ਸਾਊਦੀ ਅਰਬ ਦੇ ਹੋਟਲ ’ਚੋਂ ਦਰਬਾਰ ਸਾਹਿਬ ਦੀਆਂ ਉਤਾਰੀਆਂ ਗਈਆਂ ਤਸਵੀਰਾਂ
ਸਾਊਦੀ : ਸਾਊਦੀ ਅਰਬ ਦੇ ਹੋਟਲ ’ਚੋਂ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਦੀਆਂ ਲੱਗੀਆਂ ਤਸਵੀਰਾਂ ਉਤਾਰਨ ਦੀ ਖ਼ਬਰ ਸਾਹਮਣੇ ਆਈ ਹੈ। ਸਾਊਦੀ ਅਰਬ ਦੇ ਅਲ-ਕੁਰਿਆਦ ਸ਼ਹਿਰ ਦੇ ਇੱਕ ਹੋਟਲ ਗੋਲਡ ਡੋਮ ਰੈਸੋਟੋਰੈਂਟ ਦੀਆਂ ਬਾਹਰਲੀਆਂ ਦੀਵਾਰਾਂ ਉੱਤੇ ਸੱਖਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਸਨ। ਜਿਸ ਨੂੰ ਸਰਬੱਤ ਦਾ ਭਲਾ ਗਰੁੱਪ ਦੇ ਮੁੱਖ ਸੇਵਾਦਾਰ ਜਸਵਿੰਦਰ ਸਿੰਘ ਬੈਂਸ ਅਤੇ ਸੰਦੀਪ ਸਿੰਘ ਖਾਲਸਾ ਦੀ ਅਗਵਾਈ ਹੇਠ ਕੀਤੇ ਗਏ ਸਾਂਝੇ ਯਤਨਾਂ ਨਾਲ ਉਤਾਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਸਰਬੱਤ ਦਾ ਭਲਾ ਗਰੁੱਪ ਸਾਊਦੀ ਅਰਬ ’ਚ 7 ਸਾਲਾਂ ਤੋਂ ਇਸ ਸਮੱਸਿਆਵਾਂ ਦੇ ਹੱਲ ਲਈ ਯਤਨ ਕਰ ਰਿਹਾ ਸੀ ਕਿ ਉਨ੍ਹਾਂ ਦੇ ਯਤਨਾਂ ਨੂੰ ਬੂਰ ਪੈ ਗਿਆ ਹੈ। ਇਸ ਹੋਟਲ ਦੀ ਸ਼ੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਿੱਖਾਂ ਭਾਈਚਾਰੇ ਵਿਚ ਰੋਸ ਪਾਇਆ ਜਾ ਰਿਹਾ ਸੀ। ਦੱਸ ਦੇਈਏ ਕਿ ਇਸ ਹੋਟਲ ’ਚ ਮੀਟ ਤੇ ਤਮਾਕੂ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਕਾਰਨ ਸਿੱਖ ਭਾਈਚਾਰੇ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਸੀ।
#DarbarSahib #SaudiArabia #SikhHeritage #ReligiousFreedom #SikhCommunity #GoldenTemple #SaudiControversy #InterfaithRespect #SikhRights #CulturalSensitivity