Daily Suraj

ਪੰਜਾਬੀ

ਕੇਂਦਰ ਵੱਲੋਂ PMO ਨਾਮਾਂਤਰ, ਪ੍ਰਧਾਨ ਮੰਤਰੀ ਦਫ਼ਤਰ ਹੁਣ ਨਵੇਂ ਨਾਮ ਨਾਲ

02 Dec, 2025 10:13 PM

ਪ੍ਰਧਾਨ ਮੰਤਰੀ ਦਫ਼ਤਰ ਦਾ ਨਾਮ ਬਦਲ ਦਿੱਤਾ ਗਿਆ ਹੈ। ਪੀਐਮਓ ਹੁਣ ਨਵੇਂ ਨਾਮ ਨਾਲ ਜਾਣਿਆ ਜਾਵੇਗਾ।ਪ੍ਰਧਾਨ ਮੰਤਰੀ ਦਫ਼ਤਰ ਦਾ ਨਾਮ ਬਦਲ ਕੇ “ਸੇਵਾ ਤੀਰਥ” ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਕੇਂਦਰੀ ਸਕੱਤਰੇਤ ਦਾ ਨਾਮ ਵੀ ਬਦਲ ਦਿੱਤਾ ਗਿਆ ਹੈ। ਸਕੱਤਰੇਤ ਦਾ ਨਾਮ ਕਰਤਵਯ ਭਵਨ ਹੋਵੇਗਾ। ਕੇਂਦਰ ਸਰਕਾਰ ਨੇ ਦੇਸ਼ ਭਰ ਦੇ ਰਾਜ ਭਵਨਾਂ ਦਾ ਨਾਮ ਬਦਲ ਕੇ ਲੋਕ ਭਵਨ ਰੱਖਣ ਦਾ ਐਲਾਨ ਵੀ ਕੀਤਾ ਹੈ।

ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ, “ਅਸੀਂ ਸੱਤਾ ਤੋਂ ਸੇਵਾ ਵੱਲ ਵਧ ਰਹੇ ਹਾਂ। ਇਹ ਤਬਦੀਲੀ ਪ੍ਰਸ਼ਾਸਕੀ ਨਹੀਂ, ਸਗੋਂ ਸੱਭਿਆਚਾਰਕ ਹੈ। ਜਨਤਕ ਸੰਸਥਾਵਾਂ ਵਿੱਚ ਵੱਡੇ ਬਦਲਾਅ ਹੋ ਰਹੇ ਹਨ।” ਪਹਿਲਾਂ, ਕੇਂਦਰ ਸਰਕਾਰ ਨੇ ਰਾਜਪਥ ਦਾ ਨਾਮ ਬਦਲ ਕੇ ਕਾਰਤਵਯ ਮਾਰਗ ਰੱਖਿਆ ਸੀ, ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਨਿਵਾਸ ‘ਲੋਕ ਕਲਿਆਣ ਮਾਰਗ’ ਵਜੋਂ ਜਾਣਿਆ ਜਾਣ ਲੱਗਾ ।

Latest News