Daily Suraj

ਪੰਜਾਬੀ

ਕਾਰ ਵੱਲੋਂ ਮਾਰੀ ਫੇਟ ਕਾਰਨ ਧੀ ਦੀ ਮੌਤ; ਪਿਤਾ ਜਖ਼ਮੀ

27 Oct, 2018 05:30 AM

ਬਨੂੜ, ਇੱਥੋਂ ਦੇ ਸਰਕਾਰੀ ਸਕੂਲ ਦੇ ਨੇੜੇ ਕੌਮੀ ਮਾਰਗ ਉੱਤੇ ਤੇਜ਼ ਰਫ਼ਤਾਰ ਕਾਰ ਵੱਲੋਂ ਮੋਟਰਸਾਈਕਲ ਨੂੰ ਮਾਰੀ ਟੱਕਰ ਕਾਰਨ ਮੋਟਰਸਾਈਕਲ ’ਤੇ ਸਵਾਰ ਇੱਕ ਲੜਕੀ ਦੀ ਮੌਤ ਹੋ ਗਈ ਤੇ ਉਸ ਦਾ ਪਿਤਾ ਜ਼ਖ਼ਮੀ ਹੋ ਗਿਆ। ਪੁਲੀਸ ਨੇ ਕਾਰ ਦੇ ਅਣਪਛਾਤੇ ਚਾਲਕ ਖਿਲਾਫ਼ ਪਰਚਾ ਦਰਜ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਪੰਚਕੂਲਾ ਦੇ ਥਾਣਾ ਰਾਏਪੁਰ ਰਾਣੀ ਦੇ ਪਿੰਡ ਟਾਪਰੀਆ ਦਾ ਸਤੀਸ਼ ਕੁਮਾਰ ਆਪਣੀ ਪੁੱਤਰੀ ਨਿਰਮਲਾ ਦੇਵੀ ਨਾਲ ਮੋਟਰਸਾਈਕਲ ਉੱਤੇ ਜਾ ਰਿਹਾ ਸੀ। ਮੋਟਰਸਾਈਕਲ ਨੂੰ ਤੇਜ਼ ਰਫ਼ਤਾਰ ਕਾਰ ਨੇ ਜਬਰਦਸਤ ਟੱਕਰ ਮਾਰੀ। ਇਸ ਕਾਰਨ ਦੋਵੇਂ ਪਿਓ-ਧੀ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਹਸਪਤਾਲ ਭਰਤੀ ਕਰਾਇਆ ਗਿਆ ਜਿੱਥੇ ਨਿਰਮਲਾ ਦੇਵੀ ਦੀ ਮੌਤ ਹੋ ਗਈ। ਸਤੀਸ਼ ਕੁਮਾਰ ਦੀ ਹਾਲਤ ਸਥਿਰ ਹੈ ਤੇ ਉਸ ਨੂੰ ਮੁੱਢਲੀ ਡਾਕਟਰੀ ਸਹਾਇਤਾ ਮਗਰੋਂ ਘਰ ਭੇਜ ਦਿੱਤਾ ਗਿਆ ਹੈ। ਪੁਲੀਸ ਨੇ ਸਤੀਸ਼ ਕੁਮਾਰ ਦੇ ਬਿਆਨਾਂ ਦੇ ਆਧਾਰ ’ਤੇ ਕਾਰ ਚਾਲਕ ਵਿਰੁੱਧ ਪਰਚਾ ਦਰਜ ਕਰ ਲਿਆ ਹੈ। ਪੋਸਟਮਾਰਟਮ ਕਰਾਉਣ ਉਪਰੰਤ ਲਾਸ਼ ਵਾਰਸ਼ਾਂ ਨੂੰ ਸੌਂਪ ਦਿੱਤੀ ਗਈ ਹੈ।

Posted By: Daily Suraj Bureau

Latest News