Daily Suraj

ਪੰਜਾਬੀ

ਅਕਾਲ ਅਕੈਡਮੀ ਉਭਿਆ ਦੇ ਵਿਦਿਆਰਥੀਆਂ ਨੇ ਕੀਤਾ ਪਿੰਗਲਵਾੜਾ ਸ਼ਾਖਾ ਦਾ ਦੌਰਾ

07 Apr, 2026 04:41 PM

(ਜਗਸੀਰ ਸਿੰਘ)- ਸਥਾਨਕ ਧੂਰੀ ਰੋਡ ਸਥਿਤ ਪਿੰਗਲਵਾੜਾ ਸ਼ਾਖਾ ਦਾ ਦੌਰਾ ਅਕਾਲ ਅਕੈਡਮੀ ਉਭਿਆ ਵੱਲੋਂ ਸਕੂਲ ਪ੍ਰਿੰਸੀਪਲ ਗੁਰਜੀਤ ਕੌਰ ਦੇ ਨਿਰਦੇਸ਼ਾਂ ਤਹਿਤ 53 ਵਿਦਿਆਰਥੀਆਂ ਦੇ ਗਰੁੱਪ ਨੇ ਮੈਡਮ ਕਰਮਜੀਤ ਕੌਰ ਅਤੇ ਗੁਰਪ੍ਰੀਤ ਕੌਰ ਨਾਲ ਦੌਰਾ ਕੀਤਾ ਗਿਆ। ਮਨਦੀਪ ਕੌਰ ਚੱਠੇ ਅਤੇ ਰਿਤੂ ਨੇ ਵਿਦਿਆਰਥੀਆਂ ਨੂੰ ਸ਼ਾਖਾ ਦੇ ਵੱਖ ਵੱਖ ਵਾਰਡਾਂ ਦਾ ਦੌਰਾ ਕਰਵਾਇਆ। ਵਿਦਿਆਰਥੀਆਂ ਨੇ ਮਰੀਜ਼ਾਂ ਨਾਲ ਕੁਝ ਸਮਾਂ ਬਿਤਾਇਆ ,ਉਨ੍ਹਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦਾ ਮਨੋਰੰਜਨ ਵੀ ਕੀਤਾ। ਹਰਜੀਤ ਸਿੰਘ ਅਰੋੜਾ ਵਧੀਕ ਪ੍ਰਬੰਧਕ , ਮਾਸਟਰ ਸਤਪਾਲ ਸ਼ਰਮਾ, ਡਾ ਉਪਾਸਨਾ ਦੀ ਨਿਗਰਾਨੀ ਵਿੱਚ ਹੋਏ ਵਿਸ਼ੇਸ਼ ਲੈਕਚਰ ਸੈਸ਼ਨ ਦੌਰਾਨ ਪੋ੍ ਮੇਜਰ ਸਿੰਘ ਧੂਰੀ, ਸੁਰਿੰਦਰ ਪਾਲ ਸਿੰਘ ਸਿਦਕੀ, ਪ੍ਰਿੰਸੀਪਲ ਬਲਵੰਤ ਸਿੰਘ ਨੇ ਕ੍ਰਮਵਾਰ ਭਗਤ ਪੂਰਨ ਸਿੰਘ ਜੀ ਵੱਲੋਂ ਪਿੰਗਲਵਾੜਾ ਦੀ ਸਥਾਪਨਾ , ਇਤਿਹਾਸ, ਮੁੱਖ ਮੰਤਵ, ਡਾ ਇੰਦਰਜੀਤ ਕੌਰ ਦੀ ਰਹਿਨੁਮਾਈ ਹੇਠ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਮਾਨਵ ਭਲਾਈ ਕਾਰਜ, ਪ੍ਰਾਪਤੀਆਂ, ਪਿੰਗਲਵਾੜਾ ਸਕੂਲਾਂ ਰਾਹੀਂ ਵਿਦਿਆਰਥੀਆਂ ਦਾ ਸਰਬਪੱਖੀ ਵਿਕਾਸ ਅਤੇ ਤਰਲੋਚਨ ਸਿੰਘ ਚੀਮਾ ਮੁੱਖ ਪ੍ਬੰਧਕ ਦੀ ਅਗਵਾਈ ਵਿੱਚ ਸ਼ਾਖਾ ਵਿਖੇ ਮਰੀਜ਼ਾਂ ਦੀ ਸਿਹਤ ਤੰਦਰੁਸਤੀ ਅਤੇ ਹੋਰ ਸੇਵਾ ਸੰਭਾਲ ਆਦਿ ਬਾਰੇ ਵਿਸਥਾਰ ਪੂਰਬਕ ਜਾਣਕਾਰੀ ਦਿੱਤੀ। ਸਕੂਲੀ ਵਿਦਿਆਰਥੀਆਂ ਜਸਕਰਨ ਸਿੰਘ, ਹਰਸਿਮਰਨ ਕੌਰ, ਜਸਪ੍ਰੀਤ ਕੌਰ ਤੇ ਦਿਲਜੀਤ ਕੌਰ ਨੇ ਦੱਸਿਆ ਕਿ ਉਹ ਅਨਾਥਾਂ ਅਤੇ ਬੇਸਹਾਰਿਆਂ ਦੀ ਪਿੰਗਲਵਾੜਾ ਸੰਸਥਾ ਵੱਲੋਂ ਕੀਤੀ ਜਾ ਰਹੀ ਸੇਵਾ ਤੋਂ ਬਹੁਤ ਪ੍ਰਭਾਵਿਤ ਹੋਏ ਹਨ। ਮਰੀਜ਼ਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਵੱਲੋਂ ਦਰਸਾਈ ਖੁਸ਼ੀ ਅਤੇ ਹਾਵ ਭਾਵ ਸਾਡੇ ਲਈ ਸਦੀਵੀ ਯਾਦ ਬਣ ਗਏ ਹਨ। ਮੈਡਮ ਕਰਮਜੀਤ ਕੌਰ ਨੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਦੁਬਾਰਾ ਪਿੰਗਲਵਾੜਾ ਆਉਣ ਦੀ ਪੇ੍ਰਨਾ ਕੀਤੀ। ਇਸ ਮੌਕੇ ਤੇ ਸਕੂਲ ਸਟਾਫ ਮੈਂਬਰ ਸ਼ਰਨਜੀਤ ਕੌਰ, ਰਮਨ ਸ਼ਰਮਾ ਅਤੇ ਪਿੰਗਲਵਾੜਾ ਪ੍ਬੰਧਕੀ ਟੀਮ ਦੇ ਮੈਂਬਰ ਪ੍ਰਿੰਸੀਪਲ ਸੁਖਦਰਸ਼ਨ ਸਿੰਘ ਢਿੱਲੋਂ ਅਤੇ ਗੁਰਮੇਲ ਸਿੰਘ ਵੀ ਹਾਜ਼ਰ ਸਨ।

Posted By: Daily Suraj Bureau

Latest News