ਦੱਸੋ ਬੱਚਿਓ ਉਸਦਾ ਨਾਂ
ਰੁੱਖਾਂ ਉੱਤੇ ਬਹਿੰਦਾ ਹੈ।
ਟੁਕ ਟੁਕ ਕਰਦਾ ਰਹਿੰਦਾ ਹੈ।,
ਸਿਰ 'ਤੇ ਕਲਗੀ ਸੋਹਣੀ ਹੈ.
ਸੂਰਤ ਬੜੀ ਮਨ ਮੋਹਣੀ ਹੈ।
ਜਿੰਨਾ ਵੀ ਉਹ ਨਿੱਕਾ ਹੈ।
ਓਨਾਂ ਹੀ ਉਹ ਤਿੱਖਾ ਹੈ।
ਰੰਗ ਉਸ ਦਾ ਖਾਖੀ ਹੈ।
ਹੋਰ ਰੰਗ ਵਿੱਚ ਬਾਕੀ ਹੈ।
ਰੁੱਖਾਂ ਨੂੰ ਕੱਟ ਲੈਂਦਾ ਹੈ।
ਛਿਲਕੇ ਤਾਈਂ ਪੱਟ ਲੈਂਦਾ ਹੈ।
ਚੁੰਝ ਵਿੱਚ ਸਖ਼ਤਾਈ ਹੈ।
ਰੱਬ ਨੇ ਕਿੰਝ ਬਣਾਈ ਹੈ।
ਜੀਵਾਂ ਨੂੰ ਖਾਂਦਾ ਜਾਦਾਂ ਹੈ।
ਲੰਮੀ ਉਡਾਰੀ ਲਾਂਦਾ ਹੈ।
ਬੱਚਿਓ! ਥੋਨੂੰ ਮੰਨਾ ਤਾਂ।
ਜੇ ਦੱਸੋਗੇ ਉਸ ਦਾ ਨਾਂ।
ਹੱਸੋ ਬੱਚਿਓ!ਹਾ ਹਾ ਹਾ।
ਉਹ ਪੰਛੀ ਹੈ ਚੱਕੀ ਰਾਹਾ।
ਹਰਪ੍ਰੀਤ ਪੱਤੋ ਪਿੰਡ
ਪੱਤੋ ਹੀਰਾ ਸਿੰਘ ਮੋਗਾ
9465821417