Daily Suraj

ਪੰਜਾਬੀ

ਪੰਜਾਬੀ ਗਾਇਕ ਰੰਮੀ ਰੰਧਾਵਾ ‘ਤੇ ਪਰਚਾ ਹੋਇਆ ਦਰਜ, ਪੜ੍ਹੋ ਵੇਰਵਾ

07 Jan, 2026 01:04 PM

ਚੰਡੀਗੜ੍ਹ,ਪੰਜਾਬੀ ਗਾਇਕ ਰੰਮੀ ਰੰਧਾਵਾ (Punjab) ਖਿਲਾਫ ਪੰਜਾਬ ਪੁਲਿਸ ਨੇ ਪਰਚਾ ਦਰਜ ਕੀਤਾ ਹੈ। ਪੁਲਿਸ ਨੇ ਇਹ ਪਰਚਾ ਫੇਸਬੁੱਕ ਪੋਸਟ ‘ਚ ਹਥਿਆਰ ਦਿਖਾਉਣ ਦੇ ਦੋਸ਼ ‘ਚ ਦਰਜ ਕੀਤਾ ਹੈ। ਇਹ ਐਫਆਈਆਰ ਅਜਨਾਲਾ ਥਾਣੇ ‘ਚ ਦਰਜ ਕੀਤੀ ਗਈ ਹੈ। ਦੱਸ ਦਈਏ ਕਿ ਰਾਮੀ ਰੰਧਾਵਾ ਅਜਨਾਲਾ, ਅੰਮ੍ਰਿਤਸਰ ਦਾ ਰਹਿਣ ਵਾਲਾ ਹੈ। ਇਹ ਕਾਰਵਾਈ ਉਸ ਵਿਰੁੱਧ ਇੱਕ ਸੋਸ਼ਲ ਮੀਡੀਆ ਪੋਸਟ ਦੇ ਆਧਾਰ ‘ਤੇ ਕੀਤੀ ਗਈ ਹੈ। ਹਾਲਾਂਕਿ ਪਰਚਾ ਦਰਜ ਹੋਣ ਤੋਂ ਬਾਅਦ ਅਜੇ ਤੱਕ ਵੀ ਇਸ ਮਾਮਲੇ ਵਿੱਚ ਰੰਮੀ ਰੰਧਾਵਾ ਵੱਲੋਂ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ। ਇਸ ਪੋਸਟ ਵਿੱਚ ਰੰਮੀ ਰੰਧਾਵਾ ਨੇ ਹਥਿਆਰਾਂ ਨਾਲ ਸਬੰਧਤ ਇੱਕ ਵੀਡੀਓ ਪੋਸਟ ਕੀਤੀ ਅਤੇ ਲਿਖਿਆ ਸੀ, “ਮੇਰੇ ਸੌਂਦਾ ਏ ਨਾਲ ਸਿਰਹਾਣੇ ਦੇ ਇੱਕ ਇਤਿਹਾਸ ਤੇ ਦੂਜਾ ਕਾਲ ਕੁੜੇ। ਰੰਮੀ ਰੰਧਾਵਾ ਨੇ ਪੋਸਟ ਦੇ ਕੈਪਸ਼ਨ ਵਿੱਚ ਲਿਖਿਆ ਕਿ ਸਰਦਾਰੀਆ ਮਿਲਦੀਆਂ ਸਿਰ ਦੇ ਕੇ ਸਰਦਾਰ ਕਹਾਉਣਾ ਸੌਖਾ ਨਹੀਂ। ਅਜਨਾਲਾ ਪੁਲਿਸ ਸਟੇਸ਼ਨ ਵਿੱਚ ਆਈਪੀਸੀ ਦੀ ਧਾਰਾ 223 ਅਤੇ ਅਸਲਾ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਇਸ ਮਾਮਲੇ ਦਾ ਨੋਟਿਸ ਲਿਆ ਅਤੇ ਏਐਸਆਈ ਕਵਲਜੀਤ ਸਿੰਘ ਦੀ ਸ਼ਿਕਾਇਤ ‘ਤੇ ਕੇਸ ਦਰਜ ਕੀਤਾ ਹੈ। ਜਦੋਂ ਏਐਸਆਈ ਨੇ ਫੇਸਬੁੱਕ ਅਕਾਊਂਟ ਚੈੱਕ ਕੀਤਾ ਤਾਂ ਉਸਨੂੰ ਪਤਾ ਲੱਗਾ ਕਿ ਰੰਮੀ ਰੰਧਾਵਾ ਨੇ ਹਥਿਆਰ ਦਿਖਾਉਂਦੇ ਹੋਏ ਇੱਕ ਇਤਰਾਜ਼ਯੋਗ ਵੀਡੀਓ ਸ਼ੇਅਰ ਕੀਤੀ ਹੈ। ਹਥਿਆਰਾਂ ਦਾ ਜਨਤਕ ਤੌਰ ‘ਤੇ ਪ੍ਰਦਰਸ਼ਨ ਕਰਨਾ ਇੱਕ ਅਪਰਾਧਿਕ ਅਪਰਾਧ ਹੈ।

Posted By: Daily Suraj Bureau

Latest News