Daily Suraj

ਪੰਜਾਬੀ

ਲੈਂਡਿੰਗ ਦੌਰਾਨ ਵੱਡੀ ਟੱਕਰ: ਪਾਇਲਟ ਤੇ ਕੋ-ਪਾਇਲਟ ਦੀ ਮੌਤ, ਕਈ ਯਾਤਰੀ ਜ਼ਖਮੀ

23 Mar, 2026 02:17 PM

ਨਿਊਯਾਰਕ ਦੇ ਲਾ ਗਾਰਡੀਆ ਹਵਾਈ ਅੱਡਾ ‘ਤੇ ਐਤਵਾਰ ਰਾਤ ਸਥਾਨਕ ਸਮੇਂ ਅਨੁਸਾਰ ਇੱਕ ਭਿਆਨਕ ਹਵਾਈ ਹਾਦਸਾ ਵਾਪਰ ਗਿਆ। ਜਾਣਕਾਰੀ ਮੁਤਾਬਕ, ਏਅਰ ਕੈਨੇਡਾ ਐਕਸਪ੍ਰੈਸ ਦਾ ਇੱਕ ਜਹਾਜ਼ ਲੈਂਡਿੰਗ ਦੌਰਾਨ ਰਨਵੇਅ ‘ਤੇ ਖੜ੍ਹੇ ਇੱਕ ਫਾਇਰ ਟਰੱਕ ਨਾਲ ਟਕਰਾ ਗਿਆ, ਜਿਸ ਨਾਲ ਜਹਾਜ਼ ਦੇ ਅਗਲੇ ਹਿੱਸੇ ਨੂੰ ਭਾਰੀ ਨੁਕਸਾਨ ਪਹੁੰਚਿਆ। ਇਹ ਜਹਾਜ਼ ਮਾਂਟਰੀਅਲ ਤੋਂ ਨਿਊਯਾਰਕ ਆ ਰਿਹਾ ਸੀ। ਹਾਦਸੇ ਵੇਲੇ ਜਹਾਜ਼ ਵਿੱਚ ਕੁੱਲ 72 ਯਾਤਰੀ ਅਤੇ 4 ਕਰੂ ਮੈਂਬਰ ਸਵਾਰ ਸਨ। ਅਧਿਕਾਰੀਆਂ ਅਨੁਸਾਰ, ਇਸ ਦੁਰਘਟਨਾ ਵਿੱਚ 2 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਕਈ ਹੋਰ ਯਾਤਰੀ ਜ਼ਖਮੀ ਹੋਏ ਹਨ। ਮ੍ਰਿਤਕਾਂ ਵਿੱਚ ਜਹਾਜ਼ ਦੇ ਪਾਇਲਟ ਅਤੇ ਕੋ-ਪਾਇਲਟ ਸ਼ਾਮਲ ਹਨ। ਟੱਕਰ ਇੰਨੀ ਜ਼ਬਰਦਸਤ ਸੀ ਕਿ ਜਹਾਜ਼ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਤਬਾਹ ਹੋ ਗਿਆ। ਮੀਡੀਆ ਰਿਪੋਰਟਾਂ ਅਨੁਸਾਰ, ਇਹ ਟੱਕਰ ਰਨਵੇਅ 4 ਦੇ ਨੇੜੇ ਉਸ ਸਮੇਂ ਹੋਈ ਜਦੋਂ CRJ-900 ਜਹਾਜ਼ ਟੈਕਸੀ-ਵੇਅ ਤੋਂ ਲੰਘ ਰਿਹਾ ਸੀ। ਘਟਨਾ ਤੋਂ ਤੁਰੰਤ ਬਾਅਦ ਬਚਾਅ ਕਾਰਵਾਈਆਂ ਸ਼ੁਰੂ ਕਰ ਦਿੱਤੀਆਂ ਗਈਆਂ। ਫਾਇਰ ਬ੍ਰਿਗੇਡ ਅਤੇ ਰੈਸਕਿਊ ਟੀਮਾਂ ਮੌਕੇ ‘ਤੇ ਪਹੁੰਚ ਕੇ ਜ਼ਖਮੀਆਂ ਨੂੰ ਹਸਪਤਾਲ ਭੇਜਣ ਵਿੱਚ ਜੁਟ ਗਈਆਂ। ਸੁਰੱਖਿਆ ਦੇ ਮੱਦੇਨਜ਼ਰ ਹਵਾਈ ਅੱਡੇ ਨੂੰ ਅਸਥਾਈ ਤੌਰ ‘ਤੇ ਬੰਦ ਕਰ ਦਿੱਤਾ ਗਿਆ ਹੈ। ਇਸ ਹਾਦਸੇ ਤੋਂ ਬਾਅਦ ਸਾਰੀਆਂ ਉਡਾਣਾਂ ਨੂੰ ਜੌਨ ਐਫ. ਕੈਨੇਡੀ ਅੰਤਰਰਾਸ਼ਟਰੀ ਹਵਾਈ ਅੱਡਾ ਵੱਲ ਡਾਇਵਰਟ ਕਰ ਦਿੱਤਾ ਗਿਆ ਹੈ। ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਅਧਿਕਾਰੀ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰ ਰਹੇ ਹਨ।

Latest News