਟਨਾ ਵਿੱਚ ਕਿਸੇ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ। ਹਾਲਾਂਕਿ, ਧਮਾਕੇ ਕਾਰਨ ਘਰ ਵਿੱਚ ਰਹਿੰਦੇ ਦੋ ਨਿਵਾਸੀਆਂ ਨੂੰ ਅਸਥਾਈ ਤੌਰ ਤੇ ਆਪਣਾ ਘਰ ਛੱਡਣਾ ਪਿਆ। ਧਮਾਕੇ ਦੇ ਕਾਰਨਾਂ ਦੀ ਜਾਂਚ ਜਾਰੀ ਹੈ। ਮੈਕਡੋਨਾਲਡ ਸਟ੍ਰੀਟ ਅਤੇ ਵੈਸਟ 6 ਐਵਿਨਿਊ ਨੂੰ ਹਾਲੇ ਵੀ ਸੁਰੱਖਿਆ ਦੇ ਨਜ਼ਰੀਏ ਤੋਂ ਅਸਥਾਈ ਤੌਰ ‘ਤੇ ਬੰਦ ਰੱਖਿਆ ਗਿਆ ਹੈ। ਪੁਲਿਸ ਅਤੇ ਫਾਇਰ ਸਰਵਿਸਿਜ਼ ਮੌਕੇ ’ਤੇ ਹੋਰ ਤਫ਼ਤੀਸ਼ ਕਰ ਰਹੀਆਂ ਹਨ।

Latest News