ਨਾਜਾਇਜ਼ ਹਥਿਆਰਾਂ ਤੇ 2 ਲੱਖ ਰੁ. ਜਾਅਲੀ ਕਰੰਸੀ ਸਮੇਤ 6 ਦੋਸ਼ੀ ਗ੍ਰਿਫ਼ਤਾਰ

ਨਾਜਾਇਜ਼ ਹਥਿਆਰਾਂ ਤੇ 2 ਲੱਖ ਰੁ. ਜਾਅਲੀ ਕਰੰਸੀ ਸਮੇਤ 6 ਦੋਸ਼ੀ ਗ੍ਰਿਫ਼ਤਾਰ

ਰਾਮ ਤੀਰਥ (ਅੰਮ੍ਰਿਤਸਰ) : ਸਤਿੰਦਰ ਸਿੰਘ ਆਈ.ਪੀ.ਐੱਸ., ਡੀ.ਆਈ.ਜੀ.  ਬਾਰਡਰ ਰੇਂਜ ਅੰਮ੍ਰਿਤਸਰ ਅਤੇ ਮਨਿੰਦਰ ਸਿੰਘ ਆਈ.ਪੀ.ਐੱਸ. ਸੀਨੀਅਰ ਕਪਤਾਨ ਪੁਲਿਸ ਅੰਮ੍ਰਿਤਸਰ ਦਿਹਾਤੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਦਿੱਤਿਆ ਵਾਰੀਅਰ ਕਪਤਾਨ (ਇਨਵੈਸਟੀਗੇਸ਼ਨ) ਅਤੇ ਮਨਿੰਦਰਪਾਲ ਸਿੰਘ ਡੀ.ਐੱਸ.ਪੀ.(ਡੀ) ਦੀ ਅਗਵਾਈ ਵਿਚ ਅੰਮ੍ਰਿਤਸਰ ਦਿਹਾਤੀ ਪੁਲਿਸ ਵਲੋਂ ਰਾਮ ਤੀਰਥ ਤੋਂ ਖਾਸਾ ਰੋਡ ਉਤੇ ਪਿੰਡ ਬੋਪਾਰਾਏ ਕੋਲ ਬਣ ਰਹੇ ਨਵੇਂ ਪੁਲ ਹੇਠਾਂ ਮੁਖਬਰ ਖਾਸ ਦੀ ਇਤਲਾਹ ਅਨੁਸਾਰ ਛਾਪੇਮਾਰੀ ਕਰਕੇ 6 ਦੋਸ਼ੀਆਂ ਨੂੰ ਦੋ ਨਾਜਾਇਜ਼ ਪਿਸਤੌਲਾਂ, 21 ਗੋਲੀਆਂ, ਦੋ ਲੱਖ ਰੁਪਏ ਦੀ ਜਾਅਲੀ ਕਰੰਸੀ, ਦੋ ਮੋਟਰਸਾਈਕਲਾਂ ਅਤੇ 5 ਮੋਬਾਈਲਾਂ ਸਮੇਤ ਕਾਬੂ ਕਰਨ ਵਿਚ ਸਫ਼ਲਤਾ ਹਾਸਿਲ ਕੀਤੀ ਹੈ। ਦੋਸ਼ੀਆਂ ਦੀ ਪਛਾਣ ਅਸ਼ੀਸ਼ ਕੁਮਾਰ ਪੁੱਤਰ ਅਰਵਿੰਦਰ ਕੁਮਾਰ, ਵਾਸੀ ਤਰਨਤਾਰਨ ਸ਼ਹਿਰ, ਵਿਸ਼ਾਲ ਪੁੱਤਰ ਮੋਤੀ ਲਾਲ, ਵਾਸੀ ਇਸਲਾਮਾਬਾਦ, ਕਰਨਦੀਪ ਸਿੰਘ, ਕਸ਼ਮੀਰ ਸਿੰਘ ਵਾਸੀ ਤਰਨਤਾਰਨ, ਅਰਸ਼ਦੀਪ ਸਿੰਘ ਵਾਸੀ ਲਾਹੌਰੀ ਮੱਲ ਅਤੇ ਜਸ਼ਨਦੀਪ ਸਿੰਘ, ਵਾਸੀ ਤਰਨਤਾਰਨ ਵਜੋਂ ਹੋਈ ਹੈ। ਦੋਸ਼ੀਆਂ ਵਿਰੁੱਧ ਥਾਣਾ ਲੋਪੋਕੇ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਪੁਲਿਸ ਵਲੋਂ ਦੋਸ਼ੀਆਂ ਦੇ ਫਾਰਵਰਡ ਅਤੇ ਬੈਕਵਰਡ ਲਿੰਕਾਂ ਨੂੰ ਚੰਗੀ ਤਰ੍ਹਾਂ ਖੰਘਾਲਿਆ ਜਾ ਰਿਹਾ ਹੈ। 

#FakeCurrency #IllegalWeapons #PunjabPoliceAction #CrimeNews #GangBusted #SecurityAlert #PoliceCrackdown #FakeNotesSeized