Daily Suraj

ਪੰਜਾਬੀ

ਰਿਮਟ ਹਸਪਤਾਲ ‘ਚ ਮਰੀਜਾਂ ਦੀ ਸਹੂਲਤ ਲਈ ਮੁਫ਼ਤ ਮੈਡੀਕਲ ਕੈਂਪ 12 ਨੂੰ

09 Mar, 2026 01:08 PM

( ਮੁਖ਼ਤਿਆਰ ਸਿੰਘ) ਰਿਮਟ ਹਸਪਤਾਲ ਮੰਡੀ ਗੋਬਿੰਦਗੜ੍ਹ ਵਿੱਚ 12 ਮਾਰਚ ਨੂੰ ਮੁਫ਼ਤ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ। ਹਸਪਤਾਲ ਦੇ ਅਧਿਕਾਰੀਆਂ ਨੇ ਦਸਿਆ ਕਿ ਇਸ ਕੈਪ ਵਿਚ ਅੱਖਾਂ, ਕੰਨ, ਦਿਲ, ਹੱਡੀਆਂ ਅਤੇ ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਮੁਫ਼ਤ ਇਲਾਜ ਕੀਤਾ ਜਾਵੇਗਾ ਇਸ ਤੋਂ ਬਿਨਾਂ ਖੂਨ ਦੇ ਸਾਰੇ ਟੈਸਟ ਫਰੀ ਕੀਤੇ ਜਾਣਗੇ। ਪ੍ਰਬੰਧਕਾਂ ਨੇ ਕਿਹਾ ਕਿ ਜੇਕਰ ਕਿਸੇ ਨੂੰ ਅਲਟਰਾਸਾਊਂਡ, ਸੀਟੀ ਸਕੈਨ, ਈਸੀਜੀ, ਖੂਨ ਦੀ ਜਾਂਚ ਅਤੇ ਐਕਸਰੈ ਆਦਿ ਕਰਵਾਉਂਣ ਦੀ ਲੋੜ ਪਵੇੇ ਤਾਂ ਉਹ ਵੀ ਸਾਰੇ ਮੁਫ਼ਤ ਕੀਤੇ ਜਾਣਗੇ। ਉਨ੍ਹਾਂ ਦਸਿਆ ਕਿ ਦਵਾਈਆਂ ਵੀ ਘਟ ਰੇਟ ‘ਤੇ ਦਿੱਤੀਆਂ ਜਾਣਗੀਆਂ। ਪ੍ਰਬੰਧਕਾਂ ਨੇ ਦਸਿਆ ਕਿ ਇਸ ਹਸਪਤਾਲ ਵਿਚ ਆਯੂਸ਼ਮਾਨ ਭਾਰਤ ਅਤੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਧੀਨ ਮਰੀਜਾਂ ਦਾ ਮੁਫ਼ਤ ਇਲਾਜ ਕੀਤਾ ਜਾਦਾ ਹੈ। ਉਨ੍ਹਾਂ ਦਸਿਆ ਕਿ ਦੂਰਬੀਨ ਰਾਹੀ ਗੁਰਦੇ ਦੀ ਪੱਥਰੀ, ਦੁਰਬੀਨ ਰਾਹੀ ਗਦੂਦਾਂ, ਦੂਰਬੀਨ ਰਾਹੀ ਪਿਸਾਬ ਦੀ ਨਾਲੀ ਦੀ ਪੱਥੀ ਦਾ ਅਪਰੇਸ਼ਨ ਕੀਤਾ ਜਾਦਾ ਹੈ। ਇਸ ਤੋਂ ਇਲਾਵਾ ਦੂਰਬੀਨ ਰਾਹੀ ਦਿਮਾਗ ਦੀ ਸਰਜਰੀ, ਦੂਰਬੀਨ ਰਾਹੀ ਰੀੜ ਦੀ ਹੱਡੀ ਦੀ ਸਰਜਰੀ ਅਤੇ ਨਵਜਾਤ ਬੱਚਿਆਂ ਦੀ ਦੇਖਭਾਲ ਆਦਿ ਦਾ ਵੀ ਪ੍ਰਬੰਧ ਹੈ। ਉਨ੍ਹਾਂ ਚੂਲੇ ਬਦਲਣ ਦਾ ਵੀ ਇਥੇ ਸਫ਼ਲ ਪ੍ਰਬੰਧ ਹੈ ਅਤੇ ਆਯੂਸਮਾਨ ਕਾਰਡ ਧਾਰਕਾਂ ਲਈ ਮੁਫ਼ਤ ਓਪੀਡੀ ਦਾ ਪ੍ਰਬੰਧ ਹੈ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਹਸਪਤਾਲ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ। ਉਨ੍ਹਾਂ ਦਸਿਆ ਕਿ ਰਿਮਟ ਮੈਡੀਕਲ ਕਾਲਜ ਅਤੇ ਹਸਪਤਾਲ ਵਲੋਂ ਲੋਕਾਂ ਨੂੰ ਪੂਰੀ ਬੌਡੀ ਦੇ ਟੈਸਟ ਕਰਵਾਉਂਣ ਦੀ ਵੀ ਸਹੂਲਤ ਦਿਤੀ ਗਈ ਹੈ।

Posted By: Daily Suraj Bureau

Latest News