ਨੈਤਿਕ ਸਿੱਖਿਆ ਇਮਤਿਹਾਨ ਦੇ ਨਤੀਜੇ ਐਲਾਨੇ
(ਜਗਸੀਰ ਸਿੰਘ)- ਵਿਦਿਆਰਥੀਆਂ ਵਿੱਚ ਨੈਤਿਕ ਕਦਰਾਂ-ਕੀਮਤਾਂ ਪ੍ਰਫੁੱਲਤ ਕਰਨ ਦੇ ਉਦੇਸ਼ ਨਾਲ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਸੰਗਰੂਰ, ਬਰਨਾਲਾ, ਮਾਲੇਰਕੋਟਲਾ ਅਤੇ ਮਾਨਸਾ ਜ਼ਿਲ੍ਹਿਆਂ ’ਤੇ ਆਧਾਰਿਤ ਸੰਗਰੂਰ ਜ਼ੋਨ ਦੇ ਵੱਖ-ਵੱਖ ਸਕੂਲਾਂ ਵਿਖੇ ਕਰਵਾਏ ਗਏ ਨੈਤਿਕ ਸਿੱਖਿਆ ਇਮਤਿਹਾਨ ਦਾ ਨਤੀਜਾ ਜ਼ੋਨਲ ਦਫ਼ਤਰ ਵਿਖੇ ਐਲਾਨਿਆ ਗਿਆ। ਜ਼ੋਨਲ ਪੱਧਰ ’ਤੇ ਕਰਵਾਏ ਇਸ ਇਮਤਿਹਾਨ ਵਿੱਚ ਵੱਡੀ ਗਿਣਤੀ ਵਿਦਿਆਰਥੀਆਂ ਨੇ ਭਾਗ ਲਿਆ। ਕੁਲਵੰਤ ਸਿੰਘ ਨਾਗਰੀ ਜ਼ੋਨਲ ਪ੍ਰਧਾਨ ਅਤੇ ਅਜਮੇਰ ਸਿੰਘ ਜ਼ੋਨਲ ਸਕੱਤਰ ਵੱਲੋਂ ਤਿਆਰ ਕੀਤੇ ਨਤੀਜੇ ਨੂੰ ਲਾਭ ਸਿੰਘ ਡਿਪਟੀ ਚੀਫ਼ ਆਰਗੇਨਾਈਜ਼ਰ ਦੀ ਨਿਗਰਾਨੀ ਹੇਠ ਸੁਰਿੰਦਰ ਪਾਲ ਸਿੰਘ ਸਿਦਕੀ ਡਿਪਟੀ ਚੀਫ਼ ਆਰਗੇਨਾਈਜ਼ਰ ਨੇ ਐਲਾਨਿਆ। ਇਸ ਮੌਕੇ ਬਲਵੰਤ ਸਿੰਘ ਭਿੱਖੀ ਪ੍ਰਧਾਨ ਸੰਗਰੂਰ, ਪ੍ਰੋ. ਨਰਿੰਦਰ ਸਿੰਘ ਅਕਾਦਮਿਕ ਖੇਤਰ ਅਤੇ ਗੁਰਤੇਜ ਸਿੰਘ ਨਾਗਰੀ ਕੋਆਰਡੀਨੇਟਰ ਮਾਨਸਾ ਖੇਤਰ ਵੀ ਹਾਜ਼ਰ ਸਨ। ਸਮੁੱਚੇ ਨਤੀਜੇ ਅਨੁਸਾਰ ਦੂਸਰੇ ਦਰਜੇ ਵਿੱਚੋਂ ਤੇਜਿੰਦਰ ਕੌਰ ਅਕਾਲ ਸੀਨੀਅਰ ਸੈਕੰਡਰੀ ਸਕੂਲ, ਅਕਾਲ ਸੀ. ਸੈ. ਸਕੂਲ ਮਸਤੂਆਣਾ ਸਾਹਿਬ, ਪਿੰਡ ਬਹਾਦਰਪੁਰ ਅਤੇ ਗੁਰਮਾਨ ਕੌਰ ਅਕਾਲ ਅਕੈਡਮੀ ਭੁੰਦੜ ਭੈਣੀ ਨੇ ਕ੍ਰਮਵਾਰ ਪਹਿਲਾ ਅਤੇ ਦੂਸਰਾ ਸਥਾਨ ਪ੍ਰਾਪਤ ਕੀਤਾ। ਜਦੋਂ ਕਿ ਗੁਰਮੰਨਤ ਕੌਰ ਸਰਕਾਰੀ ਹਾਈ ਸਕੂਲ ਘਨੌੜ ਜੱਟਾਂ ਅਤੇ ਅਨੰਤਵੀਰ ਕੌਰ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਨੇ ਤੀਸਰਾ ਸਥਾਨ ਹਾਸਲ ਕੀਤਾ। ਜਸਲੀਨ ਕੌਰ ਨਨਕਾਣਾ ਸਾਹਿਬ ਪਬਲਿਕ ਸਕੂਲ ਰਾਮਪੁਰ ਛੰਨਾ, ਜ਼ਿਲ੍ਹਾ ਮਾਲੇਰਕੋਟਲਾ ਅਤੇ ਅਨਮੋਲਪ੍ਰੀਤ ਕੌਰ ਸਾਹਿਬਜ਼ਾਦਾ ਫਤਿਹ ਸਿੰਘ ਸੀਨੀਅਰ ਸੈਕੰਡਰੀ ਸਕੂਲ ਮਾਲੇਰਕੋਟਲਾ ਨੇ ਚੌਥਾ ਸਥਾਨ ਹਾਸਲ ਕੀਤਾ। ਇਸ ਦੇ ਨਾਲ ਮਨਵੀਰ ਕੌਰ ਸਾਹਿਬਜ਼ਾਦਾ ਫਤਿਹ ਸਿੰਘ ਗੁਰਮਤਿ ਅਕੈਡਮੀ ਚੰਗਾਲ, ਅਨਾਮਿਕਾ ਅਕਾਲ ਅਕੈਡਮੀ ਉਭਿਆ ਅਤੇ ਰਵਨੀਤ ਕੌਰ ਜਨਰਲ ਗੁਰਨਾਮ ਸਿੰਘ ਪਬਲਿਕ ਸਕੂਲ ਸੰਗਰੂਰ ਨੇ ਪੰਜਵਾਂ ਸਥਾਨ ਹਾਸਲ ਕੀਤਾ ਹੈ। ਸਸਰੀਤ ਕੌਰ ਦੀ ਰੂਟਸ ਮਿਲੇਨੀਅਮ ਸਕੂਲ ਖਨੌਰੀ ਅਤੇ ਯਸਲੀਨ ਕੌਰ ਸਰਕਾਰੀ ਮਿਡਲ ਸਕੂਲ ਮੋਹਾਲੀ, ਜ਼ਿਲ੍ਹਾ ਮਾਲੇਰਕੋਟਲਾ ਨੇ ਵਿਸ਼ੇਸ਼ ਇਨਾਮ ਹਾਸਲ ਕੀਤਾ ਹੈ। 9ਵੀਂ ਤੋਂ 10+2 ਤੱਕ ਦੇ ਤੀਸਰੇ ਦਰਜੇ ਵਿੱਚੋਂ ਜੋਬਨ ਚੌਹਾਨ ਅਕਾਲ ਅਕੈਡਮੀ ਬਲਬੇੜਾ, ਹਰਪ੍ਰੀਤ ਕੌਰ ਨਨਕਾਣਾ ਸਾਹਿਬ ਪਬਲਿਕ ਸਕੂਲ ਰਾਮਪੁਰ ਛੰਨਾ-ਮਾਲੇਰਕੋਟਲਾ ਅਤੇ ਮਨਿੰਦਰਜੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਘਰੋਲ ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਹਾਸਲ ਕੀਤੇ ਹਨ। ਜਸਮੀਤ ਕੌਰ ਅਕਾਲ ਅਕੈਡਮੀ ਧਰਮਗੜ੍ਹ ਛੰਨਾ, ਸੁਨੀਤਾ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਲਾਂ ਅਤੇ ਦਮਨਪ੍ਰੀਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੱਟੂ, ਜ਼ਿਲ੍ਹਾ ਬਰਨਾਲਾ ਨੇ ਸਾਂਝੇ ਤੌਰ ’ਤੇ ਚੌਥਾ ਸਥਾਨ ਹਾਸਲ ਕੀਤਾ ਹੈ। ਇਸ ਦੇ ਨਾਲ ਅਮਨਿੰਦਰ ਸਿੰਘ ਜੇ. ਕੇ. ਮੈਮੋਰੀਅਲ ਗਲੋਬਲ ਸਕੂਲ ਬਾਗੜੀਆਂ, ਸੁਖਦੀਪ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੁੱਗਾਂ ਅਤੇ ਜਸਮੀਨ ਕੌਰ ਵਿਸ਼ਵਕਰਮਾ ਸਕੂਲ/ਕਾਲਜ ਫਾਰ ਗਰਲਜ਼ ਦਿੜ੍ਹਬਾ ਨੇ ਸਾਂਝੇ ਤੌਰ ’ਤੇ ਪੰਜਵਾਂ ਸਥਾਨ ਹਾਸਲ ਕੀਤਾ ਹੈ। ਯੁਗਮਨਦੀਪ ਕੌਰ ਅਕਾਲ ਅਕੈਡਮੀ ਸੰਘਾ, ਜ਼ਿਲ੍ਹਾ ਮਾਨਸਾ ਨੂੰ ਵਿਸ਼ੇਸ਼ ਹੌਸਲਾ-ਵਧਾਊ ਇਨਾਮ ਪ੍ਰਾਪਤ ਹੋਇਆ ਹੈ। ਇਨ੍ਹਾਂ ਸਾਰੇ ਜੇਤੂਆਂ ਨੂੰ ਨਗਦ ਪੁਰਸਕਾਰ ਦਿੱਤੇ ਜਾਣਗੇ। ਇਨ੍ਹਾਂ ਵਿਦਿਆਰਥੀਆਂ ਨਾਲ ਦੂਸਰੇ ਦਰਜੇ ਦੇ 30 ਵਿਦਿਆਰਥੀਆਂ ਅਤੇ ਤੀਸਰੇ ਦਰਜੇ ਦੇ 22 ਹੋਰ ਵਿਦਿਆਰਥੀਆਂ ਨੂੰ ਉਤਸ਼ਾਹ-ਵਧਾਊ ਇਨਾਮ ਵੀ ਦਿੱਤੇ ਜਾਣਗੇ। ਪੰਜਵੀਂ ਕਲਾਸ ਤੱਕ ਦੇ ਪਹਿਲੇ ਦਰਜੇ ਦੇ ਨਤੀਜੇ ਬੜੇ ਦਿਲਚਸਪ ਰਹੇ, ਜਿਸ ਕਰਕੇ ਬਰਾਬਰ ਨੰਬਰ ਹੋਣ ’ਤੇ ਪਹਿਲੇ ਤੋਂ ਪੰਜਵੇਂ ਸਥਾਨ ਤੱਕ ਇੱਕ ਤੋਂ ਵੱਧ ਵਿਦਿਆਰਥੀ ਜੇਤੂ ਰਹੇ। ਜਿਸ ਅਨੁਸਾਰ ਸੁਖਜੋਤ ਸਿੰਘ ਅਕਾਲ ਅਕੈਡਮੀ ਜਵਾਹਰ ਕੇ, ਮਾਨਸਾ, ਅਬਨੂਰ ਕੌਰ ਅਕਾਲ ਅਕੈਡਮੀ ਭੁੰਦੜ ਭੈਣੀ, ਮਨਵੀਰ ਸਿੰਘ ਗਿਆਨ ਦੀਪ ਪਬਲਿਕ ਸਕੂਲ ਮਹਿਲਾਂ ਚੌਕ ਅਤੇ ਸਾਹਿਬਜੋਤ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਪੱਖੋ ਕਲਾਂ, ਜ਼ਿਲ੍ਹਾ ਬਰਨਾਲਾ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਰਵਨੀਤ ਕੌਰ ਅਕਾਲ ਅਕੈਡਮੀ ਬੇਨੜਾ ਅਤੇ ਮਗਨ ਸਿੰਘ ਅਕਾਲ ਅਕੈਡਮੀ ਚੀਮਾ ਸਾਹਿਬ ਨੇ ਦੂਸਰਾ ਸਥਾਨ, ਜਦੋਂ ਕਿ ਹਰਗੁਣ ਕੌਰ ਸਾਹਿਬਜ਼ਾਦਾ ਫਤਿਹ ਸਿੰਘ ਸੀਨੀਅਰ ਸੈਕੰਡਰੀ ਸਕੂਲ ਮਾਲੇਰਕੋਟਲਾ ਅਤੇ ਸੁਖਮਨ ਕੌਰ ਸੰਤ ਅਤਰ ਸਿੰਘ ਅਕਾਲ ਅਕੈਡਮੀ ਮਸਤੂਆਣਾ ਸਾਹਿਬ ਨੇ ਤੀਸਰਾ ਸਥਾਨ ਹਾਸਲ ਕੀਤਾ ਹੈ। ਰਚਨੂਰ ਕੌਰ ਬਚਪਨ ਇੰਗਲਿਸ਼ ਸਕੂਲ ਸੰਗਰੂਰ ਅਤੇ ਦਮਨਪ੍ਰੀਤ ਕੌਰ ਅਕਾਲ ਅਕੈਡਮੀ ਰਟੌਲਾਂ ਨੇ ਚੌਥਾ ਸਥਾਨ ਹਾਸਲ ਕੀਤਾ ਹੈ, ਜਦੋਂ ਕਿ ਅਮਨਦੀਪ ਕੌਰ ਦਿੱਲੀ ਪਬਲਿਕ ਸਕੂਲ ਧੂਰੀ, ਹਰਨੂਰ ਕੌਰ ਆਦਰਸ਼ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੰਗਰੂਰ, ਅਮਿਤੋਜ ਸਿੰਘ ਜੇ. ਕੇ. ਮੈਮੋਰੀਅਲ ਗਲੋਬਲ ਸਕੂਲ ਬਾਗੜੀਆਂ, ਸ਼ੁਭਪ੍ਰੀਤ ਕੌਰ ਅਕਾਲ ਅਕੈਡਮੀ ਧਰਮਗੜ੍ਹ ਛੰਨਾ ਅਤੇ ਨਵਦੀਪ ਕੌਰ ਅਕਾਲ ਅਕੈਡਮੀ ਸੰਘਾ, ਜ਼ਿਲ੍ਹਾ ਮਾਨਸਾ ਨੇ ਸਾਂਝੇ ਤੌਰ ’ਤੇ ਪੰਜਵਾਂ ਸਥਾਨ ਹਾਸਲ ਕੀਤਾ ਹੈ। ਇਸੇ ਗਰੁੱਪ ਦੇ 10 ਹੋਰ ਵਿਦਿਆਰਥੀਆਂ ਨੂੰ ਉਤਸ਼ਾਹ-ਵਧਾਊ ਇਨਾਮ ਵੀ ਦਿੱਤੇ ਜਾਣਗੇ। ਜ਼ੋਨਲ ਸਕੱਤਰ ਨੇ ਦੱਸਿਆ ਕਿ ਇਸ ਇਮਤਿਹਾਨ ਵਿੱਚ 6500 ਵਿਦਿਆਰਥੀਆਂ ਨੇ ਭਾਗ ਲਿਆ ਸੀ, ਜਿਨ੍ਹਾਂ ਨੇ ਕ੍ਰਮਵਾਰ ‘ਬਾਲ ਵਿਰਸਾ’, ‘ਗੁਣਤਾਸ’ ਅਤੇ ‘ਮਾਰਗਿ ਮੋਤੀ’ ਪੁਸਤਕਾਂ ’ਤੇ ਆਧਾਰਿਤ ਸਿਲੇਬਸ ਅਨੁਸਾਰ ਇਮਤਿਹਾਨ ਦਿੱਤਾ ਸੀ। ਲਾਭ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ ਅਤੇ ਇਸ ਪ੍ਰੀਖਿਆ ਦੇ ਸੰਚਾਲਨ ਵਿੱਚ ਸਬੰਧਤ ਸਕੂਲਾਂ ਦੇ ਪ੍ਰਿੰਸੀਪਲ ਸਾਹਿਬਾਨ ਦੀ ਸਰਪ੍ਰਸਤੀ ਅਤੇ ਅਧਿਆਪਕ ਇੰਚਾਰਜ ਦੀ ਅਗਵਾਈ ਵਿੱਚ ਨਿਗਰਾਨ ਅਮਲੇ ਵੱਲੋਂ ਡਿਊਟੀ ਦੇ ਕੇ ਸਹਿਯੋਗ ਕਰਨ ਲਈ ਧੰਨਵਾਦ ਕੀਤਾ। ਜ਼ੋਨਲ ਕੌਂਸਲ ਵੱਲੋਂ ਹਰਵਿੰਦਰ ਕੌਰ, ਅਮਨਦੀਪ ਕੌਰ ਐਡੀਸ਼ਨਲ ਸਕੱਤਰ ਇਸਤਰੀ ਕੌਂਸਲ, ਚਰਨਕਮਲ ਸਿੰਘ ਸ਼ੇਖੋਂ, ਰਾਜਵੀਰ ਸਿੰਘ ਫਤਿਹਗੜ੍ਹ ਛੰਨਾ, ਜਸਵੀਰ ਸਿੰਘ ਖਾਲਸਾ, ਹਰਭਜਨ ਸਿੰਘ ਭੱਟੀ, ਭਾਈ ਪਰਮਜੀਤ ਸਿੰਘ ਲੱਡਾ, ਕਰਮ ਸਿੰਘ ਨਮੋਲ, ਬਲਵਿੰਦਰ ਸਿੰਘ ਅਤੇ ਬੇਬੇ ਨਾਨਕੀ ਸਿਲਾਈ ਕੇਂਦਰ ਦੀਆਂ ਬੀਬੀਆਂ ਸਮੇਤ ਬਰਨਾਲਾ ਖੇਤਰ ਦੇ ਕੋਆਰਡੀਨੇਟਰ ਹਰਮਨਦੀਪ ਸਿੰਘ ਦੇ ਨਾਲ ਅਵਤਾਰ ਸਿੰਘ ਲੀਲਾ, ਮਹਿੰਦਰ ਪਾਲ ਸਿੰਘ, ਰਾਜੇਸ਼ ਭੁਟਾਨੀ, ਸੁਖਵਿੰਦਰ ਸਿੰਘ ਭੰਡਾਰੀ, ਰਾਜੇਸ਼ ਗਰਗ, ਗੁਰਜੀਤ ਸਿੰਘ ਆਦਿ ਨੇ ਵੀ ਪ੍ਰੀਖਿਆ ਸੰਚਾਲਨ ਵਿੱਚ ਵਿਸ਼ੇਸ਼ ਸਹਿਯੋਗ ਦਿੱਤਾ। ਸੁਰਿੰਦਰ ਪਾਲ ਸਿੰਘ ਸਿਦਕੀ ਨੇ ਦੱਸਿਆ ਕਿ ਇਸੇ ਲੜੀ ਅਧੀਨ ਕਾਲਜ ਵਿਦਿਆਰਥੀਆਂ ਦਾ ਨੈਤਿਕ ਸਿੱਖਿਆ ਇਮਤਿਹਾਨ 22 ਅਕਤੂਬਰ ਨੂੰ ਉਪਰੋਕਤ ਜ਼ੋਨ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕਰਵਾਇਆ ਜਾ ਰਿਹਾ ਹੈ, ਜਿਸ ਸਬੰਧੀ ਵੱਖ-ਵੱਖ ਕਾਲਜਾਂ ਨੂੰ ਸਿਲੇਬਸ ਅਤੇ ਪੱਤਰ ਭੇਜ ਕੇ ਸੰਪਰਕ ਕੀਤਾ ਜਾ ਰਿਹਾ ਹੈ।