ਔਰਤਾਂ ਨੂੰ 1000 ਰੁਪਏ ਭੱਤੇ ਦਾ ਐਲਾਨ ਆਪ ਸਰਕਾਰ ਦਾ ਇਤਿਹਾਸਿਕ ਫੈਸਲਾ-ਮਲਕੀਤ ਸਿੰਘ ਸ਼ਾਹਪੁਰ
(ਜਗਸੀਰ ਸਿੰਘ) ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਚੀਮਾ ਅਤੇ ਸਾਬਕਾ ਸਰਪੰਚ ਮਲਕੀਤ ਸਿੰਘ ਸ਼ਾਹਪੁਰ ਕਲਾਂ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਬਜਟ 2026-27 ਵਿੱਚ ਸੂਬੇ ਦੀਆਂ ਔਰਤਾਂ ਲਈ 'ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰਯੋਗ ਯੋਜਨਾ' ਦਾ ਐਲਾਨ ਔਰਤਾਂ ਦੇ ਸਨਮਾਨ ਲਈ ਇੱਕ ਇਤਿਹਾਸਿਕ ਫੈਸਲਾ ਹੈ। ਉਨ੍ਹਾਂ ਇਸ ਫੈਸਲੇ ਨੂੰ ਔਰਤਾਂ ਦੀ 'ਆਰਥਿਕ ਆਜ਼ਾਦੀ' ਵੱਲ ਇੱਕ ਵੱਡਾ ਕਦਮ ਦੱਸਿਆ ਹੈ। ਇਸ ਰਾਸ਼ੀ ਨਾਲ ਔਰਤਾਂ ਆਪਣੀਆਂ ਛੋਟੀਆਂ-ਮੋਟੀਆਂ ਲੋੜਾਂ ਲਈ ਕਿਸੇ ਤੇ ਨਿਰਭਰ ਨਹੀਂ ਰਹਿਣਗੀਆਂ।ਪੜ੍ਹਾਈ ਕਰ ਰਹੀਆਂ ਲੜਕੀਆਂ ਅਤੇ ਬਜ਼ੁਰਗ ਮਾਵਾਂ ਲਈ ਇਹ ਸਹਾਇਤਾ ਇੱਕ ਵੱਡਾ ਸਹਾਰਾ ਬਣੇਗੀ। ਇਸ ਤੋਂ ਇਲਾਵਾ ਦਲਿਤ ਔਰਤਾਂ ਲਈ 1500 ਰੁਪਏ ਦੀ ਰਾਸ਼ੀ ਪਰਿਵਾਰਿਕ ਗੁਜਾਰੇ ਵਿੱਚ ਮਦਦਗਾਰ ਸਾਬਤ ਹੋਵੇਗੀ। ਉਹਨਾਂ ਦੱਸਿਆ ਕਿ ਇਸ ਯੋਜਨਾ ਲਈ ਕੁੱਲ ਬਜਟ 9300 ਕਰੋੜ ਰੁਪਏ ਰੱਖਿਆ ਗਿਆ ਹੈ ਅਤੇ ਇਸ ਦੀ ਰਜਿਸਟਰੇਸ਼ਨ ਦੀ ਮਿਤੀ 13 ਅਪ੍ਰੈਲ ਵਿਸਾਖੀ ਤੋਂ ਸ਼ੁਰੂ ਹੋਵੇਗੀ। ਇਹ ਸਿਰਫ ਇੱਕ ਚੋਣ ਵਾਅਦਾ ਨਹੀਂ ਸਗੋਂ ਔਰਤਾਂ ਦੇ ਸਨਮਾਨ ਅਤੇ ਸ਼ਕਤੀਕਰਨ ਦੀ ਗਾਰੰਟੀ ਹੈ। ਪੰਜਾਬ ਸਰਕਾਰ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਆਪਣੀਆਂ ਗਰੰਟੀਆਂ ਪੂਰੀਆਂ ਕਰਨ ਲਈ ਵਚਨਬਧ ਹੈ ।ਉਹਨਾਂ ਦੱਸਿਆ ਕਿ ਸਰਕਾਰ ਦੇ ਇਸ ਕਦਮ ਦੀ ਪੰਜਾਬ ਭਰ ਵਿੱਚ ਸਲਾਘਾ ਹੋ ਰਹੀ ਹੈ ਅਤੇ ਸੂਬੇ ਦੀਆਂ ਔਰਤਾਂ ਵੱਲੋਂ ਮੁੱਖ ਮੰਤਰੀ, ਆਪ ਦੇ ਸੂਬਾ ਪ੍ਰਧਾਨ ਦੇ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਜੀ ਦਾ ਧੰਨਵਾਦ ਕੀਤਾ ਜਾ ਰਿਹਾ ਹੈ।ਉਹਨਾਂ ਦੱਸਿਆ ਕਿ ਸਰਕਾਰ ਦੇ ਇਸ ਫੈਸਲੇ ਨਾਲ ਸੂਬੇ ਦੀਆਂ ਲਗਭਗ 96% ਔਰਤਾਂ ਨੂੰ ਸਿੱਧਾ ਲਾਭ ਮਿਲੇਗਾ ਅਤੇ ਇਹ ਸਕੀਮ ਉਹਨਾਂ ਦੀਆਂ ਮੁਢਲੀਆਂ ਲੋੜਾਂ ਪੂਰੀਆਂ ਕਰਨ ਵਿੱਚ ਸਹਾਈ ਹੋਵੇਗੀ।
Posted By: Daily Suraj Bureau