Malaysia ‘ਚ ਵੱਡਾ ਹਾਦਸਾ! ਨਦੀ ‘ਚ ਡਿੱਗਿਆ ਪੁਲਿਸ ਹੈਲੀਕਾਪਟਰ

Malaysia ‘ਚ ਵੱਡਾ ਹਾਦਸਾ! ਨਦੀ ‘ਚ ਡਿੱਗਿਆ ਪੁਲਿਸ ਹੈਲੀਕਾਪਟਰ

ਮਲੇਸ਼ੀਆ,10 ਜੁਲਾਈ - ਮਲੇਸ਼ੀਆ (Malaysia) ਦੇ ਜੋਹੋਰ ਰਾਜ ਵਿੱਚ ਐਮਰਜੈਂਸੀ ਲੈਂਡਿੰਗ ਦੌਰਾਨ ਇੱਕ ਪੁਲਿਸ ਹੈਲੀਕਾਪਟਰ ਸਿੱਧਾ ਨਦੀ ਵਿੱਚ ਡਿੱਗ ਗਿਆ। ਇਹ ਹਾਦਸਾ ਸੁੰਗਈ ਪੁਲਾਈ ਖੇਤਰ ਵਿੱਚ ਵਾਪਰਿਆ। ਉਸ ਸਮੇਂ, ਹੈਲੀਕਾਪਟਰ ਇੱਕ ਨਿਯਮਤ ਫੌਜੀ ਅਭਿਆਸ ਵਿੱਚ ਸ਼ਾਮਲ ਸੀ। ਹੈਲੀਕਾਪਟਰ ਵਿੱਚ ਸਵਾਰ ਸਾਰੇ ਪੰਜ ਚਾਲਕ ਦਲ ਦੇ ਮੈਂਬਰ ਸੁਰੱਖਿਅਤ ਹਨ। ਉਨ੍ਹਾਂ ਨੂੰ ਜ਼ਖਮੀ ਹਾਲਾਤ ‘ਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।


ਦੱਸਿਆ ਜਾ ਰਿਹਾ ਹੈ ਕਿ ਏਅਰਬੱਸ AS355N ਮਾਡਲ ਦੇ ਇਸ ਹੈਲੀਕਾਪਟਰ ਨੇ ਸਥਾਨਕ ਸਮੇਂ ਅਨੁਸਾਰ ਸਵੇਰੇ 9:51 ਵਜੇ ਤੰਜੁੰਗ ਕੁਪਾਂਗ ਪੁਲਿਸ ਸਟੇਸ਼ਨ ਤੋਂ ਉਡਾਣ ਭਰੀ ਸੀ। ਬਾਅਦ ਵਿੱਚ ਤਕਨੀਕੀ ਸਮੱਸਿਆ ਆ ਗਈ।ਮਲੇਸ਼ੀਆ ਦੀ ਸਿਵਲ ਏਵੀਏਸ਼ਨ ਅਥਾਰਟੀ ਨੇ ਕਿਹਾ ਹੈ ਕਿ ਹਵਾਈ ਹਾਦਸਾ ਜਾਂਚ ਬਿਊਰੋ ਹਾਦਸੇ ਦੀ ਜਾਂਚ ਕਰੇਗਾ।