ਸੱਥਾਂ ਵਿੱਚੋਂ ਸਰਕਾਰ ਚੱਲਣ ਦਾ ਦਾਅਵਾ ਕਰਨ ਵਾਲਿਆਂ ਨੂੰ,ਹੁਣ ਸੱਥਾਂ ਵਿੱਚੋ ਪੁੱਛੇ ਜਾ ਰਹੇ ਸਵਾਲਾਂ ਅਤੇ ਕਾਲੇ ਝੰਡਿਆਂ ਤੋਂ ਵੀ ਲੱਗਣ ਲੱਗਿਆ ਡਰ
ਮਾਨਸਾ/ ਬਠਿੰਡਾ, (ਜੁਗਰਾਜ ਸਿੰਘ ਚਹਿਲ)4PABD ਬੈਂਕ ਵੱਲੋਂ ਕਿਸਾਨਾਂ ਤੋਂ ਲੈ ਕੇ ਰੱਖੇ ਗਏ ਖਾਲੀ ਚੈੱਕ ਵਾਪਸ ਕਰਵਾਉਣ, ਵਨ ਟਾਈਮ ਸੈਟਲਮੈਂਟ ਸਕੀਮ ਲਾਗੂ ਕਰਵਾਉਣ ਅਤੇ ਸੰਭੂ, ਖਨੌਰੀ ਮੋਰਚੇ ਤੋਂ ਕਿਸਾਨਾਂ ਦੇ ਚੋਰੀ ਕੀਤੇ ਸਮਾਨ ਦੇ ਨੁਕਸਾਨ ਦੀ ਭਰਪਾਈ ਦੀ ਮੰਗ ਨੂੰ ਲੈ ਕੇ ਕਿਸਾਨਾਂ ਵੱਲੋਂ ਸ਼ੁਰੂ ਕੀਤਾ ਜੇਲ ਭਰੋ ਅੰਦੋਲਨ ਲਗਾਤਾਰ ਜਾਰੀ ਬੀਕੇਯੂ ਏਕਤਾਂ ਸਿੱਧੂਪੁਰ ਦੇ ਸੂਬਾ ਜਨਰਲ ਸਕੱਤਰ ਕਾਕਾ ਸਿੰਘ ਕੋਟੜਾ ਨੇ ਜੇਲ ਭਰੋ ਅੰਦੋਲਨ ਤਹਿਤ 28 ਕਿਸਾਨਾਂ ਦੇ ਜੱਥੇ ਨੂੰ ਰਵਾਨਾ ਕਰਨ ਉਪਰੰਤ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ 30 ਮਾਰਚ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੇ ਪੀਏਡੀਬੀ ਬੈਂਕ ਦੀ ਧੱਕੇਸ਼ਾਹੀ ਅਤੇ ਬੈਂਕ ਵੱਲੋਂ ਕਿਸਾਨਾਂ ਤੋਂ ਲੈ ਕੇ ਰੱਖੇ ਗਏ ਖਾਲੀ ਚੈੱਕ ਵਾਪਸ ਕਰਵਾਉਣ,ਕਮਰਸ਼ੀਅਲ ਬੈਂਕਾਂ ਦੀ ਤਰਜ ਉੱਪਰ ਵਨ ਟਾਈਮ ਸੈਟਲਮੈਂਟ ਸਕੀਮ ਲਾਗੂ ਕਰਵਾਉਣ ਅਤੇ ਸੰਭੂ,ਖਨੌਰੀ ਮੋਰਚੇ ਤੋਂ ਪੁਲਸ ਦੇ ਆਲਾ ਅਫਸਰਾਂ ਦੀ ਮੌਜੂਦਗੀ ਵਿੱਚ ਕਿਸਾਨਾਂ ਦੇ ਚੋਰੀ ਕੀਤੇ ਗਏ ਸਮਾਨ ਦੇ ਨੁਕਸਾਨ ਦੀ ਭਰਪਾਈ ਦੀ ਮੰਗ ਨੂੰ ਲੈ ਕੇ ਮੋਰਚਾ ਚੱਲ ਰਿਹਾ ਹੈ, ਜਿਸ ਉਪਰੰਤ ਹੋਈਆਂ ਮੀਟਿੰਗਾਂ ਵਿੱਚ ਸਰਕਾਰ ਵੱਲੋਂ ਇਹਨਾਂ ਮੰਗਾਂ ਨੂੰ ਮੰਨਿਆ ਜਾ ਚੁੱਕਿਆ ਹੈ ਪ੍ਰੰਤੂ ਪੰਜਾਬ ਸਰਕਾਰ ਵੱਲੋਂ ਵਾਅਦਾ ਖਿਲਾਫੀ ਕਰਦੇ ਹੋਏ ਇਹਨਾਂ ਮੰਗਾਂ ਨੂੰ ਲਾਗੂ ਕਰਨ ਦੀ ਬਜਾਏ ਫਰੀਦਕੋਟ ਮੋਰਚੇ ਵਿੱਚ ਪਹੁੰਚ ਰਹੇ ਕਿਸਾਨਾਂ ਨੂੰ ਗ੍ਰਿਫਤਾਰ ਕਰ ਜੇਲਾਂ ਵਿੱਚ ਬੰਦ ਕਰ ਦਿੱਤਾ ਗਿਆ ਸੀ ਜਿਸ ਦੇ ਰੋਸ ਵੱਜੋਂ ਅੰਦੋਲਨ ਨੂੰ ਹੋਰ ਤਿੱਖਾ ਕਰਦੇ ਹੋਏ ਐਸਕੇਐਮ ਗੈਰ ਰਾਜਨੀਤੀ ਦੇ ਕੌਮੀ ਕਨਵੀਨਰ ਅਤੇ ਪ੍ਰਧਾਨ ਬੀਕੇਯੂ ਏਕਤਾ ਸਿੱਧੂਪੁਰ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਵਿੱਚ ਜਥੇਬੰਦੀ ਵੱਲੋਂ ਜੇਲ ਭਰੋ ਅੰਦੋਲਨ ਸ਼ੁਰੂ ਕੀਤਾ ਗਿਆ ਸੀ, ਉਸ ਜੇਲ ਭਰੋ ਅੰਦੋਲਨ ਦੇ ਤਹਿਤ ਕਿਸਾਨਾਂ ਵੱਲੋਂ ਲਗਾਤਾਰ ਗ੍ਰਿਫਤਾਰੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਹੁਣ ਸਰਕਾਰ ਕਿਸਾਨਾਂ ਦੇ ਜੇਲ ਭਰੋ ਅੰਦੋਲਨ ਤੋਂ ਡਰਦੀ ਹੋਈ ਕਿਸਾਨ ਨੂੰ ਗ੍ਰਿਫਤਾਰ ਕਰਨ ਤੋਂ ਵੀ ਭੱਜ ਰਹੀ ਹੈ। ਉਹਨਾਂ ਅੱਗੇ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਜੇਲ ਅੰਦਰ ਕਿਸਾਨਾਂ ਨੂੰ ਖਾਣ ਲਈ ਗੰਦਾ ਖਾਣਾ ਅਤੇ ਪੀਣ ਲਈ ਗੰਦਾ ਪਾਣੀ ਦਿੱਤਾ ਜਾ ਰਿਹਾ ਜਿਸ ਕਾਰਨ ਹੀ ਉਹ ਅਤੇ ਹੋਰ ਅਨੇਕਾਂ ਕਿਸਾਨ ਜੇਲ ਅੰਦਰ ਬਿਮਾਰ ਹੋ ਗਏ ਸਨ ਅਤੇ ਜੇਲ ਪ੍ਰਸ਼ਾਸਨ ਵੱਲੋਂ ਦਿੱਤੇ ਜਾ ਰਹੇ ਗੰਦੇ ਖਾਣੇ, ਪੀਣ ਲਈ ਦਿੱਤੇ ਜਾ ਰਹੇ ਗੰਦੇ ਪਾਣੀ ਦੇ ਵਿਰੋਧ ਵਿੱਚ ਜਗਦੀਪ ਸਿੰਘ ਜਿਲਾ ਪ੍ਰਧਾਨ ਪਟਿਆਲਾ ਅਤੇ ਸਾਬ ਸਿੰਘ ਬਲਾਕ ਪ੍ਰਧਾਨ ਮਮਦੋਟ ਵੱਲੋਂ ਸ਼ੁਰੂ ਕੀਤੀ ਗਈ ਭੁੱਖ ਹੜਤਾਲ ਲਗਾਤਾਰ ਉਸੇ ਤਰ੍ਹਾਂ ਜੇਲ ਵਿੱਚ ਜਾਰੀ ਹੈ। ਕਾਕਾ ਸਿੰਘ ਕੋਟੜਾ ਨੇ ਅੱਗੇ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਕਿਸਾਨਾਂ ਦੇ ਧਰਨਿਆਂ ਵਿੱਚ ਆ ਕੇ ਦਰੀਆਂ ਉੱਪਰ ਬੈਠਦੇ ਅਤੇ ਕਹਿਦੇ ਸਨ ਕਿ ਜਦੋਂ ਕੋਈ ਰਾਜਨੀਤਿਕ ਆਗੂ ਤੁਹਾਡੇ ਪਿੰਡਾਂ ਵਿੱਚ ਆਵੇ ਤਾਂ ਉਸ ਨੂੰ ਸਰਕਾਰਾਂ ਵੱਲੋ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਅਤੇ ਸਰਕਾਰਾਂ ਵੱਲੋਂ ਲਿਆਂਦਿਆਂ ਜਾ ਰਹੀਆਂ ਲੋਕ ਵਿਰੋਧੀ ਨੀਤੀਆਂ ਸਬੰਧੀ ਸਵਾਲ ਪੁੱਛਿਆ ਕਰੋ ਪ੍ਰੰਤੂ ਸੱਥਾਂ ਵਿੱਚੋਂ ਸਰਕਾਰ ਚੱਲਣ ਦਾ ਦਾਅਵਾ ਕਰਕੇ ਸੱਤਾ ਵਿੱਚ ਆਈ ਹੋਈ ਪਾਰਟੀ ਦੇ ਮੁੱਖ ਮੰਤਰੀ ਨੂੰ ਹੁਣ ਸੱਥਾਂ ਵਿੱਚ ਲੋਕਾਂ ਵੱਲੋ ਪੁੱਛੇ ਜਾ ਰਹੇ ਸਵਾਲਾਂ ਅਤੇ ਕਾਲੇ ਝੰਡਿਆਂ ਤੋਂ ਹੀ ਡਰ ਲੱਗਣ ਲੱਗ ਗਿਆ ਹੈ ਜਿਸ ਦੀ ਤਾਜ਼ਾ ਉਦਾਹਰਨ ਪਿੰਡ ਸ਼ੇਰੋ ਦੇ ਨੌਜਵਾਨ ਮੋਹਨਜੀਤ ਸਿੰਘ ਜਿਸ ਵੱਲੋਂ ਸਿਰਫ ਕਾਲਾ ਝੰਡਾ ਦਿਖਾ ਕੇ ਅਤੇ ਦੂਰ ਤੋਂ ਹੀ ਸਵਾਲ ਪੁੱਛੇ ਗਏ ਸਨ ਉਸ ਆਮ ਘਰ ਦੇ ਪੁੱਤ ਵੱਲੋਂ ਪੁੱਛੇ ਗਏ ਸਵਾਲਾਂ ਤੋਂ ਹੁਣ ਆਪਣੇ ਆਪ ਨੂੰ ਕਿਸਾਨ ਦਾ ਪੁੱਤ ਦੱਸਣ ਵਾਲੇ ਭਗਵੰਤ ਮਾਨ ਐਨਾ ਡਰ ਗਏ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦੂਜਾ ਬੇਅੰਤ ਬਣ ਕੇ ਮੋਹਨਜੀਤ ਸਿੰਘ ਉੱਪਰ ਅੰਨਾ ਅਣਮਨੁੱਖੀ ਤਸ਼ੱਦਦ ਅਤੇ ਮੋਹਣਜੀਤ ਸਿੰਘ ਦੇ ਕਕਾਰਾਂ ਦੀ ਬੇਅਦਬੀ ਕੀਤੀ ਗਈ ਹੈ, ਉਸ ਬੇਅਦਬੀ ਲਈ ਅਤੇ ਕੀਤੇ ਗਏ ਅੰਨੇ ਤਸ਼ੱਦਦ ਲਈ ਸਬੰਧਤ ਡੀਐਸਪੀ ਐਸਐਚਓ ਉੱਪਰ ਤੁਰੰਤ ਮੁਕੱਦਮਾ ਦਰਜ ਕਰਕੇ ਉਹਨਾਂ ਨੂੰ ਨੌਕਰੀ ਤੋਂ ਲਾਂਭੇ ਕਰਕੇ ਜੇਲ ਵਿੱਚ ਬੰਦ ਕੀਤਾ ਜਾਵੇ ਤੇ ਉਹਨਾਂ ਨੂੰ ਪੱਕੇ ਤੌਰ ਤੇ ਘਰ ਤੋਰਿਆ ਜਾਵੇ ਅਤੇ ਆਪਣਾ ਰਾਜ ਧਰਮ ਨਾਂ ਨਿਭਾਅ ਸਕਣ ਕਾਰਨ ਮੁੱਖ ਮੰਤਰੀ ਵੀੜਅਸਤੀਫਾ ਦੇਣ। ਉਹਨਾਂ ਅੱਗੇ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਦੁਨੀਆਂ ਦੇ ਇਤਿਹਾਸ ਵਿੱਚ ਕਿਸੇ ਦੁਸ਼ਮਣ ਦੇਸ਼ ਵੱਲੋਂ ਵੀ ਗੱਲਬਾਤ ਲਈ ਆਏ ਹੋਏ ਵਫਦ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਸੀ ਅਤੇ ਪਿੱਛੋਂ ਉਹਨਾਂ ਦੇ ਮੋਰਚਿਆਂ ਉੱਪਰ ਹਮਲਾ ਕਰਕੇ ਸਮਾਨ ਦੀ ਲੁੱਟ ਨਹੀਂ ਕੀਤੀ ਗਈ ਸੀ ਪਰ ਇਹ ਪਹਿਲੀ ਵਾਰ ਹੋਇਆ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪਹਿਲਾਂ ਗੱਲਬਾਤ ਲਈ ਚੰਡੀਗੜ੍ਹ ਵਿਖੇ ਆਏ ਹੋਏ ਕਿਸਾਨ ਆਗੂਆ ਨੂੰ ਪਿੱਠ ਵਿੱਚ ਛੁਰਾ ਮਾਰ ਕੇ ਗ੍ਰਿਫਤਾਰ ਕੀਤਾ ਗਿਆ ਫੇਰ ਸ਼ੰਭੂ ਅਤੇ ਖਨੌਰੀ ਮੋਰਚਿਆਂ ਉੱਪਰ ਹਮਲਾ ਕਰਕੇ ਪੁਲਸ ਦੇ ਆਲਾ ਅਫਸਰਾਂ ਦੀ ਮੌਜੂਦਗੀ ਵਿੱਚ ਕਿਸਾਨਾਂ ਦੇ ਸਮਾਨ ਦੀ ਅੰਨੀ ਲੁੱਟ ਕੀਤੀ ਗਈ ਜੋ ਕਿ ਬਾਅਦ ਵਿੱਚ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਘਰਾਂ ਵਿੱਚੋਂ ਅਤੇ ਜਮੀਨ ਥੱਲੇ ਦੱਬੇ ਹੋਏ ਸਰਕਾਰੀ ਦਫਤਰਾਂ ਵਿੱਚੋਂ ਟਰਾਲੀਆਂ ਤੱਕ ਦੀ ਬਰਾਮਦਗੀ ਹੋਈ ਹੈ ਇਸ ਲਈ ਪੰਜਾਬ ਸਰਕਾਰ ਨਾਲ ਕਿਸਾਨ ਜਥੇਬੰਦੀਆਂ ਦੀਆ ਵੱਖ-ਵੱਖ ਸਮੇਂ ਹੋਈਆ ਮੀਟਿੰਗਾਂ ਵਿੱਚ ਸਰਕਾਰ ਵੱਲੋਂ ਮੰਨਿਆ ਜਾ ਚੁੱਕਿਆ ਹੈ ਕਿ ਉਹ ਕਿਸਾਨਾਂ ਦੇ ਸਮਾਨ ਦੇ ਹੋਏ ਨੁਕਸਾਨ ਦੀ ਭਰਪਾਈ ਕਰਨਗੇ ਪ੍ਰੰਤੂ ਅੱਜ ਤੱਕ ਸਰਕਾਰ ਵੱਲੋਂ ਕਿਸਾਨਾਂ ਦੇ ਲੁੱਟੇ ਗਏ ਸਮਾਨ ਦੇ ਨੁਕਸਾਨ ਦੀ ਭਰਪਾਈ ਨਹੀਂ ਕੀਤੀ ਗਈ ਇਸ ਲਈ ਉਹਨਾਂ ਮੰਨੀਆਂ ਗਈਆਂ ਮੰਗਾ ਕਿਸਾਨਾਂ ਤੋਂ ਲੈ ਗਏ ਖਾਲੀ ਚੈੱਕ ਵਾਪਸ ਕਰਨ, ਵਨ ਟਾਈਮ ਸੈਟਲਮੈਂਟ ਸਕੀਮ ਅਤੇ ਕਿਸਾਨਾਂ ਦੇ ਸ਼ੰਬੂ ਖਨੌਰੀ ਮੋਰਚੇ ਵਿੱਚੋਂ ਚੋਰੀ ਹੋਏ ਸਮਾਨ ਦੇ ਨੁਕਸਾਨ ਦੀ ਭਰਪਾਈ ਦੀ ਮੰਗ ਨੂੰ ਲੈ ਕੇ ਇਹ ਜੇਲ ਭਰੋ ਅੰਦੋਲਨ ਸ਼ੁਰੂ ਕੀਤਾ ਗਿਆ ਹੈ। ਇਸ ਮੌਕੇ ਉਹਨਾਂ ਨਾਲ ਵੱਡੀ ਗਿਣਤੀ ਵਿੱਚ ਜ਼ਿਲਾ ਆਗੂ ਬਲਾਕ ਆਗੂ ਦੇ ਪਿੰਡ ਇਕਾਈਆਂ ਦੇ ਆਗੂ ਤੇ ਵਰਕਰ ਹਾਜ਼ਰ ਸਨ।
Posted By: Daily Suraj Bureau