Daily Suraj

ਪੰਜਾਬੀ

ਪੰਜਾਬ ਸਰਕਾਰ ਟਰਾਸਪੋਰਟ ਵਿਭਾਗ ਦੇ ਕੰਟਰੈਕਟ ਮੁਲਾਜ਼ਮਾ ਨੂੰ ਪੰਜਾਬ ਰੋਡਵੇਜ਼ ਵਿਭਾਗ ਵਿੱਚ ਜਲਦੀ ਪੱਕੇ ਕਰੇ - ਸੂਬਾ ਪ੍ਰਧਾਨ ਹਰਮਿੰਦਰ ਸਿੰਘ

02 Mar, 2026 02:37 PM

(ਬੱਤਰਾ) ਪੰਜਾਬ ਰੋਡਵੇਜ਼ ਪਨਬਸ ਸਟੇਟ ਟਰਾਂਸਪੋਰਟ ਵਰਕਰਜ਼ ਯੂਨੀਅਨ 1/19 ਦੀ ਸੂਬਾ ਪੱਧਰੀ ਮੀਟਿੰਗ ਸੂਬਾ ਸਰਪ੍ਰਸਤ ਜਸਵੰਤ ਸਿੰਘ ਅਤੇ ਸੂਬਾ ਪ੍ਰਧਾਨ ਹਰਮੰਦਰ ਸਿੰਘ ਦੀ ਅਗਵਾਈ ਵਿੱਚ ਲੁਧਿਆਣਾ ਦੇ ਈਸੜੂ ਭਵਨ ਵਿੱਖੇ ਹੋਈ ਮੀਟਿੰਗ ਵਿੱਚ 16-05-2023 ਦੀ ਪਾਲਿਸੀ ਸਬੰਧੀ ਚਰਚਾ ਕੀਤੀ ਗਈ । ਮੀਟਿੰਗ ਵਿੱਚ ਵੱਖ -ਵੱਖ ਡਿਪੂਆਂ ਤੋਂ ਆਏ ਅਹੁੱਦੇਦਾਰਾ ਨੇ ਆਪਣੇ -ਆਪਣੇ ਵਿਚਾਰ ਸੂਬਾ ਕਮੇਟੀ ਅੱਗੇ ਰੱਖੇੇ ਇਸ ਤੋਂ ਬਾਅਦ ਸੂਬ ਪ੍ਰਧਾਨ ਨੇ 16-05-2023 ਦੀ ਪਾਲਿਸੀ ਦੇ ਸਬੰਧ ਵਿੱਚ ਵਰਕਰਾਂ ਨੂੰ ਜਾਣਕਾਰੀ ਦਿੱਤੀ ਕਿ ਅਸੀਂ ਪਾਲਿਸੀ ਦੇ ਸਬੰਧ ਵਿੱਚ ਸੋਧ ਕਰਨ ਲਈ ਸਰਕਾਰ ਨੂੰ ਲਿਖਤੀ ਤੌਰ ਤੇ ਜਾਣੂ ਕਰਵਾ ਦਿੱਤਾ ਹੈ ਕਿ ਜੇਕਰ ਸਰਕਾਰ ਸਾਡੀਆਂ ਸ਼ਰਤਾ ਨੂੰ ਮੰਨਦੀ ਹੈ ਤਾਂ ਅਸੀਂ ਪਾਲਿਸੀ ਲੈਣ ਨੂੰ ਤਿਆਰ ਹਾਂ ਪਰੰਤੂ ਪਹਿਲਾ ਸਰਕਾਰ ਸਾਨੂੁੰ ਲਿਖਤੀ ਤੌਰ ਤੇ ਜਾਣੂ ਕਰਵਾਏ ਕਿ ਸਰਕਾਰ ਸਾਨੂੰ ਪਾਲਿਸੀ ਵਿੱਚ ਕੀ ਦੇ ਰਹੀ ਹੈ। ਫਿਰ ਵੀ ਜੇਕਰ ਸਰਕਾਰ 16-05-2023 ਦੀ ਪਾਲਿਸੀ ਸਬੰਧੀ ਕੋਈ ਵੀ ਸੋਧ ਨਹੀਂ ਕਰਦੀ ਤਾਂ ਯੂਨੀਅਨ ਵੱਲੋਂ ਤਿੱਖਾ ਸਘੰਰਸ਼ ਜਾਂ ਕੋਈ ਵੀ ਗੁਪਤ ਐਕਸ਼ਨ ਕੀਤਾ ਜਾਵੇਗਾ ਜਿਸ ਵਿੱਚ ਹੋਏ ਨੁਕਸਾਨ ਦੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ।