Daily Suraj

ਪੰਜਾਬੀ

ਪੀ.ਸੀ.ਪੀ.ਐਨ.ਡੀ.ਟੀ.ਐਕਟ ਤਹਿਤ ਭਰੂਣ ਲਿੰਗ ਜਾਂਚ ਕਾਨੂੰਨੀ ਅਪਰਾਧ

11 Feb, 2026 02:18 PM

ਗੈਰ ਕਾਨੂੰਨੀ ਢੰਗ ਨਾਲ ਲਿੰਗ ਜਾਂਚ ਕਰਨ/ਕਰਾਉਣ ਵਾਲੇ ਦੀ ਦਿੱਤੀ ਜਾਵੇ ਤੁਰੰਤ ਸੂਚਨਾ - ਡਾ.ਅਮਰਜੀਤ ਕੌਰ (ਜਗਸੀਰ ਸਿੰਘ) - ਲਿੰਗ ਅਨੁਪਾਤ ਵਿੱਚ ਸਮਾਨਤਾ ਲਿਆਉਣ ਅਤੇ ਬੇਟੀ ਬਚਾਓ ਬੇਟੀ ਪੜਾਓ ਦੀ ਜਾਗਰੁੂਕਤਾ ਲਈ ਜਿਲਾ ਸਿਹਤ ਵਿਭਾਗ ਵੱਲੋਂ ਚੇਅਰਪਰਸਨ, ਜ਼ਿਲ੍ਹਾ ਐਪ੍ਰੋਪ੍ਰੀਏਟ ਅਥਾਰਟੀ ਕਮ ਸਿਵਲ ਸਰਜਨ ਸੰਗਰੂਰ ਡਾ. ਅਮਰਜੀਤ ਕੌਰ ਦੀ ਅਗਵਾਈ ਹੇਠ ਜਿਲ੍ਹਾ ਐਡਵਾਇਜਰੀ ਕਮੇਟੀ ਦੀ ਮੀਟੰਗ ਕੀਤੀ ਗਈ। ਮੀਟਿੰਗ ਵਿੱਚ ਸ਼ਾਮਿਲ ਹੋਏ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਸਿਵਲ ਸਰਜਨ ਡਾ. ਅਮਰਜੀਤ ਕੌਰ ਨੇ ਕਿਹਾ ਕਿ ਲਿੰਗ ਅਨੁਪਾਤ ਵਿੱਚ ਸੁਧਾਰ ਲਿਆਉਣ ਲਈ ਮਾਨਸਿਕ ਸੋਚ ਬਦਲਣ ਦੀ ਲੋੜ ਹੈ । ਇਸ ਲਈ ਸਮਾਜ ਵਿੱਚ ਪੀ.ਸੀ.ਪੀ.ਐਨ.ਡੀ.ਟੀ. ਐਕਟ ਲਾਗੂ ਕਰਵਾਉਣ ਨਾਲ ਭਾਵੇਂ ਲਿੰਗ ਅਨੁਪਾਤ ਵਿੱਚ ਕਾਫੀ ਸੁਧਾਰ ਹੋਇਆ ਹੈ, ਪ੍ਰੰਤੂ ਅਜੇ ਹੋਰ ਸੁਧਾਰ ਲਈ ਕੁੜੀਆਂ ਪ੍ਰਤੀ ਸਮਾਜ ਨੂੰ ਸੰਵੇਦਨਸ਼ੀਲ ਤਰੀਕੇ ਨਾਲ ਸੋਚਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਆਮ ਲੋਕਾਂ ਨੂੰ ਕੁੜੀ ਅਤੇ ਮੁੰਡੇ ਵਿੱਚ ਫਰਕ ਨਾ ਸਮਝਣ ਅਤੇ ਐਕਟ ਦੀਆਂ ਧਾਰਾਵਾਂ ਸਬੰਧੀ ਸਿਹਤ ਵਿਭਾਗ ਵਲੋਂ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੌਕੇ ਪੀ.ਸੀ.ਪੀ.ਐਨ.ਡੀ.ਟੀ ਐਕਟ ਦੀ ਉਲਘੰਣਾ ਕਰਕੇ ਲੰਿਗ ਦੀ ਜਾਂਚ ਕਰਨ ਅਤੇ ਕਰਵਾਉਣ ਵਾਲਿਆਂ ਨੂੰ ਦਿੱਤੀਆਂ ਜਾਣ ਵਾਲੀਆ ਸਜਾਵਾਂ ਅਤੇ ਜੁਰਮਾਨੇ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਕਿਹਾ ਗੈਰ ਕਾਨੂੰਨੀ ਤਰੀਕੇ ਨਾਲ ਕਿਸੇ ਵੱਲੋਂ ਲੰਿਗ ਜਾਂਚ ਕੀਤੀ ਜਾ ਕਰਵਾਈ ਜਾਂਦੀ ਹੈ ਉਸ ਦੀ ਸੂਚਨਾ ਤੁਰੰਤ ਸਿਹਤ ਵਿਭਾਗ ਨੂੰ ਦਿੱਤੀ ਜਾਵੇ , ਸੂਚਨਾ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ ਅਤੇ ਸਰਕਾਰ ਵਲੋਂ ਇਨਾਮ ਵੀ ਦਿੱਤਾ ਜਾਵੇਗਾ। ਇਸ ਮੌਕੇ,ਸਹਾਇਕ ਸਿਵਲ ਸਰਜਨ ਡਾ. ਪ੍ਰਤਿਮਾ ਛਾਬੜਾ ਸਿੰਗਲਾ, ਕਾਨੂੰਨੀ ਮਾਹਿਰ ਇਸ਼ਿਕਾ ਜਿੰਦਲ, ਡਾ. ਪ੍ਰਭਜੋਤ ਕੌਰ, ਡਾ. ਇੰਦਰਮਨਜੋਤ ਸਿੰਘ, ਜ਼ਿਲ੍ਹਾ ਮਾਸ ਮੀਡੀਆ ਅਫਸਰ ਕਰਨੈਲ ਸਿੰਘ, ਡੀ.ਪੀ.ਸੀ. ਡਾ.ਹਰਪ੍ਰੀਤ ਸਿੰਘ, ਜਿਲ੍ਹਾ ਫਾਰਮੇਸੀ ਅਫਸਰ ਅਨਿਲ ਮਿੱਤਲ,ਸਰੋਜ ਰਾਣੀ,ਲਖਬੀਰ ਕੌਰ ਹਾਜਰ ਸਨ।

Latest News