Daily Suraj

ਪੰਜਾਬੀ

BSF ਤੇ ANTF ਵੱਲੋਂ ਸਾਂਝੇ ਅਪਰੇਸ਼ਨ ਦੌਰਾਨ 6 ਪਿਸਤੌਲਾਂ ਤੇ ਗੋਲੀ-ਸਿੱਕੇ ਸਣੇ 3 ਕਾਬੂ

07 Jun, 2025 11:02 PM

ਅੰਮ੍ਰਿਤਸਰ : ਬੀਐਸਐਫ ਨੇ ਐਂਟੀ ਨਾਰਕੋਟਿਕਸ ਟਾਸਕ ਫੋਰਸ ਨਾਲ ਮਿਲ ਕੇ ਕੀਤੇ ਸਾਂਝੇ ਆਪਰੇਸ਼ਨ ਦੌਰਾਨ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ 6 ਪਿਸਤੌਲ ਬਰਾਮਦ ਕੀਤੇ ਹਨ। ਇਹ ਜਾਣਕਾਰੀ ਬੀਐਸਐਫ ਦੇ ਅਧਿਕਾਰੀ ਨੇ ਦਿੱਤੀ ਹੈ।

ਉਨ੍ਹਾਂ ਦੱਸਿਆ ਕਿ ਬੀਐਸਐਫ (Border Security Force – BSF) ਅਤੇ ਏਐਨਟੀਐਫ (Anti Narcotics Task Force, Punjab – ANTF) ਅੰਮ੍ਰਿਤਸਰ ਵੱਲੋਂ ਬੀਤੀ ਸ਼ਾਮ ਇੱਕ ਸਾਂਝਾ ਆਪਰੇਸ਼ਨ ਕੀਤਾ ਗਿਆ ਹੈ। ਇਸ ਤਹਿਤ ਸਥਾਨਕ ਖਾਲਸਾ ਕਾਲਜ ਦੇ ਨੇੜੇ ਇਲਾਕੇ ਵਿੱਚੋਂ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਦੇ ਕੋਲੋਂ ਛੇ ਪਿਸਤੌਲ ਬਰਾਮਦ ਹੋਏ ਹਨ।

ਇਹ ਜਾਣਕਾਰੀ ਪੰਜਾਬ ਪੁਲੀਸ ਦੇ ਡਾਇਰੈਕਟਰ ਜਨਰਲ (DGP) ਨੇ ਆਪਣੇ ਐਕਸ ਅਕਾਊਂਟ ਉਤੇ ਵੀ ਨਸ਼ਰ ਕੀਤੀ ਹੈ। ਆਪਣੀ ਟਵੀਟ ਵਿਚ ਡੀਜੀਪੀ ਨੇ ਫੜੇ ਗਏ ਮੁਲਜ਼ਮਾਂ ਨੂੰ ਗੋਇੰਦਵਾਲ ਜੇਲ੍ਹ ਵਿਚ ਬੰਦ ਸਰਗਣੇ ਜੁਗਰਾਜ ਸਿੰਘ ਦੇ ਕਰੀਬੀ ਦੱਸਿਆ ਹੈ। ਉਨ੍ਹਾਂ ਮੁਤਾਬਕ ਇਸ ਸਬੰਧੀ ਇਕ ਕੇਸ ANTF ਦੇ ਐਸਏਐਸ ਨਗਰ (ਮੁਹਾਲੀ) ਸਥਿਤ ਥਾਣੇ ਵਿਚ ਦਰਜ ਕੀਤਾ ਗਿਆ ਹੈ।

ਬੀਐਸਐਫ਼ ਅਧਿਕਾਰੀ ਨੇ ਇਥੇ ਦੱਸਿਆ ਕਿ ਇਸ ਸਬੰਧ ਵਿੱਚ ਇੱਕ ਅਹਿਮ ਸੂਚਨਾ ਮਿਲੀ ਸੀ ਕਿ ਹਥਿਆਰਾਂ ਦੀ ਸੌਦੇਬਾਜ਼ੀ ਕੀਤੀ ਜਾ ਰਹੀ ਹੈ। ਬੀਐਸਐਫ ਅਤੇ ਏਐਨਟੀਐਫ ਨੇ ਇੱਕ ਸਾਂਝੀ ਟੀਮ ਤਿਆਰ ਕੀਤੀ, ਜਿਸ ਦੀ ਨਿਗਰਾਨੀ ਹੇਠ ਆਪਰੇਸ਼ਨ ਕੀਤਾ ਗਿਆ।

ਉਹਨਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਅੰਮ੍ਰਿਤਸਰ ਦੇ ਗੇਟ ਹਕੀਮਾਂ ਅਤੇ ਛੇਹਰਟਾ ਇਲਾਕੇ ਦੇ ਵਾਸੀ ਹਨ। ਇਹਨਾਂ ਕੋਲੋਂ ਛੇ ਪਿਸਤੌਲਾਂ ਤੋਂ ਇਲਾਵਾ ਛੇ ਮੈਗਜ਼ੀਨ, ਚਾਰ ਮੋਬਾਈਲ ਫੋਨ, ਇੱਕ ਸਕੂਟਰ ਅਤੇ ਇੱਕ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ।

#BSF #ANTF #JointOperation #IllegalWeapons #ArmsSeized #PunjabPolice #BorderSecurity #AntiSmuggling

Posted By: Daily Suraj Bureau

Latest News