Daily Suraj

ਪੰਜਾਬੀ

ਜੰਡਾਲੀ ਐਲੀਮੈਂਟਰੀ ਸਕੂਲ ਵਿਖੇ ਮੈਨੁਅਲ ਥੈਰੇਪੀ ਕੈਂਪ ਲਗਾਇਆ

09 Mar, 2026 12:42 PM

( ਮੁਖ਼ਤਿਆਰ ਸਿੰਘ) ਭੱਜ-ਦੌੜ ਵਾਲੇ ਯੁਗ ਅੰਦਰ ਹਰੇਕ ਵਿਅਕਤੀ ਦਾ ਸਿਹਤਮੰਦ ਰਹਿਣਾ ਜਰੂਰੀ ਹੈ ਕਿਉਂਕਿ ਸਿਹਤ ਮੰਦ ਨਾਗਰਿਕ ਹੀ ਨਰੋਏ ਸਮਾਜ ਦੀ ਸਿਰਜਣਾ ਕਰ ਸਕਦੇ ਹਨ। ਇਨ੍ਹਾ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਅਤੇ ਸਮਾਜ ਸੇਵੀ ਬਲਜੀਤ ਸਿੰਘ ਭੁੱਟਾ ਨੇ ਪਿੰਡ ਜੰਡਾਲੀ ਦੇ ਐਲੀਮੈਂਟਰੀ ਸਕੂਲ ਵਿਖੇ ਸ੍ਰੀ ਗੁਰੂ ਗ੍ਰੰਥ ਪਾਤਸ਼ਾਹ ਦੀ ਅਪਾਰ ਕਿਰਪਾ ਸਦਕਾ ਅਤੇ ਫਤਹਿਗੜ੍ਹ ਸਾਹਿਬ ਸੋਸ਼ਲ ਵੇਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਲਗਾਏ ਮੁਫਤ ਮੈਨੂਅਲ ਥੈਰੇਪੀ ਕੈਂਪ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਕੈਂਪਾਂ ਨਾਲ ਪਿੰਡਾਂ ਦੇ ਲੋਕਾਂ ਨੂੰ ਮਿਆਰੀ ਸਿਹਤ ਸੁਵਿਧਾਵਾਂ ਮਿਲਦੀਆਂ ਹਨ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਜਿਹੇ ਉਪਰਾਲਿਆਂ ਲਈ ਅੱਗੇ ਆਉਣਾ ਚਾਹੀਦਾ ਹੈ। ਕੈਂਪ ਦੀ ਸ਼ੁਰੂਆਤ ਅਰਦਾਸ ਨਾਲ ਹੋਈ ਜੋਂ ਦੁਪਹਿਰ ਤੱਕ ਜਾਰੀ ਰਿਹਾ ਅਤੇ ਵੱਡੀ ਗਿਣਤੀ ਵਿਚ ਲੋਕਾਂ ਨੇ ਸਿਰਕਤ ਕੀਤੀ। ਕੈਂਪ ਦੌਰਾਨ ਸਰਵਾਈਕਲ, ਮਾਈਗ੍ਰੇਨ, ਪਿੱਠ, ਗੋਡਿਆਂ, ਮੋਢਿਆਂ, ਲੱਤਾਂ, ਬਾਂਹਾਂ ਅਤੇ ਅੱਡੀ ਆਦਿ ਦੇ ਦਰਦ ਸਮੇਤ ਵੱਖ-ਵੱਖ ਮਾਸਪੇਸ਼ੀ ਸਮੱਸਿਆਵਾਂ ਦੀ ਜਾਂਚ ਅਤੇ ਇਲਾਜ ਕੀਤਾ ਗਿਆ। ਇਸ ਮੌਕੇ 14 ਸਾਲਾਂ ਤੋਂ ਸੇਵਾ ਨਿਭਾ ਰਹੇ ਡਾ. ਜਗਤਾਰ ਸਿੰਘ (ਬੈਚਲਰ ਇੰਨ ਨੈਚਰੋਪੈਥੀ ਐਂਡ ਯੋਗਿਕ ਸਾਂਇੰਸ ਡੀ. ਪੀ. ਟੀ. ਮਾਂਈਡ ਹੀਲਰ) ਜਿਨ੍ਹਾਂ ਦਾ ਕਲੀਨਿਕ ਸੈਕਟਰ 69, ਮੋਹਾਲੀ ਵਿੱਚ ਹੈ ਨੇ ਕਿਹਾ ਕਿ ਮੈਨੂਅਲ ਥੈਰੇਪੀ ਰਾਹੀਂ ਕਈ ਤਰ੍ਹਾਂ ਦੇ ਦਰਦਾਂ ਵਿੱਚ ਤੁਰੰਤ ਸੁਧਾਰ ਸੰਭਵ ਹੈ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਦੇ ਕੈਂਪਾਂ ਦਾ ਉਦੇਸ਼ ਲੋਕਾਂ ਨੂੰ ਵਗੈਰ ਦਵਾਈਆਂ ਦੇ ਸਿਹਤਮੰਦ ਕਰਨਾ ਅਤੇ ਸਿਹਤ ਬਾਰੇ ਜਾਗਰੂਕ ਕਰਨਾ ਹੈ। ਸਥਾਨਕ ਨਿਵਾਸੀਆਂ ਅਤੇ ਸੰਗਤ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਟੀਮ ਦਾ ਧੰਨਵਾਦ ਕੀਤਾ। ਟੀਮ ਵੱਲੋਂ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਕੈਂਪ ਲਗਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਜਸਵਿੰਦਰ ਸਿੰਘ ਕਾਲਾ, ਹਰਜਿੰਦਰ ਸਿੰਘ ਮਾਵੀ, ਮੰਜੀਤ ਕੌਰ ਸਰਪੰਚ, ਪੂਰਨ ਸਿੰਘ, ਸਿਕੰਦਰ ਸਿੰਘ, ਜੋਰਾ ਸਿੰਘ, ਗੁਰਦੀਪ ਸਿੰਘ, ਬਲਵਿੰਦਰ ਸਿੰਘ, ਰਜਿੰਦਰ ਸਿੰਘ ਗਿੱਲ, ਜਸਵਿੰਦਰ ਸਿੰਘ ਕਾਕਾ, ਕੁਲਵਿੰਦਰ ਸਿੰਘ ਪੰਚ, ਜਸਪਾਲ ਸਿੰਘ ਪੰਚ, ਪ੍ਰਭਜਿੰਦਰ ਸਿੰਘ ਟਰਾਂਸਪੋਰਟਰ, ਰਾਜੂ ਮਸੀਹ, ਰਵੀ, ਹਰਦੇਵ ਸਿੰਘ, ਹਰਜਿੰਦਰ ਸਿੰਘ ਚੀਮਾ, ਮਨਦੀਪ ਸਿੰਘ ਮੀਪਾ, ਮਨਜੀਤ ਸਿੰਘ ਮਾਨ ਖਾਨਪੁਰ ਅਤੇ ਸੁਖਵਿੰਦਰ ਸਿੰਘ ਪ੍ਰਧਾਨ ਸੈਣੀ ਸਭਾ ਸਰਹਿੰਦ ਆਦਿ ਹਾਜ਼ਰ ਸਨ।

Posted By: Daily Suraj Bureau

Latest News