Daily Suraj

ਪੰਜਾਬੀ

ਸਰਕਾਰੀ ਸਕੂਲ ’ਚ ਐਥਲੈਟਿਕਸ ਮੀਟ ਕਰਵਾਈ

14 Dec, 2024 05:30 AM

 ਬਰਨਾਲਾ : ਸਰਕਾਰੀ ਹਾਈ ਸਕੂਲ ਭੈਣੀ ਜੱਸਾ ਵਿਖੇ ਸਾਲ 2024 ਲਈ ਸਾਲਾਨਾ ਐਥਲੈਟਿਕਸ ਮੀਟ ਕਰਵਾਈ ਗਈ, ਜਿਸ ’ਚ ਵੱਖ-ਵੱਖ ਖੇਡਾਂ ਦੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ ਤੇ ਸਾਲ 2023-24 ਦੇ ਸਟੇਟ ਤੇ ਜ਼ਿਲ੍ਹਾ ਜੇਤੂ ਖਿਡਾਰੀਆਂ ਨੂੰ ਖੇਡ ਸਰਟੀਫ਼ਿਕੇਟ ਵੰਡੇ ਗਏ। ਸਕੂਲ ਮੁਖੀ ਚੇਤਵੰਤ ਸਿੰਘ ਤੇ ਪੀਟੀਆਈ ਹਰਜੀਤ ਸਿੰਘ ਮਲੂਕਾ ਦੀ ਅਗਵਾਈ ’ਚ ਕਰਵਾਈ ਇਸ ਸਾਲਾਨਾ ਐਥਲੈਟਿਕਸ ਮੀਟ ’ਚ ਵਿਦਿਆਰਥੀਆਂ ਵੱਲੋਂ ਜਿੱਥੇ ਵੱਖ-ਵੱਖ ਖੇਡਾਂ ’ਚ ਭਾਗ ਲੈ ਕੇ ਆਪਣੀ ਖੇਡ ਪ੍ਰਤੀਭਾ ਵਿਖਾਈ ਗਈ, ਉਥੇ ਹੀ ਸੱਭਿਆਚਾਰ ਪ੍ਰੋਗਰਾਮ ਪੇਸ਼ ਕਰਕੇ ਇਸ ਦਿਨ ਨੂੰ ਯਾਦਗਾਰੀ ਬਣਾ ਦਿੱਤਾ। ਇਸ ਖੇਡ ਪ੍ਰੋਗਰਾਮ ਦੌਰਾਨ ਛੇਵੀਂ ਤੋਂ ਅੱਠਵੀਂ ਦੇ 100 ਮੀਟਰ ਲੜਕੀਆਂ ਦੇ ਦੌੜ ਮੁਕਾਬਲੇ ’ਚ ਕਰਨਪ੍ਰੀਤ ਕੌਰ ਨੇ ਪਹਿਲਾ, ਮਨਪ੍ਰੀਤ ਕੌਰ ਨੇ ਦੂਜਾ ਤੇ ਸੁਖਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੜਕਿਆਂ ’ਚ ਲਵਦੀਪ ਸਿੰਘ ਨੇ ਪਹਿਲਾ, ਜਸ਼ਨਦੀਪ ਸਿੰਘ ਨੇ ਦੂਜਾ ਤੇ ਦੀਵਾਂਸ ਮਾਰਕੰਡੇ ਨੇ ਤੀਜਾ ਸਥਾਨ ਹਾਸਲ ਕੀਤਾ। ਨੌਵੀਂ ਤੋਂ ਦਸਵੀਂ ’ਚ ਪ੍ਰਨੀਤ ਕੌਰ ਪਹਿਲੇ, ਅਮਨਦੀਪ ਕੌਰ ਦੂਜੇ ਤੇ ਹੁਸਨਪ੍ਰੀਤ ਕੌਰ ਤੀਜੇ ਸਥਾਨ ’ਤੇ ਰਹੀ। ਲੜਕਿਆਂ ’ਚ ਕਰਨਵੀਰ ਸਿੰਘ ਪਹਿਲੇ, ਜਸਦੀਪ ਸਿੰਘ ਦੂਜੇ ਤੇ ਜੀਵਨ ਤੀਜੇ ਸਥਾਨ ’ਤੇ ਰਹੇ। ਸ਼ਾਟ-ਪੁੱਟ ’ਚ ਦਿਲਜੀਤ ਸਿੰਘ, ਮੁਹੰਮਦ ਹੂਸੈਨ ਤੇ ਕਰਨਪ੍ਰੀਤ ਕੌਰ ਨੇ ਪਹਿਲਾ, ਕਰਮਵੀਰ ਸਿੰਘ, ਹਰਪ੍ਰੀਤ ਸਿੰਘ ਤੇ ਕੋਮਲਪ੍ਰੀਤ ਕੌਰ ਨੇ ਦੂਜਾ, ਜਸ਼ਨਦੀਪ ਸਿੰਘ, ਕੋਮਲਪ੍ਰੀਤ ਸਿੰਘ ਤੇ ਪੂਜਾ ਨੇ ਤੀਜਾ ਸਥਾਨ ਹਾਸਲ ਕੀਤਾ। ਜੈਵਲਿਨ ਥਰੋ ’ਚ ਕਰਨਵੀਰ ਸਿੰਘ ਪਹਿਲੇ, ਜਸਦੀਪ ਦੂਜੇ ਤੇ ਹਰਪ੍ਰੀਤ ਸਿੰਘ ਤੀਜੇ ਸਥਾਨ ’ਤੇ ਰਹੇ। ਰੱਸੀ ਟੱਪਣ ਮੁਕਾਬਲੇ ’ਚ ਸਹਿਜਪ੍ਰੀਤ ਸਿੰਘ ਤੇ ਰਮਨਦੀਪ ਕੌਰ ਨੇ ਪਹਿਲਾ, ਜਸ਼ਨਦੀਪ ਸਿੰਘ ਤੇ ਹਰਜਸ ਕੌਰ ਨੇ ਦੂਜਾ ਤੇ ਅਮਨਿੰਦਰ ਸਿੰਘ ਤੇ ਗੁਰਨੂਰ ਕੌਰ ਨੇ ਤੀਸਰਾ ਸਥਾਨ ਹਾਸਿਲ ਕੀਤਾ। ਇਸ ਅਥਲੈਟਿਕਸ ਮੀਟ ’ਚ ਚਮਚਾ ਰੇਸ, ਤਿੰਨ ਟੰਗੀ ਰੇਸ, ਬੋਰਾ ਰੇਸ, ਰੱਸਾ-ਕੱਸੀ ਦੇ ਦਿਲਚਸਪ ਮੁਕਾਬਲੇ ਵੀ ਕਰਵਾਏ ਗਏ। ਅਖ਼ੀਰ ’ਚ ਜੇਤੂ ਖਿਡਾਰੀਆਂ ਨੂੰ ਸਕੂਲ ਮੁਖੀ ਚੇਤਵੰਤ ਸਿੰਘ ਤੇ ਸਮੂਹ ਸਟਾਫ਼ ਵੱਲੋਂ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਸਾਲ 2023-24 ਦੇ ਸਟੇਟ ਤੇ ਜ਼ਿਲ੍ਹਾ ਜੇਤੂ ਖਿਡਾਰੀਆਂ ਨੂੰ ਸਰਟੀਫਿਕੇਟ ਵੰਡੇ ਗਏ। ਇਸ ਮੌਕੇ ਮਾਸਟਰ ਜਗਧੀਰ ਸਿੰਘ, ਪੁਸ਼ਪਿੰਦਰ ਕੁਮਾਰ, ਅੰਮ੍ਰਿਤਪਾਲ ਸਿੰਘ, ਜਗਦੀਪ ਸਿੰਘ ਕਲਰਕ, ਮੀਨਾਕਸ਼ੀ ਮਹਿਤਾ, ਸੁਖਦੀਪ ਕੌਰ, ਛਿੰਦਰਪਾਲ ਕੌਰ, ਮਾਪੇ ਤੇ ਵਿਦਿਆਰਥੀ ਹਾਜ਼ਰ ਸਨ।

Posted By: Daily Suraj Bureau

Latest News

‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਮੋਗਾ ਜ਼ਿਲ੍ਹੇ ਵਿੱਚ ਬਲਾਕ ਪੱਧਰੀ ਖੇਡ ਮੁਕਾਬਲੇ 9 ਤੋਂ 16 ਸਤੰਬਰ ਤੱਕ ਕਰਵਾਏ ਜਾਣਗੇ। ਇਸ ਤੋਂ ਬਾਅਦ ਜ਼ਿਲ੍ਹਾ ਪੱਧਰੀ ਮੁਕਾਬਲੇ 25 ਤੋਂ 30 ਸਤੰਬਰ ਅਤੇ ਰਾਜ ਪੱਧਰੀ ਖੇਡ ਮੁਕਾਬਲੇ 10 ਅਕਤੂਬਰ ਤੋਂ 3 ਨਵੰਬਰ ਤੱਕ ਕਰਵਾਏ ਜਾਣਗੇ।

31 Aug, 2026 04:53 PM