Daily Suraj

ਪੰਜਾਬੀ

ਭਾਰਤ ਭੂਸ਼ਣ ਆਸ਼ੂ ਨੇ ਮੁਅੱਤਲ ਕੀਤੇ ਵਿਜੀਲੈਂਸ ਦੇ ਐਸਐਸਪੀ ਨਾਲ ਸੰਜੀਵ ਅਰੋੜਾ ਦੀ ਫੋਟੋ ਕੀਤੀ ਜਨਤਕ

06 Jun, 2025 10:22 PM

 ਲੁਧਿਆਣਾ : ਲੁਧਿਆਣਾ ਪੱਛਮੀ ਤੋਂ ਜ਼ਿਮਨੀ ਚੋਣ ਲੜ ਰਹੇ ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੇ ਸਰਕਾਰ ਵਲੋਂ ਅੱਜ ਸਵੇਰੇ ਮੁਅੱਤਲ ਕੀਤੇ ਐਸਐਸਪੀ ਵਿਜੀਲੈਂਸ ਅਤੇ ਹੋਰ ਅਧਿਕਾਰੀਆਂ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਦੀ ਇਕ ਫੋਟੋ ਜਨਤਕ ਕੀਤੀ ਹੈ। ਪੱਤਰਕਾਰ ਸੰਮੇਲਨ ਵਿਚ ਜਨਤਕ ਕੀਤੀ ਗਈ ਇਸ ਫੋਟੋ ਸੰਬੰਧੀ ਆਸ਼ੂ ਨੇ ਕਿਹਾ ਕਿ ਸੰਜੀਵ ਅਰੋੜਾ ਅਧਿਕਾਰੀਆਂ ਨੂੰ ਇਸ ਮੀਟਿੰਗ ਵਿਚ ਹੁਕਮ ਦਿੰਦੇ ਦਿਖਾਈ ਦੇ ਰਹੇ ਹਨ ਜੋ ਕਿ ਚੋਣ ਜਾਬਤੇ ਦੀ ਉਲੰਘਣਾ ਹੈ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਰਾਣਾ ਗੁਰਜੀਤ ਸਿੰਘ ਵੀ ਮੌਜੂਦ ਸਨ।

#BharatBhushanAshu #VigilanceControversy #SanjeevArora #PunjabPolitics #AAPUnderFire #SSPPhotoLeak #PoliticalTargeting #CongressVsAAP

Posted By: Daily Suraj Bureau

Latest News