Daily Suraj

ਪੰਜਾਬੀ

T20 ਵਰਲਡ ਕੱਪ ਫਾਈਨਲ ਲਈ ਦਿੱਲੀ ਤੋਂ ਅਹਿਮਦਾਬਾਦ ਤੱਕ ਅੱਜ ਚਲੇਗੀ ਵਿਸ਼ੇਸ਼ ਰੇਲ

07 Mar, 2026 03:53 PM

T20 ਵਰਲਡ ਕੱਪ ਫਾਈਨਲ ਦੇਖਣ ਲਈ ਅਹਿਮਦਾਬਾਦ ਜਾਣ ਵਾਲੇ ਕ੍ਰਿਕਟ ਪ੍ਰੇਮੀਆਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਉੱਤਰੀ ਰੇਲਵੇ ਨੇ ਨਵੀਂ ਦਿੱਲੀ ਤੋਂ ਅਹਿਮਦਾਬਾਦ ਲਈ ਇਕ ਵਿਸ਼ੇਸ਼ ਰੇਲ ਗੱਡੀ ਚਲਾਉਣ ਦਾ ਫੈਸਲਾ ਕੀਤਾ ਹੈ। ਇਹ ਟਰੇਨ ਅੱਜ ਰਾਤ ਸ਼ਨਿੱਚਰਵਾਰ ਨੂੰ 11:45 ਵਜੇ ਨਵੀਂ ਦਿੱਲੀ ਤੋਂ ਰਵਾਨਾ ਹੋਵੇਗੀ। ਉੱਤਰੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਹਿਮਾਂਸ਼ੂ ਉਪਾਧਿਆਏ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ T20 ਵਰਲਡ ਕੱਪ ਦੇ ਫਾਈਨਲ ਮੈਚ ਨੂੰ ਦੇਖਣ ਲਈ ਵੱਡੀ ਗਿਣਤੀ ਵਿੱਚ ਲੋਕ ਅਹਿਮਦਾਬਾਦ ਜਾਣਾ ਚਾਹੁੰਦੇ ਹਨ। ਹਵਾਈ ਟਿਕਟਾਂ ਮਹਿੰਗੀਆਂ ਹੋਣ ਅਤੇ ਆਮ ਟਰੇਨਾਂ ਵਿੱਚ ਭਾਰੀ ਭੀੜ ਕਾਰਨ ਟਿਕਟਾਂ ਦੀ ਕਮੀ ਨੂੰ ਦੇਖਦਿਆਂ ਇਹ ਖਾਸ ਟਰੇਨ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ। ਅਧਿਕਾਰੀਆਂ ਦੇ ਅਨੁਸਾਰ ਇਹ ਵਿਸ਼ੇਸ਼ ਰੇਲ ਗੱਡੀ 19 ਕੋਚਾਂ ਵਾਲੀ ਹੋਵੇਗੀ, ਜਿਸ ਵਿੱਚ AC-II ਅਤੇ AC-III ਸ਼੍ਰੇਣੀ ਦੇ ਡੱਬੇ ਸ਼ਾਮਲ ਹੋਣਗੇ। ਟਰੇਨ ਨਵੀਂ ਦਿੱਲੀ ਤੋਂ ਰਵਾਨਾ ਹੋਣ ਤੋਂ ਬਾਅਦ ਦਿੱਲੀ ਕੈਂਟ, ਗੁਰੂਗ੍ਰਾਮ ਅਤੇ ਜੈਪੁਰ ਰਾਹੀਂ ਗੁਜ਼ਰੇਗੀ ਅਤੇ ਅਗਲੇ ਦਿਨ ਦੁਪਹਿਰ 2:30 ਵਜੇ ਸਾਬਰਮਤੀ ਪਹੁੰਚੇਗੀ। ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਵਿਸ਼ੇਸ਼ ਟਰੇਨ ਦਾ ਨੰਬਰ 04062 ਹੈ ਅਤੇ ਇਸ ਦੀ ਬੁਕਿੰਗ IRCTC ਦੀ ਵੈੱਬਸਾਈਟ ਅਤੇ ਮੋਬਾਈਲ ਐਪ ’ਤੇ ਸ਼ੁਰੂ ਕਰ ਦਿੱਤੀ ਗਈ ਹੈ।

Posted By: Daily Suraj Bureau

Latest News