Daily Suraj

ਪੰਜਾਬੀ

ਇੰਟਰਨੈੱਟ ਸੁਰੱਖਿਆ ਨੂੰ ਝਟਕਾ, ਅਰਬਾਂ ਦੀ ਗਿਣਤੀ ਵਿੱਚ ਲੌਗਇਨ ਜਾਣਕਾਰੀ ਹੋਈ ਲੀਕ

21 Jun, 2025 09:26 PM

ਸਾਈਬਰ ਸੁਰੱਖਿਆ ਸੰਸਥਾ ਸਾਈਬਰਨਿਊਜ਼ ਦੇ ਖੋਜਕਰਤਾਵਾਂ ਦਾ ਕਹਿਣਾ ਹੈ ਕਿ ਅਰਬਾਂ ਦੀ ਗਿਣਤੀ ’ਚ ‘ਲੌਗ-ਇਨ ਪ੍ਰਮਾਣ ਪੱਤਰ’ ਲੀਕ ਹੋਣ ਤੋਂ ਬਾਅਦ ਇੱਕ ਔਨਲਾਈਨ ਡੇਟਾਸੈਟ ਵਿੱਚ ਕੰਪਾਇਲ ਹੋ ਗਏ ਹੈ, ਜਿਸ ਨਾਲ ਅਪਰਾਧੀਆਂ ਨੂੰ ਹਰ ਦਿਨ ਵਰਤੇ ਜਾਣ ਵਾਲੇ ਯੂਜ਼ਰਾਂ ਦੇ ਖਾਤਿਆਂ ਤਕ ‘‘ਬੇਮਿਸਾਲ ਪਹੁੰਚ’’ ਮਿਲ ਗਈ ਹੈ। 

ਇਸ ਹਫ਼ਤੇ ਪ੍ਰਕਾਸ਼ਿਤ ਇੱਕ ਰਿਪੋਰਟ ਦੇ ਅਨੁਸਾਰ, ਸਾਈਬਰਨਿਊਜ਼ ਦੇ ਖੋਜਕਰਤਾਵਾਂ ਨੇ ਹਾਲ ਹੀ ਵਿੱਚ 30 ਡੇਟਾਸੈੱਟ ਖੋਜੇ ਹਨ, ਜਿਨ੍ਹਾਂ ’ਚ ਹਰੇਕ ਵਿੱਚ ਵੱਡੀ ਮਾਤਰਾ ਵਿੱਚ ਲੌਗ-ਇਨ ਜਾਣਕਾਰੀ ਦਿਤੀ ਗਈ ਹੈ। ਕੁੱਲ ਮਿਲਾ ਕੇ, 16 ਅਰਬ ਤੋਂ ਵੱਧ ਲੌਗ-ਇਨ ਵੇਰਵੇ ਲੀਕ ਹੋਏ ਹਨ, ਜਿਸ ਵਿੱਚ ਗੂਗਲ, ਫੇਸਬੁੱਕ ਅਤੇ ਐਪਲ ਸਮੇਤ ਕਈ ਪ੍ਰਸਿੱਧ ਪਲੇਟਫ਼ਾਰਮਾਂ ਦੇ ਉਪਭੋਗਤਾਵਾਂ ਦੇ ਪਾਸਵਰਡ ਸ਼ਾਮਲ ਹਨ।

ਇਹ ਗਿਣਤੀ ਦੁਨੀਆਂ ਦੀ ਆਬਾਦੀ ਦਾ ਲਗਭਗ ਦੁੱਗਣਾ ਹੈ, ਜੋ ਦਰਸਾਉਂਦਾ ਹੈ ਕਿ ਪ੍ਰਭਾਵਿਤ ਉਪਭੋਗਤਾਵਾਂ ਦੇ ਇੱਕ ਤੋਂ ਵੱਧ ਖਾਤਿਆਂ ਨਾਲ ਲਈ ਹੋਵੇਗੀ। 
ਸਾਈਬਰਨਿਊਜ਼ ਦੇ ਅਨੁਸਾਰ, ਇਹ ਵੀ ਧਿਆਨ ਦੇਣ ਯੋਗ ਹੈ ਕਿ ਲੌਗ-ਇਨ ਜਾਣਕਾਰੀ ਲੀਕ ਹੋਣ ਦੀ ਖ਼ਬਰ ਕਿਸੇ ਇੱਕ ਸਰੋਤ ਤੋਂ ਨਹੀਂ ਆਈ ਹੈ। ਯਾਨੀ ਅਜਿਹਾ ਨਹੀਂ ਹੈ ਕਿ ਕਿਸੇ ਇਕ ਕੰਪਨੀ ਨੂੰ ਨਿਸ਼ਾਨਾ ਬਣਾ ਕੇ ਜਾਣਕਾਰੀ ਲੀਕ ਕੀਤੀ ਗਈ ਹੋਵੇ। 

ਸਾਈਬਰਨਿਊਜ਼ ਦੇ ਅਨੁਸਾਰ, ਇਹ ਡੇਟਾ ਵੱਖ-ਵੱਖ ਸਮਿਆਂ ’ਤੇ ਚੋਰੀ ਕੀਤਾ ਗਿਆ ਜਾਪਦਾ ਹੈ ਅਤੇ ਫਿਰ ਇਸਨੂੰ ਜਨਤਕ ਤੌਰ ’ਤੇ ਕੰਪਾਇਲ ਕਰ ਕੇ ਲੀਕ ਕੀਤਾ ਗਿਆ। ਸਾਈਬਰਨਿਊਜ਼ ਨੇ ਕਿਹਾ ਕਿ ਕਈ ਤਰ੍ਹਾਂ ਦੇ ‘‘ਜਾਣਕਾਰੀ ਚੋਰੀ ਕਰਨ ਵਾਲੇ’’ ਇਸ ਲਈ ਸਭ ਤੋਂ ਵੱਧ ਜ਼ਿੰਮੇਵਾਰ ਸਨ। ‘ਇਨਫੋਸਟੀਲਰ’ ਇੱਕ ਅਜਿਹਾ ਸਾਫ਼ਟਵੇਅਰ ਹੈ ਜੋ ਪੀੜਤ ਦੇ ਡਿਵਾਈਸ ਜਾਂ ਸਿਸਟਮ ਨੂੰ ਹੈਕ ਕਰਦਾ ਹੈ ਅਤੇ ਸੰਵੇਦਨਸ਼ੀਲ ਜਾਣਕਾਰੀ ਚੋਰੀ ਕਰ ਲੈਂਦਾ ਹੈ।

#DataLeak #CyberSecurity #LoginCredentialsLeaked #GlobalHack #UserDataExposed #DigitalPrivacy #PasswordBreach #CyberThreat #InternetSecurity #TechNews


Posted By: Daily Suraj Bureau

Latest News