Daily Suraj

ਪੰਜਾਬੀ

ਪੰਜਾਬ ਦੇ ਇਸ ਜ਼ਿਲ੍ਹੇ 'ਚ ਬਣੇ ਸਭ ਤੋਂ ਵੱਧ ਨਵੇਂ ਮਗਨਰੇਗਾ ਜੌਬ ਕਾਰਡ, ਮੰਤਰੀ ਸੌਂਦ ਨੇ ਦੱਸਿਆ ਮਕਸਦ

19 Feb, 2025 12:06 AM

ਚੰਡੀਗੜ੍ਹ : ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੇ ਪਿਛਲੇ ਡੇਢ ਮਹੀਨੇ ਵਿਚ 65,607 ਮਗਨਰੇਗਾ ਦੇ ਨਵੇਂ ਜੌਬ ਕਾਰਡ ਬਣਾਏ ਹਨ। ਵਿਭਾਗ ਦੇ ਮੰਤਰੀ ਤਰੁਣਜੀਤ ਸਿੰਘ ਸੌਂਦ ਅਨੁਸਾਰ ਪਿੰਡਾਂ ਵਿਚ 10,533 ਕੈਂਪ ਲਗਾ ਕੇ 65,607 ਨਵੇਂ ਜੌਬ ਕਾਰਡ ਬਣਾਏ ਗਏ ਹਨ।

 ਇਸ ਵਿਚ 2180 ਜੌਬ ਕਾਰਡ ਦਿਵਿਆਂਗ ਲੋਕਾਂ ਦੇ ਵੀ ਹਨ। ਇਸ ਤਰ੍ਹਾਂ ਮੌਜੂਦਾ ਸਮੇਂ ਪੰਜਾਬ ਵਿਚ ਮਗਨਰੇਗਾ ਤਹਿਤ ਕੁੱਲ 12 ਲੱਖ 27 ਹਜ਼ਾਰ 603 ਜੌਬ ਕਾਰਡ ਚੱਲ ਰਹੇ ਹਨ।

ਸੌਂਦ ਨੇ ਕਿਹਾ ਕਿ ਪਿੰਡਾਂ ਵਿਚ ਵੱਧ ਤੋਂ ਵੱਧ ਰੋਜ਼ਗਾਰ ਦੇਣ ਦੇ ਮਕਸਦ ਨਾਲ ਮਗਨਰੇਗਾ ਦੇ ਜੌਬ ਕਾਰਡ ਬਣਾਉਣ ਲਈ ਪਿੰਡਾਂ ‘ਚ ਵਿਸ਼ੇਸ਼ ਕੈਂਪ ਲਗਾਉਣ ਦੇ ਨਿਰਦੇਸ਼ ਦਿੱਤੇ ਗਏ ਸਨ। 

ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਇਹ ਪ੍ਰਕਿਰਿਆ ਅੱਗੋਂ ਵੀ ਜਾਰੀ ਰੱਖੀ ਜਾਵੇ ਤਾਂ ਜੋ ਕੋਈ ਵੀ ਲੋੜਵੰਦ ਵਿਅਕਤੀ ਕਾਰਡ ਬਣਾਉਣ ਤੋਂ ਵਾਂਝਾ ਨਾ ਰਹਿ ਜਾਵੇ। ਉਨ੍ਹਾਂ ਦੱਸਿਆ ਕਿ ਮੌਜੂਦਾ ਵਿੱਤੀ ਸਾਲ ਵਿੱਚ ਹੁਣ ਤੱਕ 2.68 ਕਰੋੜ ਤੋਂ ਜ਼ਿਆਦਾ ਮਨੁੱਖੀ ਦਿਹਾੜੀਆਂ ਪੈਦਾ ਕੀਤੀਆਂ ਗਈਆਂ ਹਨ ਅਤੇ 7 ਲੱਖ ਤੋਂ ਵਧੇਰੇ ਪੇਂਡੂ ਪਰਿਵਾਰਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਗਿਆ ਹੈ।

Posted By: Daily Suraj Bureau

Latest News