Daily Suraj

ਪੰਜਾਬੀ

ਯੂਕਰੇਨ ਮੁੜ ਬਣਾਉਣ ਲਈ ਰੂਸ ਵੱਲੋਂ ਵੱਡਾ ਫੈਸਲਾ, ਫ੍ਰੀਜ਼ ਕੀਤੀਆਂ ਜਾਇਦਾਦਾਂ ਦੀ ਰਾਹਤ

22 Jan, 2026 01:02 PM

ਟਰੰਪ ਦੇ ਵਿਸ਼ੇਸ਼ ਏਲਚੀ ਸਟੀਫ਼ ਵਿਟਕੌਫ ਨਾਲ ਮੁਲਾਕਾਤ ਅੱਜ, ਗ੍ਰੀਨਲੈਂਡ ਮਸਲੇ ਨਾਲ ਕੋਈ ਲਾਗਾ ਦੇਗਾ ਨਾ ਹੋਣ ਦਾ ਦਾਅਵਾਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਮਾਸਕੋ ਦੇ ਕ੍ਰੇਮਲਿਨ ਵਿਖੇ ਵੀਡੀਓ ਲਿੰਕ ਰਾਹੀਂ ਸਰਕਾਰ ਦੇ ਮੈਂਬਰਾਂ ਨਾਲ ਇੱਕ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਵਿਸ਼ੇਸ਼ ਏਲਚੀ ਸਟੀਵ ਵਿਟਕੌਫ ਨਾਲ ਵੀਰਵਾਰ ਨੂੰ ਹੋਣ ਵਾਲੀ ਗੱਲਬਾਤ ਤੋਂ ਪਹਿਲਾਂ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਦੋ ਸਾਬਕਾ ਸੋਵੀਅਤ ਗਣਰਾਜਾਂ (ਰੂਸ ਤੇ ਯੂਕਰੇਨ) ਦਰਮਿਆਨ ਸ਼ਾਂਤੀ ਸਮਝੌਤਾ ਹੋਣ ਤੋਂ ਬਾਅਦ ਰੂਸ ਦੀਆਂ ਫ੍ਰੀਜ਼ ਕੀਤੀਆਂ ਜਾਇਦਾਦਾਂ ਨੂੰ ਜੰਗ ਦੇ ਝੰਬੇ ਯੂਕਰੇਨ ਦੇ ਪੁਨਰ ਨਿਰਮਾਣ ਲਈ ਦੇਣ ਦੀ ਇੱਛਾ ਜਤਾਈ ਹੈ।ਬੁੱਧਵਾਰ ਦੇਰ ਰਾਤ ਰੂਸੀ ਸਲਾਮਤੀ ਕੌਂਸਲ ਦੀ ਬੈਠਕ ਦੌਰਾਨ ਆਪਣੇ ਟੈਲੀਵਿਜ਼ਨ ਭਾਸ਼ਣ ਵਿੱਚ ਪੂਤਿਨ ਨੇ ਜਾਮ ਕੀਤੀਆਂ ਜਾਇਦਾਦਾਂ ਵਿੱਚੋਂ ਗਾਜ਼ਾ ਜੰਗਬੰਦੀ ਯੋਜਨਾ ਦੀ ਨਿਗਰਾਨੀ ਲਈ ਟਰੰਪ ਵੱਲੋਂ ਪ੍ਰਮੋਟ ਕੀਤੇ ਗਏ ਸ਼ਾਂਤੀ ਬੋਰਡ ਨੂੰ 1 ਬਿਲੀਅਨ ਡਾਲਰ ਦਾ ਦਾਨ ਦੇਣ ਦਾ ਵੀ ਐਲਾਨ ਕੀਤਾ।ਰੂਸੀ ਸਦਰ ਨੇ ਕਿਹਾ, ‘‘ਰੂਸ ਅਤੇ ਯੂਕਰੇਨ ਵਿਚਕਾਰ ਸ਼ਾਂਤੀ ਸਮਝੌਤਾ ਹੋਣ ਤੋਂ ਬਾਅਦ... ਇਤਫਾਕਨ, ਅਮਰੀਕਾ ਵਿੱਚ ਸਾਡੀਆਂ ਫ੍ਰੀਜ਼ ਕੀਤੀਆਂ ਜਾਇਦਾਦਾਂ ਵਿੱਚੋਂ ਬਾਕੀ ਬਚੇ ਫੰਡਾਂ ਦੀ ਵਰਤੋਂ ਲੜਾਈ ਕਾਰਨ ਯੂਕਰੇਨ ਵਿਚ ਨੁਕਸਾਨੇ ਗਏ ਖੇਤਰਾਂ ਦੇ ਮੁੜ ਨਿਰਮਾਣ ਲਈ ਕੀਤੀ ਜਾ ਸਕਦੀ ਹੈ। ਅਸੀਂ ਅਮਰੀਕੀ ਪ੍ਰਸ਼ਾਸਨ ਦੇ ਪ੍ਰਤੀਨਿਧੀਆਂ ਨਾਲ ਇਸ ਸੰਭਾਵਨਾ ’ਤੇ ਵੀ ਚਰਚਾ ਕਰ ਰਹੇ ਹਾਂ।’’ਅਮਰੀਕੀ ਰਾਜਦੂਤ ਸਟੀਵ ਵਿਟਕੌਫ ਅਤੇ Jared ਕੁਸ਼ਨਰ ਦੇ ਵੀਰਵਾਰ ਨੂੰ ਸੰਭਾਵਿਤ ਯੂਕਰੇਨੀ ਹੱਲ ਬਾਰੇ ਪੂਤਿਨ ਨਾਲ ਮੁਲਾਕਾਤ ਕੀਤੇ ਜਾਣ ਦੀ ਉਮੀਦ ਹੈਗ੍ਰੀਨਲੈਂਡ ਮਸਲੇ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਕਿਹਾ ਕਿ ਉਹ ਅਮਰੀਕਾ ਵੱਲੋਂ ਗ੍ਰੀਨਲੈਂਡ ’ਤੇ ਕਬਜ਼ੇ ਦੀਆਂ ਕੋੋਸ਼ਿਸ਼ਾਂ ਤੋਂ ਫ਼ਿਕਰਮੰਦ ਨਹੀਂ ਹਨ। ਪੁੂਤਿਨ ਨੇ ਕਿਹਾ, ‘‘ਗ੍ਰੀਨਲੈਂਡ ਨਾਲ ਕੀ ਹੁੰਦਾ ਹੈ, ਸਾਡਾ ਇਸ ਨਾਲ ਕੋਈ ਲੈਣ ਦੇਣ ਨਹੀਂ ਹੈ।’’ ਰੂਸੀ ਸਦਰ ਨੇ ਕਿਹਾ, ‘‘ਡੈਨਮਾਰਕ ਨੇ ਹਮੇਸ਼ਾ ਗ੍ਰੀਨਲੈਂਡ ਨੂੰ ਇੱਕ ਬਸਤੀ ਵਜੋਂ ਪੇਸ਼ ਕੀਤਾ ਹੈ। ਇਹ ਬਿਲਕੁਲ ਵੱਖਰਾ ਮਾਮਲਾ ਹੈ ਅਤੇ ਮੈਨੂੰ ਲੱਗਦਾ ਹੈ ਕਿ ਇਸ ਵੇਲੇ ਕਿਸੇ ਨੂੰ ਵੀ ਇਸ ਵਿੱਚ ਦਿਲਚਸਪੀ ਨਹੀਂ ਹੈ।

Posted By: Daily Suraj Bureau

Latest News