Daily Suraj

ਪੰਜਾਬੀ

ਚੀਨ ਲਈ ਕੈਨੇਡੀਅਨ ਕੈਨੋਲਾ ਸੀਡ ਤੇ ਬੀਫ ਦੀ ਪਹਿਲੀ ਖੇਪ ਅਗਲੇ ਹਫਤੇ ਰਵਾਨਾ

21 Jan, 2026 12:18 PM

ਕੈਨੇਡਾ ਅਤੇ ਚੀਨ ਦਰਮਿਆਨ ਟੈਰਿਫ ਘਟਾਉਣ ਲਈ ਹੋਏ ਤਾਜ਼ਾ ਸਮਝੌਤੇ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਵਪਾਰਕ ਰਿਸ਼ਤਿਆਂ ਵਿੱਚ ਵੱਡੀ ਪ੍ਰਗਤੀ ਦੇ ਸੰਕੇਤ ਮਿਲੇ ਹਨ। ਫੈਡਰਲ ਖੇਤੀਬਾੜੀ ਮੰਤਰੀ ਹੀਥ ਮੈਕਡੌਨਲਡ ਨੇ ਦੱਸਿਆ ਕਿ ਅਗਲੇ ਹਫਤੇ ਕੈਨੇਡੀਅਨ ਕੈਨੋਲਾ ਸੀਡ ਅਤੇ ਬੀਫ ਦੀ ਪਹਿਲੀ ਖੇਪ ਚੀਨ ਭੇਜੀ ਜਾਵੇਗੀ।ਮੰਤਰੀ ਮੈਕਡੌਨਲਡ ਅਨੁਸਾਰ, ਇੱਕ ਚੀਨੀ ਇੰਪੋਰਟਰ ਵੱਲੋਂ 60,000 ਮੀਟ੍ਰਿਕ ਟੰਨ ਕੈਨੋਲਾ ਬੀਜਾਂ ਦਾ ਵੱਡਾ ਆਰਡਰ ਦਿੱਤਾ ਗਿਆ ਹੈ। ਇਸਦੇ ਨਾਲ ਹੀ ਇੱਕ ਕੈਨੇਡੀਅਨ ਕੰਪਨੀ ਵੱਲੋਂ ਬੀਫ ਦੀ ਪਹਿਲੀ ਖੇਪ ਵੀ ਚੀਨ ਲਈ ਰਵਾਨਾ ਕਰਨ ਦੀ ਤਿਆਰੀ ਮੁਕੰਮਲ ਕਰ ਲਈ ਗਈ ਹੈ।ਗੌਰਤਲਬ ਹੈ ਕਿ ਇਹ ਪਹਿਲੀ ਵਾਰ ਹੈ ਜਦੋਂ ਚੀਨ ਵੱਲੋਂ ਕੈਨੇਡੀਅਨ ਕੈਨੋਲਾ ਸੀਡ ਅਤੇ ਬੀਫ ਦੀ ਸਪਲਾਈ ਮੰਗਵਾਈ ਜਾ ਰਹੀ ਹੈ। ਇਸ ਤੋਂ ਪਹਿਲਾਂ ਚੀਨ ਨੇ ਇਨ੍ਹਾਂ ਉਤਪਾਦਾਂ ਦੀ ਦਰਾਮਦ ‘ਤੇ ਰੋਕ ਲਗਾਈ ਹੋਈ ਸੀ, ਜਿਸ ਕਾਰਨ ਕੈਨੇਡੀਅਨ ਕਿਸਾਨਾਂ ਅਤੇ ਐਕਸਪੋਰਟਰਾਂ ਨੂੰ ਭਾਰੀ ਨੁਕਸਾਨ ਝੱਲਣਾ ਪਿਆ।ਕੈਨੇਡੀਅਨ ਕੈਨੋਲਾ ਅਤੇ ਚੀਨੀ ਇਲੈਕਟ੍ਰਿਕ ਵ੍ਹੀਕਲਜ਼ ਉੱਤੇ ਟੈਰਿਫ ਘਟਾਉਣ ਲਈ ਦੋਹਾਂ ਦੇਸ਼ਾਂ ਵਿਚਾਲੇ ਹੋਈ ਡੀਲ ਤੋਂ ਕੁਝ ਦਿਨਾਂ ਬਾਅਦ ਹੀ ਇਹ ਵਪਾਰਕ ਰਾਹ ਖੁੱਲ੍ਹਣਾ ਦੋਹਾਂ ਪੱਖਾਂ ਲਈ ਸਕਾਰਾਤਮਕ ਕਦਮ ਮੰਨਿਆ ਜਾ ਰਿਹਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਇਸ ਨਾਲ ਨਾ ਸਿਰਫ਼ ਖੇਤੀਬਾੜੀ ਖੇਤਰ ਨੂੰ ਫਾਇਦਾ ਹੋਵੇਗਾ, ਸਗੋਂ ਕੈਨੇਡਾ–ਚੀਨ ਆਰਥਿਕ ਸੰਬੰਧਾਂ ਨੂੰ ਵੀ ਨਵੀਂ ਰਫ਼ਤਾਰ ਮਿਲੇਗੀ।

Posted By: Daily Suraj Bureau

Latest News