ਇਸ ਤੋਂ ਇਲਾਵਾ ਮੀਟਿੰਗ ਵਿੱਚ ਯੂਨੀਅਨ ਵੱਲੋਂ ਕੀਤੇ ਕੋਰਟ ਕੇਸਾਂ ਦੇ ਸਬੰਧ ਵਿੱਚ ਵੀ ਸੂਬਾ ਕਮੇਟੀ ਵੱਲੋਂ ਜਾਣੂ ਕਰਵਾਇਆ ਗਿਆ ਅਤੇ ਨਾਲ ਹੀ ਬਰਾਬਰ ਕੰਮ ਬਰਾਬਰ ਤਨਖਾਹ ਦਾ ਜੋ ਕੇਸ ਪਠਾਨਕੋਟ ਡਿਪੂ ਦੇ ਵਰਕਰਾਂ ਵੱਲੋਂ ਲਾਇਆ ਗਿਆ ਸੀ ਉਹ ਕੇਸ ਸਾਥੀ ਜਿੱਤ ਗਏ ਹਨ ਸੂਬਾ ਪ੍ਰਧਾਨ ਵੱਲੋਂ ਸਾਰੇ ਡਿਪੂਆਂ ਦੇ ਵਰਕਰਾਂ ਨੂੰ ਬੇਨਤੀ ਕੀਤੀ ਗਈ ਕਿ ਇਸ ਕੇਸ ਸਬੰਧੀ ਸਾਰੇ ਡਿਪੂਆਂ ਵਿੱਚ ਵਕਾਲਤਨਾਮੇ ਅਗਲੇ 7 ਦਿਨਾਂ ਵਿੱਚ ਪਹੁੰਚ ਜਾਣਗੇ ਅਤੇ ਵਰਕਰਾਂ ਨੂੰ ਬੇਨਤੀ ਕੀਤੀ ਗਈ ਕਿ ਵਰਕਰ ਵਕਾਲਤਨਾਮੇ ਤੇ ਦਸਤਖਤ ਅਤੇ ਲੋੜੀਂਦੇ documents ਸੂਬਾ ਕਮੇਟੀ ਤੱਕ ਪਹੁੰਚਦੇ ਕਰਨਗੇ ਤਾਂ ਜੋਂ ਬਰਾਬਰ ਕੰਮ ਬਰਾਬਰ ਤਨਖਾਹ ਦਾ ਲਾਭ ਅਤੇ ਪਿਛਲਾ ਬਕਾਇਆ ਵਰਕਰਾਂ ਨੂੰ ਮਿਲ ਸਕੇ। ਇਸ ਤੋਂ ਇਲਾਵਾ ਵੱਖ -ਵੱਖ ਡਿਪੂਆਂ ਵਿੱਚ ਯੂਨੀਅਨ ਦੇ ਨੁਮਾਇੰਦਿਆਂ ਨੂੰ ਆ ਰਹੀਆਂ ਮੁਸ਼ਕਲਾ ਬਾਰੇ ਚਰਚਾ ਕੀਤੀ ਗਈ। ਮੀਟਿੰਗ ਵਿੱਚ ਜਨਰਲ ਸਕੱਤਰ ਲਖਵਿੰਦਰ ਸਿੰਘ ਮੈਹਦਵਾਨ, ਸੀਨੀਅਰ ਮੀਤ ਪ੍ਰਧਾਨ ਬਚਿੱਤਰ ਸਿੰਘ , ਵਾਇਸ ਚੇਅਰਮੈਨ ਸੁਖਦੇਵ ਸਿੰਘ , ਸਟੇਜ ਸੈਕਟਰੀ ਚਰਨਜੀਤ ਸਿੰਘ , ਮੀਤ ਪ੍ਰਧਾਨ ਸੁਲਤਾਨ ਸਿੰਘ , ਗੁਰਵਿੰਦਰ ਸਿੰਘ ਗੈਰੀ , ਜਗਜੀਤ ਸਿੰਘ, ਭੂਟਾ ਸਿੰਘ, , ਸੂਬਾ ਮੀਤ ਪ੍ਰਧਾਨ ਬਿਕਰਮਜੀਤ ਸਿੰਘ, ਜਗਦੀਪ ਸਿੰਘ , ਗੁਰਬਖਸ ਸਿੰਘ , ਧੰਨਵਿੰਦਰ ਸਿੰਘ, ਵਿਜੇ ਕੁਮਾਰ ਅੰਮ੍ਰਿਤਸਰ-1 , ਵਿਜੇ ਕੁਮਾਰ ਫਾਜਿਲਕਾ , ਚਮਕੌਰ ਸਿੰਘ, ਬੇਅੰਤ ਸਿੰਘ ਲੁਧਿਆਣਾ, ਗੁਰਜੰਟ ਸਿੰਘ ਰੋਪੜ, ਸੁਰਜੀਤ ਸਿੰਘ ,ਗਗਨਦੀਪ ਸਿੰਘ, ਨਰਿੰਦਰ ਕੁਮਾਰ , ਰਣਵੀਰ ਸਿੰਘ , ਗੁਰਬਾਾਜ ਸਿੰਘ , ਨਛੱਤਰ ਸਿੰਘ , ਬਲਰਾਜ ਸਿੰਘ,ਸ਼ਾਮ ਚੌਧਰੀ, ਅੰਮ੍ਰਿਤਪਾਲ ਸਿੰਘ, ਗੁਰਪ੍ਰੀਤ ਸਿੰਘ ਕਾਨੂੰਨੀ ਸਲਾਹਕਾਰ, ਸੁਖਵੀਰ ਸਿੰਘ ਜਗਰਾਓ,ਗੁਰਪ੍ਰੀਤ ਸਿੰਘ ਤਰਨਤਾਰਨ,ਚਾਨਣ ਸਿੰਘ ਮੋਗਾ ਤੋਂ ਇਲਾਵਾ ਸਾਰੇ ਡਿਪੂਆ ਦੇ ਆਗੂ ਹਾਜਰ ਹੋਏ।

Posted By: Daily Suraj Bureau

Latest News