ਪੁਰਤਗਾਲ ਵਿਚ ਰਹਿ ਰਹੇ 18 ਹਜ਼ਾਰ ਵਿਦੇਸ਼ੀਆਂ ਨੂੰ ਕੱਢਿਆ ਜਾਵੇਗਾ
- ਕੌਮਾਂਤਰੀ
- 05 May,2025

ਪੁਰਤਗਾਲ : ਪੁਰਤਗਾਲ ਵਿਚ ਰਹਿ ਰਹੇ ਵਿਦੇਸ਼ੀਆਂ ’ਤੇ ਵੱਡਾ ਸੰਕਟ ਛਾ ਗਿਆ ਹੈ। ਪੁਰਤਗਾਲ ਸਰਕਾਰ ਨੇ ਪੁਰਤਗਾਲ ਵਿਚ ਗੁਪਤ ਰੂਪ ਵਿਚ ਰਹਿ ਰਹੇ 18 ਹਜ਼ਾਰ ਤੋਂ ਵੱਧ ਵਿਦੇਸ਼ੀਆਂ ਨੂੰ ਬਾਹਰ ਕੱਢਣ ਦਾ ਫ਼ੈਸਲਾ ਕੀਤਾ ਹੈ। ਪੁਰਤਗਾਲ ਵਿਚ 18 ਮਈ ਨੂੰ ਮੱਧਕਾਲੀ ਚੋਣਾਂ ਹੋਣੀਆਂ ਹਨ। ਇਸ ਵਿਚ ਇਮੀਗ੍ਰੇਸ਼ਨ ਇਕ ਵੱਡਾ ਮੁੱਦਾ ਬਣ ਗਿਆ ਹੈ। ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਐਂਟੋਨੀਓ ਲੀਟੋ ਅਮਰੋ ਨੇ ਕਿਹਾ ਕਿ ਕਾਰਜਕਾਰੀ ਸਰਕਾਰ ਜਲਦੀ ਹੀ ਇਸ ਲਈ ਇਕ ਨੋਟੀਫ਼ਿਕੇਸ਼ਨ ਜਾਰੀ ਕਰੇਗੀ।
ਸ਼ੁਰੂ ਵਿਚ, ਲਗਭਗ 4,500 ਵਿਦੇਸ਼ੀਆਂ ਨੂੰ ਅਪਣੀ ਮਰਜ਼ੀ ਨਾਲ ਦੇਸ਼ ਛੱਡਣ ਦਾ ਹੁਕਮ ਦਿਤਾ ਜਾਵੇਗਾ। ਉਨ੍ਹਾਂ ਨੂੰ ਪੁਰਤਗਾਲ ਛੱਡਣ ਲਈ 20 ਦਿਨ ਦਿਤੇ ਜਾਣਗੇ। ਪ੍ਰਧਾਨ ਮੰਤਰੀ ਲੁਈਸ ਮੋਂਟੇਨੇਗਰੋ ਨੇ ਮਾਰਚ ਵਿਚ ਜਲਦੀ ਚੋਣਾਂ ਦਾ ਐਲਾਨ ਕੀਤਾ। ਦਰਅਸਲ, ਉਨ੍ਹਾਂ ਦੀ ਸੋਸ਼ਲ ਡੈਮੋਕ੍ਰੇਟਿਕ ਪਾਰਟੀ ਦੀ ਅਗਵਾਈ ਵਾਲੀ ਘੱਟ ਗਿਣਤੀ ਸਰਕਾਰ ਸੰਸਦ ਵਿਚ ਵਿਸ਼ਵਾਸ ਵੋਟ ਗੁਆ ਚੁੱਕੀ ਸੀ।
#PortugalImmigration #DeportationNews #ForeignersInPortugal #MigrationPolicy #PortugalDeportation #ImmigrationReform #GlobalMigration #ExpulsionOrder
Posted By:

Leave a Reply