Daily Suraj

ਪੰਜਾਬੀ

ਨਾਬਾਲਗ ਨਾਲ ਜੁੜੇ ਮਾਮਲੇ ’ਚ ਪਿਤਾ ਨਿਆਂਇਕ ਹਿਰਾਸਤ ਵਿਚ ਭੇਜਿਆ ਗਿਆ

12 Jul, 2025 09:08 PM

ਹਰਿਆਣਾ :ਰਾਧਿਕਾ ਯਾਦਵ ਕਤਲਕਾਂਡ ਮਾਮਲੇ ਵਿਚ ਗੁਰੂਗ੍ਰਾਮ ਅਦਾਲਤ ਨੇ ਮੁਲਜ਼ਮ ਪਿਤਾ ਦੀਪਕ ਯਾਦਵ ਨੂੰ 14 ਦਿਨਾਂ ਦੀ ਪੁਲਿਸ ਦੀ ਨਿਆਂਇਕ ਹਿਰਾਸਤ ਵਿਚ ਭੇਜ ਦਿਤਾ ਹੈ।

ਜ਼ਿਕਰਯੋਗ ਹੈ ਕਿ ਬੀਤੀ ਦਿਨੀਂ ਹਰਿਆਣਾ ਦੇ ਗੁਰੂਗ੍ਰਾਮ 'ਚ 25 ਸਾਲਾ ਸਾਬਕਾ ਰਾਜ ਪੱਧਰੀ ਟੈਨਿਸ ਖਿਡਾਰਨ ਰਾਧਿਕਾ ਯਾਦਵ ਦਾ ਕਤਲ ਕੀਤਾ ਗਿਆ ਸੀ। ਸ਼ੁਰੂ 'ਚ ਸੋਸ਼ਲ ਮੀਡੀਆ 'ਤੇ ਚਰਚਾ ਸੀ ਕਿ ਪਿਤਾ ਨੇ ਇੰਸਟਾਗ੍ਰਾਮ 'ਤੇ 'ਰੀਲਾਂ' ਬਣਾਉਣ ਦੇ ਸ਼ੌਕ ਕਾਰਨ ਅਪਣੀ ਧੀ ਦਾ ਕਤਲ ਕਰ ਦਿਤਾ ਸੀ, ਪਰ ਪੁਲਿਸ ਨੇ ਇਸ ਕਤਲ ਪਿੱਛੇ ਇਕ ਵੱਖਰਾ ਕਾਰਨ ਦਸਿਆ ਸੀ। 

ਦੱਸ ਦਈਏ ਕਿ ਡੀਐਸਪੀ ਸੰਦੀਪ ਸਿੰਘ ਦੇ ਅਨੁਸਾਰ ਜਾਂਚ ਤੋਂ ਪਤਾ ਲੱਗਿਆ ਸੀ ਕਿ ਰਾਧਿਕਾ ਇਕ ਟੈਨਿਸ ਅਕੈਡਮੀ ਚਲਾਉਂਦੀ ਸੀ ਤੇ ਉਸ ਦੇ ਪਿਤਾ (ਦੀਪਕ ਯਾਦਵ) ਇਸ ਤੋਂ ਬਿਲਕੁਲ ਵੀ ਖ਼ੁਸ਼ ਨਹੀਂ ਸਨ। ਮ੍ਰਿਤਕਾ ਨਾਲ ਟੈਨਿਸ ਅਕੈਡਮੀ ਚਲਾਉਣ ਨੂੰ ਲੈ ਕੇ ਹੋਏ ਝਗੜੇ ਕਾਰਨ ਪਿਤਾ ਨੇ ਅਪਣੇ ਲਾਇਸੈਂਸੀ ਹਥਿਆਰ ਤੋਂ ਤਿੰਨ ਗੋਲੀਆਂ ਚਲਾ ਕੇ ਇਹ ਘਿਨਾਉਣਾ ਅਪਰਾਧ ਕੀਤਾ। ਜਿਸ ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ ’ਚ ਪੇਸ਼ ਕੀਤਾ ਗਿਆ ਸੀ। ਜਿੱਥੇ ਅਦਾਲਤ ਨੇ ਮੁਲਜ਼ਮ ਪਿਤਾ ਨੂੰ 14 ਦਿਨਾਂ ਦੀ ਪੁਲਿਸ ਦੀ ਨਿਆਂਇਕ ਹਿਰਾਸਤ ਵਿਚ ਭੇਜ ਦਿਤਾ ਹੈ।

#JudicialCustody #CrimeNews #LegalAction #14DayCustody #PoliceInvestigation #JusticeInProgress #CourtOrder


Posted By: Daily Suraj Bureau

Latest News