Daily Suraj

ਪੰਜਾਬੀ

ਸ਼ਤਰੰਜ: ਪ੍ਰਾਗਨਨੰਦਾ ਨੇ ਵਿਸ਼ਵ ਦੇ ਨੰਬਰ ਇਕ ਖਿਡਾਰੀ ਕਾਰਲਸਨ ਨੂੰ ਹਰਾਇਆ

21 Feb, 2022 05:30 AM

ਚੇਨੱਈ, 21 ਫਰਵਰੀ-ਭਾਰਤ ਦੇ ਨੌਜਵਾਨ ਗਰੈਂਡਮਾਸਟਰ ਆਰ. ਪ੍ਰਾਗਨਨੰਦਾ ਨੇ ਆਨਲਾਈਨ ਰੈਪਿਡ ਸ਼ਤਰੰਜ ਟੂਰਨਾਮੈਂਟ ਏਅਰਥਿੰਗਜ਼ ਮਾਸਟਰਜ਼ ਦੇ 8ਵੇਂ ਦੌਰ ਵਿੱਚ ਵਿਸ਼ਵ ਦੇ ਨੰਬਰ ਇਕ ਖਿਡਾਰੀ ਮੈਗਨਸ ਕਾਰਲਸਨ ਨੂੰ ਹਰਾ ਕੇ ਵੱਡਾ ਉਲਟਫੇਰ ਕਰ ਦਿੱਤਾ ਹੈ। ਪ੍ਰਾਗਨਨੰਦਾ ਨੇ ਅੱਜ ਸਵੇਰੇ ਕਾਲੇ ਮੋਹਰਿਆਂ ਨਾਲ ਖੇਡਦਿਆਂ ਕਾਰਲਸਨ ਨੂੰ 39 ਚਾਲ ਵਿੱਚ ਹਰਾਇਆ। ਭਾਰਤੀ ਗਰੈਂਡਮਾਸਟਰ ਨੇ ਕਾਰਲਸਨ ਦੀ ਜੇਤੂ ਮੁਹਿੰਮ ਨੂੰ ਵੀ ਠੱਲਿਆ, ਜਿਨ੍ਹਾਂ ਇਸ ਤੋਂ ਪਹਿਲਾਂ ਤਿੰਨ ਬਾਜ਼ੀਆਂ ਜਿੱਤੀਆਂ ਸੀ। ਅੱਜ ਦੀ ਜਿੱਤ ਨਾਲ ਭਾਰਤੀ ਗਰੈਂਡਮਾਸਟਰ ਦੇ ਅੱਠ ਅੰਕ ਹੋ ਗਏ ਹਨ ਤੇ ਉਹ ਅੱਠਵੇਂ ਦੌਰ ਮਗਰੋਂ ਸਾਂਝੇ 12ਵੇਂ ਸਥਾਨ ’ਤੇ ਹੈ।

Posted By: Daily Suraj Bureau

Latest News