Daily Suraj

ਪੰਜਾਬੀ

ਜਲੰਧਰ ਦੇ ਸੰਤੋਖਪੁਰਾ ਵਿੱਚ ਧਮਾਕਾ; ਇਕ ਮੌਤ, ਦੋ ਗੰਭੀਰ ਜ਼ਖ਼ਮੀ

14 Dec, 2025 09:00 PM

ਇਥੋਂ ਦੇ ਸੰਤੋਖਪੁਰਾ ਇਲਾਕੇ ਵਿੱਚ ਕਬਾੜ ਦੇ ਗੁਦਾਮ ਵਿੱਚ ਹੋਏ ਧਮਾਕੇ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ ਦੋ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਆਲੇ ਦੁਆਲੇ ਦੇ ਘਰਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਹਨ। ਚਸ਼ਮਦੀਦਾਂ ਮੁਤਾਬਕ ਧਮਾਕੇ ਦੀ ਆਵਾਜ਼ ਇਕ ਕਿਲੋਮੀਟਰ ਤੋਂ ਵੱਧ ਦੇ ਇਲਾਕੇ ਵਿੱਚ ਸੁਣੀ ਗਈ ਹੈ।
 

ਧਮਾਕੇ ਮਗਰੋਂ ਪੁਲੀਸ ਡਿਵੀਜ਼ਨ ਨੰਬਰ ਅੱਠ ਦੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਧਮਾਕੇ ਦੀ ਇਸ ਘਟਨਾ ਤੋਂ ਬਾਅਦ ਆਸ ਪਾਸ ਦੇ ਲੋਕ ਸਿਲੰਡਰ ਨਾਲ ਧਮਾਕਾ ਹੋਣਾ ਦਾ ਦਾਅਵਾ ਕਰ ਰਹੇ ਹਨ। ਇਸ ਦੇ ਉਲਟ ਕੁਝ ਲੋਕਾਂ ਨੇ ਕਬਾੜ ਵਿੱਚ ਧਮਾਕਾਖੇਜ਼ ਸਮੱਗਰੀ ਨਾਲ ਬਲਾਸਟ ਹੋਣ ਦਾ ਦਾਅਵਾ ਕੀਤਾ ਹੈ। ਮੌਕੇ ’ਤੇ ਕਿਸ਼ਨਪੁਰ ਦੇ ਰਹਿਣ ਵਾਲੇ ਜੋਗੀ ਨੇ ਦੱਸਿਆ ਕਿ ਉਹ ਧਮਾਕਾ ਹੋਣ ਮੌਕੇ ਇਥੋਂ ਲੰਘ ਰਹੇ ਸਨ। ਧਮਾਕੇ ਦੀ ਆਵਾਜ਼ ਸੁਣ ਲੋਕਾਂ ਵਿੱਚ ਹਫੜਾ ਦਫੜੀ ਮੱਚ ਗਈ ਤੇ ਇਧਰ ਉਧਰ ਦੌੜਨ ਲੱਗ ਪਏ। ਪੁਲੀਸ ਮੁਤਾਬਕ ਧਮਾਕੇ ਵਿੱਚ ਮਾਰੇ ਗਏ ਵਿਅਕਤੀ ਦੀ ਪਛਾਣ ਸੰਤੋਖਪੁਰਾ ਵਾਸੀ ਰਜਿੰਦਰ ਵਜੋਂ ਹੋਈ ਹੈ।

Posted By: Daily Suraj Bureau

Latest News