Daily Suraj

ਪੰਜਾਬੀ

ਫਤਹਿਗੜ੍ਹ ਚੂੜੀਆਂ ਦੇ ਕੌਨਵੈਂਟ ਸਕੂਲ ਵਿਖੇ ਪੁਲਿਸ ਵੱਲੋਂ ਪੰਜਾਬ ਪਬਲਿਕ ਆਊਟਰੀਚ ਸੈਮੀਨਾਰ ਕਰਵਾਇਆ

13 Dec, 2024 05:30 AM

ਫਤਹਿਗੜ੍ਹ ਚੂੜੀਆਂ : ਪੰਜਾਬ ਪੁਲਿਸ ਵੱਲੋਂ ਆਮ ਜਨਤਾ ਨਾਲ ਆਪਸੀ ਤਾਲਮੇਲ ਵਧਾਉਂਣ ਅਤੇ ਕ੍ਰਾਈਮ ਨੂੰ ਰੋਕਣ ਲਈ ਫਤਹਿਗੜ੍ਹ ਚੂੜੀਆਂ ਦੇ ਸੰਤ ਫਰਾਂਸਿਸ ਕੌਨਵੈਂਟ ਸਕੂਲ ਵਿਖੇ ਸਕੂਲ ਦੇ ਡਾਇਰੈਕਟਰ ਫਾਦਰ ਜੋਨੀ ਅਤੇ ਪ੍ਰਿੰਸੀਪਲ ਸਿਸਟਰ ਸ਼ੋਬੀਤਾ ਦੀ ਦੇਖ ਰੇਖ ਹੇਠ ਸੰਪਰਕ ਪੰਜਾਬ ਪਬਲਿਕ ਆਊਟਰੀ ’ਚ ਸੈਮੀਨਾਰ ਕਰਵਾਇਆ ਗਿਆ, ਜਿਸ ਵਿੱਚ ਬਟਾਲਾ ਤੋਂ ਐੱਸਪੀਡੀ ਗੁਰਪ੍ਰਤਾਪ ਸਿੰਘ ਸਹੋਤਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਫਤਹਿਗੜ੍ਹ ਚੂੜੀਆਂ ਦੇ ਐੱਸਐੱਚਓ, ਕਿਰਨਦੀਪ ਸਿੰਘ ਵੀ ਮੌਜੂਦ ਸਨ। ਸੈਮੀਨਾਰ ’ਚ ਸ਼ਾਮਲ ਹੋਏ ਸਕੂਲ ਸਟਾਫ਼ ਨੂੰ ਐੱਸਪੀ ਗੁਰਪ੍ਰਤਾਪ ਸਿੰਘ ਸਹੋਤਾ ਨੇ ਪੰਜਾਬ ਪੁਲਿਸ ਵੱਲੋਂ ਚਲਾਈ ਗਈ ਮੁਹਿੰਮ ਤੋਂ ਜਾਣੂ ਕਰਵਾਉਂਦੇ ਹੋਏ ਕਿਹਾ ਕਿ ਕ੍ਰਾਈਮ ਨੂੰ ਖਤਮ ਕਰਨ ਲਈ ਪੁਲਿਸ ਅਤੇ ਪਬਲਿਕ ਦਾ ਆਪਸੀ ਤਾਲ ਮੇਲ ਹੋਣਾ ਬਹੁਤ ਜਰੂਰੀ ਹੈ। ਇਸ ਮੌਕੇ ਸਕੂਲ ਸਟਾਫ਼ ਨੇ ਵੀ ਮੈਬਰਾਂ ਵੱਲੋਂ ਪੰਜਾਬ ਪੁਲਿਸ ਵੱਲੋਂ ਲਗਾਏ ਜਾ ਰਹੇ ਇਨ੍ਹਾਂ ਸੈਮੀਨਾਰਾਂ ਦੀ ਪ੍ਰਸੰਸਾ ਕੀਤੀ ਗਈ। ਆਖਿਰ ਵਿੱਚ ਸਕੂਲ ਦੀ ਪ੍ਰਿੰਸੀਪਲ ਸਿਸਟਰ ਸ਼ੋਬੀਤਾ ਵੱਲੋਂ ਸੰਪਰਕ ਪੰਜਾਬ ਪਬਲਿਕ ਆਊਟ ਰੀਚ ਸੈਮੀਨਾਰ ਲਗਾਉਂਣ ’ਤੇ ਪੰਜਾਬ ਪੁਲਿਸ ਦਾ ਧੰਨਵਾਦ ਕੀਤਾ

Posted By: Daily Suraj Bureau

Latest News