ਸੱਤਾ ਵਿੱਚ ਹਿੱਸੇਦਾਰੀ ਤੋਂ ਬਿਨਾਂ ਓਬੀਸੀ ਸਮਾਜ ਨੂੰ ਨਹੀਂ ਮਿਲ ਸਕਦੇ ਹੱਕ-ਖੱਤਰੀਵਾਲਾ
(ਜਗਸੀਰ ਸਿੰਘ)- ਪੰਜਾਬ ਰਾਜ ਪੱਛੜੀਆਂ ਸ਼੍ਰੇਣੀਆਂ, ਕਮਿਸ਼ਨ ਦੇ ਚੇਅਰਮੈਨ ਸਰਦਾਰ ਮਲਕੀਤ ਸਿੰਘ ਥਿੰਦ ਅੱਜ ਆਪਣੇ ਦਫਤਰੀ ਦੌਰੇ ਤਹਿਤ ਮਾਨਸਾ ਪਹੁੰਚੇ। ਬਚਤ ਭਵਨ ਮਾਨਸਾ ਵਿਖੇ ਸੂਬਾ ਸਰਪ੍ਰਸਤ ਓਬੀਸੀ ਵੈਲਫੇਅਰ ਫਰੰਟ ਪੰਜਾਬ ਦੀ ਅਗਵਾਈ ਵਿੱਚ ਵੱਖ-ਵੱਖ ਜਥੇਬੰਦੀਆਂ ਸਭਾਵਾਂ ਵੱਲੋਂ ਡਾਕਟਰ ਮਲਕੀਤ ਸਿੰਘ ਥਿੰਦ, ਚੇਅਰਮੈਨ ਪੰਜਾਬ ਰਾਜ ਪੱਛੜੀਆਂ ਸ਼੍ਰੇਣੀਆਂ ਕਮਿਸ਼ਨ ਦੇ ਨਾਲ ਮੀਟਿੰਗ ਕੀਤੀ ਗਈ ਅਤੇ ਆਪਣੀਆਂ ਸਮੱਸਿਆਵਾਂ ਤੇ ਮੰਗਾਂ ਬਾਰੇ ਚਰਚਾ ਕੀਤੀ ਗਈ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਓਬੀਸੀ ਵੈਲਫੇਅਰ ਫਰੰਟ ਮਾਨਸਾ ਦੇ ਜ਼ਿਲ੍ਹਾ ਪ੍ਰਧਾਨ ਸਰਦਾਰ ਕੇਵਲ ਸਿੰਘ ਨੇ ਦੱਸਿਆ ਕਿ ਇਹ ਓਬੀਸੀ ਸਮਾਜ ਲਈ ਬਹੁਤ ਹੀ ਭਾਗਾਂ ਵਾਲਾ ਦਿਨ ਹੈ, ਜਿਸ ਦਿਨ ਓਬੀਸੀ ਦੀਆਂ ਸਮੱਸਿਆਵਾਂ ਤੇ ਚਰਚਾ ਹੋ ਰਹੀ ਹੈ ਤੇ ਮਾਨਸਾ ਦੀ ਧਰਤੀ ਭਾਗਾਸ਼ਾਲੀ ਹੈ ਓਬੀਸੀ ਸਮਾਜ ਦੀ ਚੇਤਨਤਾ ਦਾ ਸੰਘਰਸ਼ ਇਸ ਧਰਤੀ ਦੇ ਹਿੱਸੇ ਆਇਆ ਹੈ। ਕੇਵਲ ਸਿੰਘ ਨੇ ਦੱਸਿਆ ਕਿ ਰਾਜਵਿੰਦਰ ਸਿੰਘ ਖੱਤਰੀਵਾਲਾ ਵੱਲੋਂ ਓਬੀਸੀ ਜਾਗ੍ਰਿਤੀ ਦਾ ਲਾਇਆ ਬੂਟਾ ਦਿਨੋ ਦਿਨ ਵਧ ਫੁੱਲ ਰਿਹਾ ਹੈ ਅਤੇ ਓਬੀਸੀ ਸਮਾਜ ਆਪਣੇ ਹੱਕਾਂ ਪ੍ਰਤੀ ਅਧਿਕਾਰਾਂ ਪ੍ਰਤੀ ਚੇਤਨ ਹੋ ਰਿਹਾ ਹੈ। ਉਹਨਾਂ ਮੰਗ ਕੀਤੀ ਕਿ ਓਬੀਸੀ ਸਮਾਜ ਨੂੰ ਜਦੋਂ ਤੱਕ ਪਿੰਡ ਪੱਧਰ ਤੋਂ ਲੈ ਕੇ ਰਾਸ਼ਟਰਪਤੀ ਤੱਕ ਰਾਜਨੀਤਿਕ ਸੱਤਾ ਵਿੱਚ ਹਿੱਸੇਦਾਰੀ ਨਹੀਂ ਮਿਲਦੀ ਤਦ ਤੱਕ ਓਬੀਸੀ ਸਮਾਜ ਆਪਣੇ ਹੱਕਾਂ ਦੀ ਪ੍ਰਾਪਤੀ ਨਹੀਂ ਕਰ ਸਕਦਾ ਇਸ ਕਰਕੇ ਉਹ ਵੀ ਅਸੀਂ ਸਮਾਜ ਨੂੰ ਇਕਜੁੱਟਤਾ ਤੇ ਝੰਡੇ ਥੱਲੇ ਇਕੱਠੇ ਹੋਣ ਦੀ ਜਰੂਰਤ ਹੈ। ਉਹਨਾਂ ਕਿਹਾ ਕਿ ਓਬੀਸੀ ਸਮਾਜ ਨੂੰ ਦਿੱਤੀ ਜਾ ਰਹੀ ਰਿਜ਼ਰਵੇਸ਼ਨ ਦੀ ਜੇਕਰ ਕਿਸੇ ਵੀ ਪੱਧਰ ਤੇ ਦਾਖਲਿਆਂ, ਨੌਕਰੀਆਂ ਵਿੱਚ ਕੋਈ ਅਧਿਕਾਰੀ ਉਲੰਘਣਾ ਕਰਦਾ ਹੈ ਉਸਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਦੋਸ਼ੀ ਅਧਿਕਾਰੀ ਦੇ ਨਾਲ ਸਖਤੀ ਦੇ ਨਾਲ ਨਜਿੱਠਿਆ ਜਾਵੇਗਾ ਅਤੇ ਸਖਤੀ ਦੇ ਨਾਲ ਐਕਸ਼ਨ ਲਿਆ ਜਾਵੇਗਾ।2027 ਦਾ ਸਿਆਸੀ ਸਰਕਲ ਓਬੀਸੀ ਵੋਟ ਬੈਂਕ ਦੇ ਦੁਆਲੇ ਘੁੰਮੇਗਾ। ਇਸ ਸਮੇਂ ਸੰਬੋਧਨ ਕਰਦਿਆਂ ਬਿੱਕਰ ਸਿੰਘ ਮਘਾਣੀਆਂ ਨੇ ਕਿਹਾ ਕਿ ਓਬੀਸੀ ਸਮਾਜ ਦੀਆਂ ਵੱਖ-ਵੱਖ ਜਾਤੀਆਂ ਅਤੇ ਸਮੂਹ ਜਥੇਬੰਦੀਆਂ ਨੂੰ ਆਪਣੇ-ਆਪਣੇ ਪਲੇਟਫਾਰਮ ਤੋਂ ਸਾਂਝੀ ਮੰਗ ਉਠਾਉਣੀ ਚਾਹੀਦੀ ਹੈ ਅਤੇ ਹਰ ਓਬੀਸੀ ਸਮਾਗਮ ਵਿੱਚ ਇਕੱਠੇ ਤੌਰ ਤੇ ਸ਼ਮੂਲੀਅਤ ਕਰਨੀ ਚਾਹੀਦੀ ਹੈ ਅਤੇ ਆਪਸੀ ਭਾਈਚਾਰਾ ਹੋਰ ਮਜਬੂਤ ਕਰਨਾ ਚਾਹੀਦਾ ਹੈ ਤਾਂ ਹੀ ਹੱਕਾਂ ਦੀ ਪ੍ਰਾਪਤੀ ਹੋ ਸਕਦੀ ਹੈ। ਇਸ ਮੌਕੇ ਲਾਲ ਚੰਦ ਯਾਦਵ ਨੇ ਕਿਹਾ ਕਿ "ਹਰ ਮਸਲੇ ਦਾ ਇੱਕੋ ਹੱਲ ਤੁਰਨਾ ਪੈਣਾ ਸੰਘਰਸ਼ਾਂ ਦੇ ਬਲ" ਉਹਨਾਂ ਕਿਹਾ ਕਿ ਸੰਘਰਸ਼ ਤੋਂ ਬਿਨਾਂ ਓਬੀਸੀ ਸਮਾਜ ਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਨਹੀਂ ਹੋ ਸਕਦੀ ਇਸ ਕਰਕੇ ਹੱਕ ਲੈਣ ਲਈ ਸੰਘਰਸ਼ ਦੇ ਮੈਦਾਨ ਵਿੱਚ ਡੱਟ ਜਾਣਾ ਚਾਹੀਦਾ ਹੈ। ਇਸ ਮੌਕੇ ਪ੍ਰੇਮ ਸਿੰਘ ਹੀਰੇਵਾਲਾ ਨੇ ਬੋਲਦਿਆਂ ਕਿਹਾ ਕਿ ਉਨਾਂ ਦਾ ਸੁਪਨਾ ਜੋ ਅੱਖਾਂ ਵਿੱਚ ਸਿਰਜਿਆ ਸੀ ਹੁਣ ਪੂਰਾ ਹੁੰਦਾ ਜਪਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਓਬੀਸੀ ਸਮਾਜ ਆਪਣੇ ਹੱਕ ਲੈ ਕੇ ਰਹੇਗਾ ਅਤੇ ਉਹਨਾਂ ਨੇ ਜਿੱਥੇ ਆਪਣੇ ਸੁਪਨਿਆਂ ਨੂੰ ਬੂਰ ਪੈਂਦਾ ਦੇਖਿਆ ਉੱਥੇ ਕੰਮ ਕਰ ਰਹੇ ਨੌਜਵਾਨ ਓਬੀਸੀ ਸਮਾਜ ਦੇ ਵੀਰਾਂ ਨੂੰ ਵਧਾਈ ਦਿੱਤੀ। ਇਸ ਮੌਕੇ ਓਬੀਸੀ ਸਮਾਜ ਦੇ ਸੂਬਾ ਸਰਪ੍ਰਸਤ ਰਾਜਵਿੰਦਰ ਸਿੰਘ ਖੱਤਰੀਵਾਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੱਤਾ ਵਿੱਚ ਹਿੱਸੇਦਾਰੀ ਤੋਂ ਬਿਨਾਂ ਓਬੀਸੀ ਸਮਾਜ ਨੂੰ ਹੱਕ ਨਹੀਂ ਮਿਲ ਸਕਦੇ। ਉਹਨਾਂ ਕਿਹਾ ਕਿ ਭਾਰਤ ਪੱਧਰ ਤੇ ਓਬੀਸੀ ਸਮਾਜ ਦੇ ਹੱਕਾਂ ਪ੍ਰਤੀ ਕੰਮ ਹੋ ਰਿਹਾ ਹੈ। ਉਹਨਾਂ ਦੱਸਿਆ ਕਿ ਪੰਜਾਬ ਵਿੱਚ ਵੀ ਵੱਡੇ ਪੱਧਰ ਤੇ ਗੁਪਤ ਮੀਟਿੰਗਾਂ ਅਤੇ ਸਿਆਸੀ ਹੱਕ ਪ੍ਰਾਪਤੀ ਦੇ ਲਈ ਵਿਚਾਰ ਗੋਸ਼ਟੀਆਂ ਹੋ ਰਹੀਆਂ ਹਨ। ਉਹਨਾਂ ਦੱਸਿਆ ਕਿ ਓਬੀਸੀ ਸਮਾਜ ਨੂੰ ਲੰਮੇ ਸਮੇਂ ਅਤੇ ਛੋਟੇ ਸਮੇਂ ਦੋ ਤਰ੍ਹਾਂ ਦੇ ਟੀਚੇ ਤੈਅ ਕਰਦੇ ਹੋਏ ਅੱਗੇ ਵਧਣਾ ਪਵੇਗਾ ਤੇ ਉਹ ਦਿਨ ਦੂਰ ਨਹੀਂ ਜਦੋਂ ਓਬੀਸੀ ਸਮਾਜ ਆਪਣੇ ਆਬਾਦੀ ਦੇ ਅਨੁਸਾਰ ਆਪਣੀ ਪ੍ਰਤੀਨਿਤਾ ਲੈ ਕੇ ਦੇਸ਼ ਵਿੱਚ ਆਜ਼ਾਦੀ ਅਤੇ ਲੋਕਤੰਤਰ ਦਾ ਆਨੰਦ ਮਾਣੇਗਾ। ਉਹਨਾਂ ਇਹ ਵੀ ਦੱਸਿਆ ਕਿ ਆਉਣ ਵਾਲੇ ਭਵਿੱਖ ਵਿੱਚ ਜ਼ਿਲ੍ਹਾ ਸੰਗਰੂਰ ਦੀ ਧਰਤੀ ਤੇ ਇੱਕ ਅਹਿਮ ਓਬੀਸੀ ਸਮਾਜ ਦੀ ਚਰਚਾ ਮਾਰਚ ਜਾਂ ਅਪ੍ਰੈਲ ਮਹੀਨੇ ਕਰਵਾਉਣ ਦੀ ਯੋਜਨਾਬੰਦੀ ਚੱਲ ਰਹੀ ਹੈ। ਜਿਸ ਵਿੱਚ ਓਬੀਸੀ ਸਮਾਜ ਦੀ ਭਵਿੱਖ ਦੀ ਰਣਨੀਤੀ ਸਬੰਧੀ ਫੈਸਲੇ ਲਏ ਜਾਣਗੇ ਅਤੇ ਅਗਲੀ ਰੂਪਰੇਖਾ ਤਿਆਰ ਕੀਤੀ ਜਾਵੇਗੀ। ਸੂਬਾ ਪ੍ਰਧਾਨ ਓਬੀਸੀ ਰਾਜਨੀਤਿਕ ਫਰੰਟ ਪੰਜਾਬ ਦੇ ਸਤਨਾਮ ਸਿੰਘ ਦਮਦਮੀ ਦੀ ਅਗਵਾਈ ਵਿੱਚ ਜ਼ਿਲ੍ਹਾ ਪ੍ਰਧਾਨ ਓਬੀਸੀ ਰਾਜਨੀਤਿਕ ਫਰੰਟ ਮਾਨਸਾ ਸਰਦਾਰ ਭੋਲਾ ਸਿੰਘ ਕੂਲਰੀਆਂ ਵਲੋਂ ਪੰਜਾਬ ਰਾਜ ਪਛੜੀਆਂ ਸ਼੍ਰੇਣੀਆਂ ਕਮਿਸ਼ਨ ਦੇ ਚੇਅਰਮੈਨ ਡਾਕਟਰ ਮਲਕੀਤ ਸਿੰਘ ਥਿੰਦ ਨੂੰ ਮੰਗ ਪੱਤਰ ਦਿੱਤਾ ਗਿਆ। ਜਿਸ ਵਿੱਚ ਪੰਜਾਬ ਦੇ 74 ਜਾਤੀਆਂ ਵਾਲੇ ਅਤੇ ਪੰਜਾਬ ਵਿੱਚ 45% ਆਬਾਦੀ ਵਾਲੇ ਪੰਜਾਬ ਦੇ ਬੀਸੀ ਓਬੀਸੀ ਸਮਾਜ ਦੇ ਲੋਕਾਂ ਨੂੰ ਸਥਾਨਕ ਸਰਕਾਰਾਂ /ਪਿੰਡਾਂ ਦੀ ਪੰਚਾਇਤਾਂ/ ਬਲਾਕ ਸੰਮਤੀਆਂ/ ਜਿਲ੍ਹਾ ਪਰਿਸ਼ਦਾਂ ਅਤੇ ਸ਼ਹਿਰੀ ਸੰਸਥਾਵਾਂ/ ਨਗਰ ਪਾਲਿਕਾਵਾਂ/ ਨਗਰ ਕੌਂਸਲਾਂ/ ਨਗਰ ਨਿਗਮਾਂ /ਨਗਰ ਸੁਧਾਰ ਟਰੱਸਟ ਆਦਿ ਵਿੱਚੋਂ 27% ਰਾਖਵਾਂ ਕਰਨ ਦੇਣ ਦੀ ਮੰਗ ਕਰਦਿਆਂ ਬੇਨਤੀ ਕੀਤੀ ਕਿ ਪੰਜਾਬ ਵਿੱਚੋਂ ਨੇੜਲੇ ਭਵਿੱਖ ਵਿੱਚ ਹੋਣ ਜਾ ਰਹੀਆਂ ਸਾਰੀਆਂ ਚੋਣਾਂ ਵਿੱਚ ਪੰਜਾਬ ਦੇ ਬੀਸੀ/ਓ.ਬੀ.ਸੀ. ਵਰਗ ਨੂੰ 27% ਰਾਜਨੀਤਿਕ ਰਾਖਵਾਂ ਕਰਨ ਦੇਣ ਉਪਰੰਤ ਹੀ ਕਰਵਾਈਆਂ ਜਾਣ। ਕੇਵਲ ਸਿੰਘ ਨੇ ਇਹ ਵੀ ਕਿਹਾ ਨੇ ਕਿਹਾ ਕਿ ਓਬੀਸੀ ਸਮਾਜ ਦੇ ਲੋਕਾਂ ਨੂੰ ਇੱਕ ਲਾਈਨ ਖਿੱਚਣੀ ਚਾਹੀਦੀ ਹੈ ,ਕਰੋ ਜਾਂ ਮਰੋ ਦੀ ਨੀਤੀ ਤੇ ਆਉਣਾ ਪਵੇਗਾ ਅਤੇ ਆਪਣੇ ਸਮਾਜ ਨੂੰ ਸੰਦੇਸ਼ ਦੇਣਾ ਪਵੇਗਾ ਕਿ ਸਾਰੀਆਂ ਰਾਜਨੀਤਿਕ ਪਾਰਟੀਆਂ ਧਰਮ ਅਤੇ ਜਾਤੀਆਂ ਤੋਂ ਉੱਪਰ ਉੱਠ ਕੇ ਸਿਰਫ ਤੇ ਸਿਰਫ ਆਪਣੀ ਵੋਟ ਉਸ ਨੂੰ ਪਾਓ ਜੋ ਤੁਹਾਡੇ ਹੱਕਾਂ ਤੇ ਪਹਿਰਾ ਦੇਣ ਲਈ ਖੜੇਗਾ ਜੋ ਤੁਹਾਨੂੰ ਹਰ ਪੱਧਰ ਤੇ ਤੁਹਾਡੀ ਆਬਾਦੀ ਦੇ ਅਨੁਸਾਰ ਪਿੰਡ ਪੱਧਰ ਤੋਂ ਰਾਸ਼ਟਰਪਤੀ ਤੱਕ ਹਿੱਸੇਦਾਰੀ ਦੇਣ ਲਈ ਤਿਆਰ ਹੈ ਇਸ ਮੌਕੇ ਭੈਣ ਸ਼ਰਨਜੀਤ ਕੌਰ ਰਾਮਗੜੀਆ ਨੇ ਬੋਲਦੇ ਹੋਏ ਕਿਹਾ ਕਿ ਭਾਰਤ ਪੱਧਰ ਤੇ ਔਰਤ ਜਾਤੀ ਨਾਲ ਹਮੇਸ਼ਾਂ ਵਿਤਕਰਾ ਹੁੰਦਾ ਆ ਰਿਹਾ ਹੈ। ਜਿੱਥੇ ਸਮੁੱਚੀਆਂ ਔਰਤਾਂ ਦੇ ਨਾਲ ਵਿਤਕਰਾ ਹੁੰਦਾ ਹੈ ਉੱਥੇ ਓਬੀਸੀ ਸਮਾਜ ਦੀਆਂ ਔਰਤਾਂ ਨੂੰ ਹੋਰ ਵੀ ਦਬਾਇਆ ਜਾਂਦਾ ਹੈ ਤਾਂ ਓਬੀਸੀ ਔਰਤਾਂ ਨੂੰ ਵੀ ਇਸ ਮਹਾਂਯੁੱਧ ਸੰਮੇਲਨ ਵਿੱਚ ਆਪਣਾ ਹਿੱਸਾ ਪਾਉਣਾ ਚਾਹੀਦਾ ਹੈ ਅਤੇ ਆਪਣੇ ਓਬੀਸੀ ਸਮਾਜ ਅਤੇ ਆਪਣੀਆਂ ਆਉਣ ਵਾਲੀਆਂ ਪੀੜੀਆਂ ਦੇ ਲਈ ਸੰਘਰਸ਼ ਕਰਨਾ ਚਾਹੀਦਾ ਹੈ।
ਅਖੀਰ ਵਿੱਚ ਡਾਕਟਰ ਮਲਕੀਤ ਸਿੰਘ ਥਿੰਦ ਚੇਅਰਮੈਨ ਪੰਜਾਬ ਰਾਜ ਪੱਛਮੀ ਸ਼੍ਰੇਣੀਆਂ ਕਮਿਸ਼ਨ ਨੇ ਕਿਹਾ ਕਿ ਪੰਜਾਬ ਸਰਕਾਰ ਓਬੀਸੀ ਸਮਾਜ ਦੇ ਹੱਕਾਂ ਪ੍ਰਤੀ ਸੰਜੀਦਾ ਹੈ ਅਤੇ ਲਗਾਤਾਰ ਓਬੀਸੀ ਸਮਾਜ ਦੀ ਭਲਾਈ ਲਈ ਕੰਮ ਕਰ ਰਹੀ ਹੈ ਜਿੱਥੇ ਵੀ ਕਿਤੇ ਓਬੀਸੀ ਸਮਾਜ ਨੂੰ ਕੋਈ ਸਮੱਸਿਆ ਆਉਂਦੀ ਹੈ ਉਸ ਨੂੰ ਤੁਰੰਤ ਲਿਖ ਕੇ ਕਮਿਸ਼ਨ ਦੇ ਦਫਤਰ ਨੂੰ ਭੇਜਿਆ ਜਾਵੇ ਅਤੇ ਕਮਿਸ਼ਨ ਦੇ ਦਫਤਰ ਵੱਲੋਂ ਵੀ ਵੱਖ-ਵੱਖ ਜਿਲਿਆਂ ਵਿੱਚ ਜਾ ਕੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਜਾ ਰਹੀਆਂ ਹਨ ਉਹਨਾਂ ਕਿਹਾ ਕਿ ਓਬੀਸੀ ਸਮਾਜ ਨੂੰ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਆਪਣੀ ਰਾਜਨੀਤਿਕ ਸ਼ਕਤੀ ਦਿਖਾਉਣੀ ਚਾਹੀਦੀ ਆ ਤੇ ਆਪਣੀ ਰਾਜਨੀਤਿਕ ਸੱਤਾ ਪ੍ਰਾਪਤੀ ਦੇ ਲਈ ਸੰਘਰਸ਼ ਕਰਨਾ ਚਾਹੀਦਾ ਹੈ ਤੇ ਆਉਣ ਵਾਲੇ ਸਮੇਂ ਚ ਆਮ ਆਦਮੀ ਪਾਰਟੀ ਓਬਿਸੀ ਸਮਾਜ ਦੇ ਲਈ ਬਹੁਤ ਵਧੀਆ ਜੋ ਯੋਜਨਾਵਾਂ ਤਿਆਰ ਕਰ ਰਹੀ ਹੈ। ਉਹਨਾਂ ਇਹ ਵੀ ਕਿਹਾ ਵੀ ਕਿਸੇ ਵੀ ਪੱਧਰ ਤੇ ਓਬੀਸੀ ਸਮਾਜ ਦੇ ਨਾਲ ਜੇਕਰ ਕੋਈ ਅਧਿਕਾਰੀ ਕਿਸੇ ਰਿਜਰਵੇਸ਼ਨ ਪਾਲਸੀ ਦੀ ਉਲੰਘਣਾ ਕਰਦਾ ਹੈ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਮਾਨਸਾ ਦੀ ਧਰਤੀ ਤੇ ਚੇਅਰਮੈਨ ਪੰਜਾਬ ਰਾਜ ਪੱਛੜੀਆਂ ਸ਼੍ਰੇਣੀਆਂ ਕਮਿਸ਼ਨ ਦੇ ਪਹੁੰਚਣ ਦਾ ਬਹੁਤ ਨਿੱਘਾ ਸਵਾਗਤ ਕੀਤਾ ਗਿਆ । ਸ਼ਹਿਰ ਵਿੱਚ ਵੱਖ-ਵੱਖ ਥਾਵਾਂ ਤੇ ਹੋਲਡਿੰਗ ਬੋਰਡ ਲਗਾ ਕੇ ਅਤੇ ਪੋਸਟਰ ਵੰਡ ਕੇ ਉਹਨਾਂ ਦੇ ਆਉਣ ਦੀ ਆਮਦ ਦਾ ਲੋਕਾਂ ਨੂੰ ਸੁਨੇਹਾ ਦਿੱਤਾ ਗਿਆ । ਬਚਤ ਭਾਵਨਾ ਵਿਖੇ ਕੀਤੇ ਗਏ ਸਮਾਗਮ ਦਾ ਸਟੇਜ ਸੰਚਾਲਨ ਮੈਡਮ ਪਰਮਜੀਤ ਕੌਰ ਵੱਲੋਂ ਬਾਖੂਬੀ ਢੰਗ ਨਾਲ ਨਿਭਾਇਆ ਗਿਆ ਅਤੇ ਓਬੀਸੀ ਮੁੱਦਾ ਨੂੰ ਉਭਾਰਿਆ ਗਿਆ। ਹਰਜੀਤ ਸਿੰਘ ਸੱਗੂ, ਪਰਸਰਾਮ , ਪ੍ਰੇਮ ਸਿੰਘ ਹੀਰੇ ਵਾਲਾ ਲਾਲ ਚੰਦ ਯਾਦਵ ਮਹਿੰਦਰ ਸਿੰਘ ਫਿਰੋਜ਼ਪੁਰੀਆ ਲਾਲ ਚੰਦ ਲੁਹਾਣੀ ਵਾਲਾ, ਮਲਕੀਤ ਸਿੰਘ ਪ੍ਰਿਤਪਾਲ ਸਿੰਘ ਕੇਵਲ ਸਿੰਘ ਮਾਨਸਾ ਕੁਲਵੰਤ ਸਿੰਘ ਮਾਸਟਰ ਗੁਰਜੰਟ ਸਿੰਘ ਮਾਸਟਰ ਹਰਪ੍ਰੀਤ ਸਿੰਘ ਮਾਸਟਰ ਗੁਰਨਾਮ ਸਿੰਘ, ਕਬੋਜ ਮਾਸਟਰ ਸਤਨਾਮ ਸਿੰਘ, ਜਗਤਪਾਲ ਮੌਰੀਆ ਵਰਿੰਦਰ ਪ੍ਰਤਾਪ ਯਾਦਵ, ਜਸਵਿੰਦਰ ਸਿੰਘ ਕਾਕੂ ਇੰਦਰਪਾਲ ਸਿੰਘ, ਸ਼ਰਨਜੀਤ ਕੌਰ, ਪਰਮਜੀਤ ਕੌਰ ਆਦਿ ਹਾਜ਼ਰ ਸਨ।
Posted By: Daily Suraj Bureau