Daily Suraj

ਪੰਜਾਬੀ

ਇਜ਼ਰਾਈਲ ਨੇ ਈਰਾਨ ਦੇ 20 ਟਿਕਾਣਿਆਂ ’ਤੇ ਕੀਤੇ ਵੱਡੇ ਹਮਲੇ

26 Oct, 2024 05:30 AM

ਜੇਰੂਸਲਮ, 26 ਅਕਤੂਬਰ-
ਇਜ਼ਰਾਈਲ ਨੇ 25 ਦਿਨਾਂ ਬਾਅਦ ਅੱਜ ਤੜਕੇ ਈਰਾਨ ਦੇ ਹਮਲਿਆਂ ਦੇ ਜਵਾਬ ਵਿਚ ਜਵਾਬੀ ਕਾਰਵਾਈ ਕੀਤੀ। ਇਜ਼ਰਾਈਲ ਵਲੋਂ 3 ਘੰਟਿਆਂ ’ਚ 20 ਟਿਕਾਣਿਆਂ ’ਤੇ ਹਮਲੇ ਕੀਤੇ ਗਏ ਹਨ। ਇਨ੍ਹਾਂ ਵਿਚ ਮਿਜ਼ਾਈਲ ਫੈਕਟਰੀਆਂ ਅਤੇ ਮਿਲਟਰੀ ਬੇਸ ਸ਼ਾਮਿਲ ਹਨ। ਤਹਿਰਾਨ ਦੇ ’ਇਮਾਮ ਖੋਮੇਨੀ ਅੰਤਰਰਾਸ਼ਟਰੀ ਹਵਾਈ ਅੱਡੇ’ ਨੇੜੇ ਵੀ ਹਮਲਾ ਹੋਇਆ। ਹਮਲੇ ਸਥਾਨਕ ਸਮੇਂ ਅਨੁਸਾਰ ਦੁਪਹਿਰ 2:15 ਵਜੇ ਸ਼ੁਰੂ ਹੋਏ ਅਤੇ ਸਵੇਰੇ 5 ਵਜੇ ਤੱਕ ਜਾਰੀ ਰਹੇ। ਇਜ਼ਰਾਈਲ ਡਿਫੈਂਸ ਫੋਰਸ (ਆਈਡੀਐਫ) ਨੇ ਰਾਤ 2:30 ਵਜੇ ਇਹ ਜਾਣਕਾਰੀ ਦਿੱਤੀ।

Latest News