Daily Suraj

ਪੰਜਾਬੀ

Operation Swades ਦੇ ਤਹਿਤ ਭਾਰਤੀ ਨਾਗਰਿਕਾਂ ਨੂੰ ਲਿਆਂਦਾ ਜਾਵੇਗਾ ਵਾਪਸ

16 Jan, 2026 05:22 PM

ਪਹਿਲੀ ਉਡਾਣ ਅੱਜ ਤਹਿਰਾਨ ਤੋਂ ਦਿੱਲੀ ਆਏਗਾ ਨਵੀਂ ਦਿੱਲੀ, ਈਰਾਨ ਵਿੱਚ ਚੱਲ ਰਹੇ ਹਿੰਸਕ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੇ ਵਿਚਕਾਰ, ਕੇਂਦਰ ਸਰਕਾਰ (Operation Swades) ਨੇ ਉੱਥੋਂ ਭਾਰਤੀਆਂ ਨੂੰ ਏਅਰਲਿਫਟ ਕਰਨ ਦੀਆਂ ਤਿਆਰੀਆਂ ਕੀਤੀਆਂ ਹਨ। ਸਰਕਾਰ ਨੇ ਭਾਰਤੀਆਂ ਦੀ ਵਾਪਸੀ ਲਈ ‘ਆਪ੍ਰੇਸ਼ਨ ਸਵਦੇਸ਼’ ਸ਼ੁਰੂ ਕੀਤਾ ਹੈ। ਪਹਿਲੀ ਵਿਸ਼ੇਸ਼ ਉਡਾਣ ਅੱਜ ਤਹਿਰਾਨ ਤੋਂ ਨਵੀਂ ਦਿੱਲੀ ਪਹੁੰਚੇਗੀ। ਇਸ ਸਮੇਂ ਈਰਾਨ ਵਿੱਚ ਲਗਭਗ 10,000 ਭਾਰਤੀ ਨਾਗਰਿਕ ਮੌਜੂਦ ਹਨ, ਜਿਨ੍ਹਾਂ ਵਿੱਚ ਵਿਦਿਆਰਥੀ, ਕਾਰੋਬਾਰੀ ਅਤੇ ਪੇਸ਼ੇਵਰ ਸ਼ਾਮਲ ਹਨ। ਇਨ੍ਹਾਂ ਵਿੱਚੋਂ 2,500-3,000 ਵਿਦਿਆਰਥੀ ਹਨ ਜੋ ਮੈਡੀਕਲ ਦੀ ਪੜ੍ਹਾਈ ਲਈ ਉੱਥੇ ਗਏ ਸਨ। ਵਿਦੇਸ਼ ਮੰਤਰਾਲੇ ਨੇ ਈਰਾਨ ਦੀ ਯਾਤਰਾ ਨਾ ਕਰਨ ਦੀ ਸਲਾਹ ਵੀ ਦਿੱਤੀ ਹੈ। ਜੰਮੂ ਅਤੇ ਕਸ਼ਮੀਰ ਸਟੂਡੈਂਟਸ ਐਸੋਸੀਏਸ਼ਨ (ਜੇਕੇਐਸਏ) ਨੇ ਇੱਕ ਬਿਆਨ ਵਿੱਚ ਕਿਹਾ ਕਿ ਸਾਰੇ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ (Operation Swades) ਹੋ ਚੁੱਕੀ ਹੈ। ਭਾਰਤੀ ਦੂਤਾਵਾਸ ਨੇ ਉਨ੍ਹਾਂ ਦੇ ਨਿੱਜੀ ਵੇਰਵੇ ਅਤੇ ਪਾਸਪੋਰਟ ਇਕੱਠੇ ਕਰ ਲਏ ਹਨ। ਪਹਿਲੇ ਬੈਚ ਨੂੰ ਸ਼ੁੱਕਰਵਾਰ ਸਵੇਰੇ 8 ਵਜੇ ਤੱਕ ਤਿਆਰ ਰਹਿਣ ਲਈ ਸੂਚਿਤ ਕੀਤਾ ਗਿਆ ਹੈ। ਪਹਿਲੇ ਬੈਚ ਵਿੱਚ ਗੋਲੇਸਤਾਨ ਯੂਨੀਵਰਸਿਟੀ, ਸ਼ਾਹਿਦ ਬੇਹਸ਼ਤੀ ਯੂਨੀਵਰਸਿਟੀ ਆਫ਼ ਮੈਡੀਕਲ ਸਾਇੰਸਜ਼ ਅਤੇ ਤਹਿਰਾਨ ਯੂਨੀਵਰਸਿਟੀ ਆਫ਼ ਮੈਡੀਕਲ ਸਾਇੰਸਜ਼ ਦੇ ਵਿਦਿਆਰਥੀ ਸ਼ਾਮਲ ਹਨ। ਅੰਤਿਮ ਸੂਚੀ ਅੱਜ ਰਾਤ ਨੂੰ ਸਾਂਝੀ ਕੀਤੀ ਜਾਵੇਗੀ।

Posted By: Daily Suraj Bureau

Latest News