India-England Lord’s Test: ਭਾਰਤ ਦਾ ਦੋਹਰਾ ਝਟਕਾ, ਇੰਗਲੈਂਡ ਦੀਆਂ ਲੰਚ ਤੱਕ ਦੋ ਵਿਕਟਾਂ ‘ਤੇ 83 ਦੌੜਾਂ
- ਖੇਡਾਂ
- 10 Jul,2025

ਲੰਡਨ, 10 ਜੁਲਾਈ
ਭਾਰਤ ਦੇ ਹਰਫ਼ਨਮੌਲਾ ਖਿਡਾਰੀ ਨਿਤੀਸ਼ ਕੁਮਾਰ ਰੈਡੀ ਨੇ ਵੀਰਵਾਰ ਨੂੰ ਇੱਥੇ ਲਾਰਡਜ਼ ਟੈਸਟ ਦੇ ਪਹਿਲੇ ਦਿਨ ਖੇਡ ਦੇ ਪਹਿਲੇ ਸੈਸ਼ਨ ਦੌਰਾਨ ਇੰਗਲੈਂਡ ਨੂੰ ਦੋ ਝਟਕੇ ਦਿੱਤੇ, ਜਿਸ ਕਾਰਨ ਦੁਪਹਿਰ ਦੇ ਖਾਣੇ ਦੇ ਸਮੇਂ ਤੱਕ ਇੰਗਲੈਂਡ ਦੋ ਵਿਕਟਾਂ ‘ਤੇ 83 ਦੌੜਾਂ ਹੀ ਬਣਾ ਸਕਿਆ ਸੀ। ਉਮੀਦ ਅਨੁਸਾਰ, ਭਾਰਤੀ ਪਲੇਇੰਗ ਇਲੈਵਨ ਵਿੱਚ ਇਕੋ-ਇਕ ਤਬਦੀਲੀ ਕਰਦਿਆਂ ਪ੍ਰਸਿਧ ਕ੍ਰਿਸ਼ਨਾ ਦੀ ਥਾਂ ਜਸਪ੍ਰੀਤ ਬੁਮਰਾਹ ਨੂੰ ਲਿਆ ਗਿਆ ਹੈ।
ਇੰਗਲੈਂਡ ਦੇ ਬੇਨ ਸਟੋਕਸ ਘਰੇਲੂ ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤੀ ਗੇਂਦਬਾਜ਼ਾਂ ਬੁਮਰਾਹ, ਆਕਾਸ਼ ਦੀਪ ਅਤੇ ਮੁਹੰਮਦ ਸਿਰਾਜ ਦੀ ਤਿੱਕੜੀ ਦਾ ਸਾਹਮਣਾ ਕਰਦਿਆਂ ਮਹਿਮਾਨ ਟੀਮ ਦੀ ਸਲਾਮੀ ਜੋੜੀ ਬੇਨ ਡਕੇਟ (40 ਗੇਂਦਾਂ ਵਿੱਚ 23) ਅਤੇ ਜ਼ੈਕ ਕ੍ਰੌਲੀ (43 ਗੇਂਦਾਂ ਵਿੱਚ 18) ਨੇ ਖੇਡ ਦੇ ਪਹਿਲੇ ਘੰਟੇ ਆਪੋ-ਆਪਣੀਆਂ ਵਿਕਟਾਂ ਬਚਾਈ ਰੱਖੀਆਂ ਤੇ ਟੀਮ 13 ਓਵਰਾਂ ਵਿੱਚ ਬਿਨਾਂ ਕਿਸੇ ਨੁਕਸਾਨ ਦੇ 39 ਦੌੜਾਂ ਤੱਕ ਪਹੁੰਚ ਗਈ।
ਕਪਤਾਨ ਸ਼ੁਭਮਨ ਗਿੱਲ ਪਹਿਲੇ ਘੰਟੇ ਤੋਂ ਬਾਅਦ ਨਰਸਰੀ ਐਂਡ (Nursery End) ਤੋਂ ਰੈਡੀ ਨੂੰ ਗੇਂਦ ਦਿੱਤੀ ਅਤੇ ਉਸਨੇ ਨਿਰਾਸ਼ ਨਹੀਂ ਕੀਤਾ। ਪਹਿਲੀ ਸਫਲਤਾ ਤਹਿਤ ਉਸ ਨੇ ਡਕੇਟ ਨੂੰ ਵਿਕਟ-ਕੀਪਰ ਰਿਸ਼ਭ ਪੰਤ ਹੱਥੋਂ ਕੈਚ ਕਰਵਾ ਦਿੱਤਾ। ਓਲੀ ਪੋਪ ਅਗਲੀ ਹੀ ਗੇਂਦ ‘ਤੇ ਆਊਟ ਹੋ ਸਕਦਾ ਸੀ ਪਰ ਗਿੱਲ ਗਲੀ ‘ਤੇ ਇੱਕ ਔਖੇ ਮੌਕੇ ਦਾ ਫਾਇਦਾ ਨਹੀਂ ਉਠਾ ਸਕਿਆ। ਇਸ ਦੌਰਾਨ ਓਵਰ ਦੀ ਆਖਰੀ ਗੇਂਦ ਨੇ ਕ੍ਰੌਲੀ ਦੀ ਵਿਕਟ ਭਾਰਤ ਨੂੰ ਦਿਵਾ ਦਿੱਤੀ। -ਪੀਟੀਆਈ
Posted By:

Leave a Reply