Daily Suraj

ਪੰਜਾਬੀ

ਨਾਈਜੀਰੀਆ ’ਚ ਹੜ੍ਹ ਦਾ ਕਹਿਰ, ਹੁਣ ਤਕ 177 ਲੋਕਾਂ ਦੀ ਮੌਤ

31 May, 2025 11:27 PM

ਨਾਈਜੀਰੀਆ : ਨਾਈਜੀਰੀਆ ਦੇ ਨਾਈਜਰ ਰਾਜ ਦੇ ਮੋਕਵਾ ਕਸਬੇ ਵਿਚ ਹੜ੍ਹ ਕਾਰਨ ਘੱਟੋ-ਘੱਟ 177 ਲੋਕਾਂ ਦੀ ਮੌਤ ਹੋ ਗਈ। ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿਤੀ। ਨੈਸ਼ਨਲ ਐਮਰਜੈਂਸੀ ਮੈਨੇਜਮੈਂਟ ਸਟੇਟ ਦੇ ਹੁਸੈਨੀ ਈਸਾ ਨੇ ਕਿਹਾ ਕਿ ਕਈ ਲੋਕ ਅਜੇ ਵੀ ਫਸੇ ਹੋਏ ਹਨ ਅਤੇ ਬਚਾਅ ਕਾਰਜ ਜਾਰੀ ਹਨ।

ਪਹਿਲਾਂ ਦੀਆਂ ਰਿਪੋਰਟਾਂ ਵਿਚ ਕਿਹਾ ਗਿਆ ਸੀ ਕਿ ਘੱਟੋ-ਘੱਟ 88 ਲੋਕਾਂ ਦੀ ਮੌਤ ਹੋ ਗਈ ਹੈ। ਇਸਾਹ ਨੇ ਏਪੀ ਨੂੰ ਦਸਿਆ,‘‘ਮੌਤਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਹੁਣ ਤਕ 177 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।’’ ਸਥਾਨਕ ਨਿਵਾਸੀਆਂ ਤੇ ਸਰਕਾਰੀ ਅਧਿਕਾਰੀਆਂ ਦੇ ਅਨੁਸਾਰ, ਹੜ੍ਹ ਕਈ ਘੰਟਿਆਂ ਤਕ ਹੋਈ ਮੋਹਲੇਧਾਰ ਬਾਰਸ਼ ਕਾਰਨ ਆਇਆ। ਪਾਣੀ ਓਵਰਫਲੋ ਹੋ ਗਿਆ ਅਤੇ ਨੇੜੇ ਦਾ ਬੰਨ੍ਹ ਟੁੱਟ ਗਿਆ, ਜਿਸ ਨਾਲ ਸਥਿਤੀ ਹੋਰ ਵੀ ਵਿਗੜ ਗਈ। 

#NigeriaFloods #FloodDisaster #NaturalCalamity #GlobalCrisis #177Deaths #DisasterRelief #FloodEmergency


Latest News