Daily Suraj

ਪੰਜਾਬੀ

ਲੜਕੀਆਂ ਨੂੰ ਟ੍ਰੇਨਿੰਗ ਪੂਰੀ ਕਰਨ ਉਪਰੰਤ ਸਿਲਾਈ ਮਸ਼ੀਨਾਂ ਵੰਡੀਆਂ

07 Feb, 2026 04:14 PM

ਸੰਗਰੂਰ (ਜਗਸੀਰ ਸਿੰਘ) - ਅੱਜ ਪਿੰਡ ਲਦਾਲ ਵਿਖੇ ਸਮਾਜਿਕ ਨਿਆ ਅਤੇ ਅਧਿਕਾਰਤਾ ਵਿਭਾਗ ਵੱਲੋਂ ਚਲਾਏ ਜਾ ਰਹੇ ਛੇ ਮਹੀਨਿਆਂ ਦੇ ਕਟਾਈ ਸਲਾਈ ਸੈਂਟਰ ਦੇ ਸੰਪੂਰਨ ਹੋਣ ਉਪਰੰਤ ਮਸ਼ੀਨਾਂ ਅਤੇ ਕਿੱਟਾਂ ਵੰਡੀਆਂ ਗਈਆਂ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪ੍ਰੀਤਮ ਸਿੰਘ (ਚੇਅਰਮੈਨ ਇੰਪਰੂਵਮੈਂਟ ਟਰਸਟ ਸੰਗਰੂਰ ) ਵਿਸ਼ੇਸ਼ ਰੂਪ ਵਿੱਚ ਪਹੁੰਚੇ, ਉਹਨਾਂ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਸਮਾਜਿਕ ਨਿਆ ਤੇ ਅਧਿਕਾਰਤਾ ਵਿਭਾਗ ਵੱਲੋਂ ਇਹ ਛੇ ਮਹੀਨਿਆਂ ਦਾ ਕਟਿੰਗ ਟੇਲਰਿੰਗ ਸੈਂਟਰ ਇਸ ਪਿੰਡ ਵਿੱਚ ਚਲਾਇਆ ਗਿਆ ਇਹ ਬਹੁਤ ਹੀ ਵਧੀਆ ਅਤੇ ਪ੍ਰਸ਼ੰਸ਼ਾਯੋਗ ਕਾਰਜ ਸੀ, ਇਸ ਨਾਲ 25 ਸ਼ਡਿਊਲ ਐਸ.ਸੀ. ਕੁੜੀਆਂ ਨੂੰ ਸਿਲਾਈ ਕੜਾਈ ਦੀ ਟ੍ਰੇਨਿੰਗ ਮਿਲੀ ਅਤੇ ਟ੍ਰੇਨਿੰਗ ਉਪਰੰਤ ਜੋ ਮਸ਼ੀਨਾਂ ਮਿਲੀਆਂ ਉਹਨਾਂ ਦੇ ਨਾਲ ਇਹ ਆਪਣਾ ਕੰਮ ਕਾਰ ਚਲਾ ਸਕਦੀਆਂ ਹਨ। ਇਸ ਮੌਕੇ ਬਲਾਕ ਸੰਮਤੀ ਮੈਂਬਰ ਅਤੇ ਆਮ ਆਦਮੀ ਪਾਰਟੀ ਦੇ ਨੌਜਵਾਨ ਆਗੂ ਗੁਰਪ੍ਰੀਤ ਸਿੰਘ ਲਦਾਲ ਨੇ ਆਖਿਆ ਕਿ ਟੀ ਆਈ ਈ ਐਸ ਵੱਲੋਂ ਚਲਾਇਆ ਗਿਆ ਇਹ ਪ੍ਰੋਜੈਕਟ ਸਾਡੇ ਪਿੰਡ ਲਈ ਬਹੁਤ ਹੀ ਲਾਭਕਾਰੀ ਸਿੱਧ ਹੋਇਆ ਹੈ, ਉਹਨਾਂ ਕਿਹਾ ਕਿ ਉਹਨਾਂ ਗਰੀਬ ਲੜਕੀਆਂ ਨੂੰ ਸਿੱਖਿਆ ਮਿਲੀ ਹੈ ਜਿਨਾਂ ਵਾਸਤੇ ਇਹ ਸਿੱਖਿਆ ਆਪਣੇ ਪੱਧਰ ਤੇ ਲੈਣਾ ਔਖਾ ਸੀ । ਇਸ ਮੌਕੇ ਸਮਾਜਿਕ ਨਿਆ ਅਤੇ ਅਧਿਕਾਰਤਾ ਵਿਭਾਗ ਦੇ ਤਹਿਸੀਲ ਭਲਾਈ ਅਫਸਰ ਸ੍ਰੀ ਮਨੀਸ਼ ਸਿੰਗਲਾ ਨੇ ਵਿਭਾਗ ਦੀਆਂ ਸਾਰੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ, ਇਸ ਸਮੇਂ ਡਾ. ਅਵਿਨਾਸ਼ ਰਾਣਾ ਨੇ ਕਿਹਾ ਕਿ ਸਰਕਾਰ ਵੱਲੋਂ ਚਲਾਏ ਜਾ ਰਹੇ ਅਜਿਹੇ ਕਿੱਤਾ ਮੁਖੀ ਕੋਰਸ ਲੋੜਵੰਦ ਲੜਕੀਆਂ ਲਈ ਬਹੁਤ ਹੀ ਲਾਹੇਵੰਦ ਸਿੱਧ ਹੁੰਦੇ ਹਨ, ਇਸ ਸਮੇਂ ਇਲਾਕੇ ਦੀਆਂ ਬਹੁਤ ਸਾਰੀਆਂ ਮਾਨਮਤੀਆਂ ਸ਼ਖਸ਼ੀਅਤਾਂ, ਪਿੰਡ ਦੇ ਪੰਚਾਇਤ ਮੈਂਬਰ, ਸਟਾਫ ਮੈਂਬਰ, ਸਿਖਿਆਰਥੀਆਂ ਤੋਂ ਇਲਾਵਾ ਗਗਨਦੀਪ ਸਿੰਘ, ਸੰਦੀਪ ਕੌਰ, ਮਨਦੀਪ ਕੌਰ ਆਦਿ ਵੀ ਮੌਜੂਦ ਸਨ।

Latest News