Daily Suraj

ਪੰਜਾਬੀ

ਅਕਾਲੀ ਦਲ ਦੀ 25 ਦੀ ਹਲਕਾ ਅਮਲੋਹ ਦੀ ਪੰਜਾਬ ਬਚਾਓ ਰੈਲੀ ਪ੍ਰਤੀ ਵਰਕਰਾਂ ‘ਚ ਭਾਰੀ ਉਤਸ਼ਾਹ-ਰਾਜੂ ਖੰਨਾ

02 Mar, 2026 02:41 PM

ਰੈਲੀ ਦੇ ਪ੍ਰਬੰਧਾ ਅਤੇ ਸ਼ਹਿਰ ਦੀ ਜੱਥੇਬੰਦੀ ਦੇ ਵਿਸਥਾਰ ਲਈ ਕੀਤੀਆਂ ਮੀਟਿੰਗ ( ਮੁਖ਼ਤਿਆਰ ਸਿੰਘ) ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਲੈ ਕੇ ਪੰਜਾਬ ਨੂੰ ਮੁੜ ਲੀਹਾਂ ਤੇ ਲਿਆਉਣ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੂਬੇ ਦੇ ਹਰ ਹਲਕੇ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਵਿਸ਼ਾਲ ਪੰਜਾਬ ਬਚਾਓ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਜਿਸ ਤਹਿਤ ਹਲਕਾ ਅਮਲੋਹ ਅੰਦਰ 25 ਮਾਰਚ ਨੂੰ ਕੀਤੀ ਜਾਣ ਵਾਲੀ ਰੈਲੀ ਪ੍ਰਤੀ ਵਰਕਰਾਂ ਵਿਚ ਭਾਰੀ ਉਤਸ਼ਾਹ ਹੈ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅਮਲੋਹ ਸ਼ਹਿਰ ਦੇ ਸਮੁੱਚੇ ਵਰਕਰਾਂ ਤੇ ਸੀਨੀਅਰ ਲੀਡਰਸ਼ਿਪ ਨਾਲ ਪਾਰਟੀ ਦਫ਼ਤਰ ਅਮਲੋਹ ਵਿਖੇ ਮੀਟਿੰਗ ਸਮੇਂ ਕੀਤਾ। ਉਨ੍ਹਾਂ ਕਿਹਾ ਕਿ ਆਪ ਸਰਕਾਰ ਦੇ ਸਮੇਂ ਹਰ ਵਰਗ ਸਰਕਾਰ ਤੋਂ ਖਫ਼ਾ ਹੈ ਕਿਉਂਕਿ ਇਨ੍ਹਾਂ ਪੰਜਾਬ ਦੇ ਖਜਾਨੇ ਨੂੰ ਦੂਸਰੇ ਸੂਬਿਆਂ ਵਿਚ ਪ੍ਰਚਾਰ ਲਈ ਬੇਰਹਿਮੀ ਨਾਲ ਖਰਚ ਕੀਤਾ ਹੈ। ਪੰਜਾਬ ਦੇ ਮੁਲਾਜਮ, ਪੈਨਸਨਰ, ਕਿਸਾਨ ਅਤੇ ਮਜਦੂਰਾ ਸਮੇਤ ਹਰ ਵਰਗ ਸੰਘਰਸ ਲਈ ਮਜਬੂਰ ਹੋ ਰਿਹਾ ਹੈ। ਪੰਜਾਬ ਵਿਚ ਅਮਨ ਕਾਨੂੰਨ ਦੀ ਤਰਸਯੋਗ ਹਾਲਤ ਹੈ ਜਿਸ ਕਾਰਣ ਲੋਕ ਪਿਛਲੀ ਅਕਾਲੀ ਦਲ ਦੀ ਸਰਕਾਰ ਨੂੰ ਯਾਦ ਕਰ ਰਹੇ ਹਨ। ਉਨ੍ਹਾਂ ਹਲਕੇ ਦੇ ਵਰਕਰਾਂ ਅਤੇ ਆਗੂਆਂ ਨੂੰ 25 ਮਾਰਚ ਦੀ ਰੈਲੀ ਵਿਚ ਵੱਧ ਚੜ੍ਹ ਕੇ ਸਾਮਲ ਹੋਣ ਦੀ ਅਪੀਲ ਕੀਤੀ। ਮੀਟਿੰਗ ਨੂੰ ਸੀਨੀਅਰ ਆਗੂ ਕਰਮਜੀਤ ਸਿੰਘ ਭਗੜਾਣਾ, ਕੈਪਟਨ ਜਸਵੰਤ ਸਿੰਘ ਬਾਜਵਾ, ਯੂਥ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਕੰਵਲਜੀਤ ਸਿੰਘ ਗਿੱਲ, ਸ਼ਹਿਰੀ ਪ੍ਰਧਾਨ ਰਾਕੇਸ਼ ਕੁਮਾਰ ਸ਼ਾਹੀ, ਸੁਖਵਿੰਦਰ ਸਿੰਘ ਕਾਲਾ ਅਰੌੜਾ, ਪਰਮਿੰਦਰ ਸਿੰਘ ਨੀਟਾ ਸੰਧੂ, ਹਲਕਾ ਪ੍ਰਧਾਨ ਡਾ ਅਰੁਜਨ ਸਿੰਘ ਅਮਲੋਹ, ਮਿੰਟੂ ਅਰੌੜਾ, ਗੁਰਦੀਪ ਸਿੰਘ ਮੰਡੋਫਲ, ਗੁਰਦੀਪ ਸਿੰਘ ਬੱਬੀ, ਬਲਵੰਤ ਸਿੰਘ ਮਾਨ, ਬਲਤੇਜ ਸਿੰਘ ਸਾਬਕਾ ਕੌਂਸਲਰ, ਮਨਜੀਤ ਸਿੰਘ ਕੈਂਥ, ਸੁਰਿੰਦਰ ਸਿੰਘ ਜੇਈ, ਗੁਰਪ੍ਰੀਤ ਸਿੰਘ ਗੁਰੀ ਅਤੇ ਗੁਰਮੇਲ ਸਿੰਘ ਅਮਲੋਹ ਆਦਿ ਮੌਜੂਦ ਸਨ।

Posted By: Daily Suraj Bureau

Latest News