Daily Suraj

ਪੰਜਾਬੀ

ਟੈਰੀਅਰ ਸਕਿਊਰਟੀ ਸਰਵਿਸਿਜ਼ ਪ੍ਰਾਈਵੇਟ ਲਿਮਿਟਡ ਕੰਪਨੀ ਦਾ ਪਲੇਸਮੈਂਟ ਕੈਂਪ 20 ਜਨਵਰੀ ਨੂੰ

16 Jan, 2026 06:43 PM

ਸੰਗਰੂਰ,(ਜਗਸੀਰ ਸਿੰਘ) - ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਸੰਗਰੂਰ ਵੱਲੋਂ ਟੈਰੀਅਰ ਸਕਿਊਰਟੀ ਸਰਵਿਸਿਜ਼ ਪ੍ਰਾਈਵੇਟ ਲਿਮਿਟਡ ਕੰਪਨੀ ਨਾਲ ਤਾਲਮੇਲ ਕਰਕੇ ਮਿਤੀ 20 ਜਨਵਰੀ ਦਿਨ ਮੰਗਲਵਾਰ ਨੂੰ ਨੌਕਰੀ ਦੇ ਚਾਹਵਾਨ ਪ੍ਰਾਰਥੀਆਂ ਲਈ ਜ਼ਿਲ੍ਹਾ ਰੋਜ਼ਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਦਫ਼ਤਰ, ਸੰਗਰੂਰ ਵਿਖੇ ਇੱਕ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਕੰਪਨੀ ਵੱਲੋਂ ਸਕਿਊਰਟੀ ਗਾਰਡ (ਲੜਕੇ ਅਤੇ ਲੜਕੀਆਂ ਦੋਵਾਂ ਲਈ) ਦੀ ਅਸਾਮੀ ਲਈ ਇੰਟਰਵਿਊ ਲਈ ਜਾਵੇਗੀ। ਜਿਸ ਲਈ ਪ੍ਰਾਰਥੀ ਦੀ ਵਿਦਿੱਅਕ ਯੋਗਤਾ 10ਵੀਂ ਪਾਸ, ਉਮਰ 18 ਸਾਲ ਤੋਂ 45 ਸਾਲ ਤੱਕ ਅਤੇ ਲੜਕੇ ਦੀ ਹਾਈਟ 5'6'' ਅਤੇ ਕੁੜੀਆਂ ਦੀ ਹਾਈਟ 5'2'' ਹੋਣੀ ਚਾਹੀਦੀ ਹੈ। ਚਾਹਵਾਨ ਅਤੇ ਯੋਗ ਪ੍ਰਾਰਥੀ ਰਜਿਊਮ ਅਤੇ ਵਿੱਦਿਅਕ ਯੋਗਤਾ ਦੇ ਸਰਟੀਫਿਕੇਟ ਦੀਆਂ ਫੋਟੋ ਕਾਪੀਆਂ ਲੈ ਕੇ ਇਸ ਇੰਟਰਵਿਊ ਵਿੱਚ ਭਾਗ ਲੈ ਸਕਦੇ ਹਨ। ਇੰਟਰਵਿਊ ਵਿੱਚ ਭਾਗ ਲੈਣ ਲਈ ਕੋਈ ਵੀ ਟੀ.ਏ ਅਤੇ ਡੀ.ਏ ਦੇਣ ਯੋਗ ਨਹੀਂ ਹੋਵੇਗਾ। ਵਧੇਰੇ ਜਾਣਕਾਰੀ ਲਈ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਸੰਗਰੂਰ ਵਿਖੇ ਸੰਪਰਕ ਕਰ ਸਕਦੇ ਹਨ।

Posted By: Daily Suraj Bureau

Latest News