ਪਹਿਲਗਾਮ ਅੱਤਵਾਦੀ ਹਮਲੇ ’ਤੇ ਜੰਮੂ ਕਸ਼ਮੀਰ ਦੇ ਸੀਐਮ ਦੇ ਬਿਆਨ ’ਤੇ ਸੁਨੀਲ ਜਾਖੜ ਦਾ ਪ੍ਰਤੀਕਰਮ

ਪਹਿਲਗਾਮ ਅੱਤਵਾਦੀ ਹਮਲੇ ’ਤੇ ਜੰਮੂ ਕਸ਼ਮੀਰ ਦੇ ਸੀਐਮ ਦੇ ਬਿਆਨ ’ਤੇ ਸੁਨੀਲ ਜਾਖੜ ਦਾ ਪ੍ਰਤੀਕਰਮ

ਚੰਡੀਗੜ੍ਹ : ਪਹਿਲਗਾਮ ਅੱਤਵਾਦੀ ਹਮਲੇ ’ਤੇ ਜੰਮੂ ਕਸ਼ਮੀਰ ਦੇ ਸੀਐਮ ਨੇ ਅਸੈਂਬਲੀ ਵਿਚ ਦਿੱਤੇ ਬਿਆਨ ’ਤੇ ਸੁਨੀਲ ਜਾਖੜ ਦਾ ਪ੍ਰਤੀਕਰਮ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਦੇ ਪੀਐਮ ਉਮਰ ਅੱਬਦੁਲਾ ਨੇ ਜੰਮੂ ਦੀ ਅਸੈਂਬਲੀ ਪਹਿਲਗਾਮ ਹਮਲੇ ’ਤੇ ਜੋ ਬਿਆਨ ਦਿੱਤਾ ਹੈ ਉਸ ਨੂੰ ਮੈਂ ਸਲਾਮ ਕਰਦਾ ਹਾਂ। ਉਨ੍ਹਾਂ ਕਿਹਾ ਕਿ ਇਸ ਦੀ ਗੂੰਜ ਪੂਰੀ ਦੁਨੀਆਂ ਵਿਚ ਪੈ ਰਹੀ ਹੈ।  ਪੰਜਾਬ ਇੱਕ ਸਰਹੱਦੀ ਸੂਬਾ ਹੈ, ਅੱਤਵਾਦ ਦਾ ਦਰਦ ਸਾਡੇ ਇਤਿਹਾਸ,  ਸਾਡੀਆਂ ਰੂਹਾਂ ਵਿਚ ਵੱਸਦਾ ਹੈ , ਅਸੀਂ ਤਾਂ ਆਪਣੇ ਪਿੰਡੇ ’ਤੇ ਹੰਢਾਇਆ ਹੈ। ਸਾਨੂੰ ਪੰਜਾਬੀਆਂ ਨੂੰ ਇਹ ਪਤਾ ਹੈ ਕਿ ਅੱਤਵਾਦ ਦਾ ਹਿਸਾਬ ਹੋਣਾ ਜ਼ਰੂਰੀ ਹੈ, ਉਥੇ ਸਾਨੂੰ ਮਲੱਮ ਦੇ ਨਾਲ ਲੋਕਾਂ ਦੇ ਸਾਥ ਹਮਦਰਦੀ ਦੀ ਲੋੜ ਹੈ। 

ਸੁਨੀਲ ਜਾਖੜ ਨੇ ਕਿਹਾ ਕਿ ਮੈਂ ਧੰਨਵਾਦ ਕਰਦਾ ਹੈ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅੱਬਦੁਲਾ ਜੀ ਦਾ ਜਿਸ ਭਾਵਨਾ ਨਾਲ ਜੰਮੂ ਕਸ਼ਮੀਰ ਦੀ ਅੰਸੈਂਬਲੀ ਵਿਚ ਬਿਆਨਾਂ ਦਿੱਤੇ ਹਨ ਉਨ੍ਹਾਂ ਨੂੰ ਮੈਂ ਸਲਾਮ ਕਰਦਾ ਹਾਂ। ਇਹ ਕਾਬਿਲੇ ਤਾਰੀਫ਼ ਹੈ । ਜਿਸ ਤਰ੍ਹਾਂ ਉਨ੍ਹਾਂ ਨੇ ਮਨੁੱਖਤਾ ਦੇ ਅਹਿਸਾਸ ਨੂੰ ਜਗਾਇਆ ਹੈ ਸਾਰਿਆਂ ਦੇ ਦਿਲਾਂ ਨੂੰ ਉਨ੍ਹਾਂ ਨੇ ਝੋਬ ਲਗਾਈ ਹੈ। ਉਨ੍ਹਾਂ ਇਸ ਦੁਖ ਦਾਈ ਘਟਨਾ ’ਤੇ  ਜੋ ਇਨਸਾਨੀਅਤ ਦਾ ਰੂਪ ਅਪਨਾਇਆ ਹੈ, ਉਨ੍ਹਾਂ ਨੇ ਰਾਜਨੀਤੀ ਤੋਂ ਉਪਰ ਉੱਠ ਕੇ , ਰਾਜਨੀਤੀ ਕਰਨ ਵਾਲਿਆਂ ਨੂੰ ਸ਼ੀਸ਼ਾ ਦਿਖਾਇਆ ਹੈ। ਉਨ੍ਹਾਂ ਨੇ ਆਪਣੇ ਆਪ ਵਿਚ ਰਾਜਨੀਤੀ ਦੀ ਇੱਕ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਨੇ ਸਿੱਖ ਭਾਈਚਾਰੇ ਦੀ ਜਿਸ ਤਰ੍ਹਾਂ ਸਹਾਰਨਾ ਕੀਤੀ ਹੈ ਉਸ ਦੀ ਦਾਦ ਦਿੰਦਾ ਹੈ।

ਦੱਸ ਦੇਈਏ ਕਿ ਪਹਿਲਗਾਮ ਹਮਲੇ ਵਿਚ 28 ਲੋਕ ਮਾਰੇ ਗਏ ਸੀ। ਮ੍ਰਿਤਕਾਂ ਵਿੱਚ ਭਾਰਤੀ ਹਵਾਈ ਸੈਨਾ ਦਾ ਇੱਕ ਕਾਰਪੋਰਲ, ਇੱਕ ਨੇਵੀ ਜਵਾਨ, ਇੱਕ ਆਬਕਾਰੀ ਅਧਿਕਾਰੀ ਅਤੇ ਕਰਨਾਟਕ ਦਾ ਇੱਕ ਵਪਾਰੀ ਸ਼ਾਮਲ ਸੀ।ਚਸ਼ਮਦੀਦਾਂ ਦੇ ਅਨੁਸਾਰ, ਅੱਤਵਾਦੀਆਂ ਨੇ ਸਾਰੇ ਪੀੜਤਾਂ ਨੂੰ ਇੱਕ-ਇੱਕ ਕਰਕੇ ਚੁੱਕਿਆ ਅਤੇ ਗੋਲੀ ਮਾਰ ਦਿੱਤੀ। ਮਰਨ ਵਾਲੇ ਸਾਰੇ ਆਦਮੀ ਸਨ।

#PahalgamAttack #JammuKashmirCM #SunilJakharResponse #CounterTerrorism #NationalSecurity #IndiaPolitics #KashmirConflict #SecurityChallenges #PoliticalStatement